Home Crime Dera Baba Nanak ‘ਚ ਮੈਡੀਕਲ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕਤਲ

Dera Baba Nanak ‘ਚ ਮੈਡੀਕਲ ਸਟੋਰ ਮਾਲਕ ਦਾ ਗੋਲੀਆਂ ਮਾਰ ਕੇ ਕਤਲ

1
0

ਜ਼ਿਕਰਯੋਗ ਹੈ ਕਿ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਦੀਪ ਸਿੰਘ ਬੇਦੀ ਨੂੰ ਪਹਿਲਾਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਤੋਂ ਬਾਅਦ ਪੱਟ ਵਿੱਚ ਗੋਲੀ ਮਾਰ ਦਿੱਤੀ ਗਈ ਸੀ।

ਡੇਰਾ ਬਾਬਾ ਨਾਨਕ ਦੇ ਕਸਬੇ ਜੋੜੀਆਂ ਬਾਜ਼ਾਰ ‘ਚ ਬੁੱਧਵਾਰ ਸਵੇਰੇ ਇੱਕ ਮੈਡਿਕਲ ਸਟੋਰ ਮਾਲਿਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬਦਮਾਸ਼ਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਉਸ ਵੇਲੇ ਅੰਜ਼ਾਮ ਦਿੱਤਾ, ਜਦੋਂ ਸਟੋਰ ਮਾਲਿਕ ਆਪਣੀ ਦੁਕਾਨ ਖੋਲ੍ਹ ਰਿਹਾ ਸੀ। ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਬੇਦੀ ਮੈਡੀਕਲ ਸਟੋਰ ਦੇ ਮਾਲਿਕ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਜ਼ਿਕਰਯੋਗ ਹੈ ਕਿ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਦੀਪ ਸਿੰਘ ਬੇਦੀ ਨੂੰ ਪਹਿਲਾਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਤੋਂ ਬਾਅਦ ਪੱਟ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ, ਪਰ ਕੁੱਝ ਦਿਨਾਂ ਤੋਂ ਸੁਰੱਖਿਆ ਕਰਮਚਾਰੀਆਂ ਨੂੰ ਹਟਾ ਦਿੱਤਾ ਗਿਆ ਸੀ।
ਅੱਜ ਸਵੇਰੇ, ਜਦੋਂ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਦੀਪ ਸਿੰਘ ਬੇਦੀ ਆਪਣੀ ਦੁਕਾਨ ਖੋਲ੍ਹਣ ਤੋਂ ਬਾਅਦ ਸਫਾਈ ਕਰ ਰਹੇ ਸਨ, ਤਾਂ ਦੋ ਨੌਜਵਾਨਾਂ ਨੇ ਉਨ੍ਹਾਂ ਕੋਲ ਆ ਕੇ ਗੋਲੀ ਚਲਾ ਦਿੱਤੀ। ਰਿਪੋਰਟਾਂ ਅਨੁਸਾਰ, ਉਨ੍ਹਾਂ ਨੂੰ ਅੱਖ ਦੇ ਨੇੜੇ ਗੋਲੀ ਲੱਗੀ ਸੀ ਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਅੰਮ੍ਰਿਤਸਰ ‘ਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ‘ਤੇ ਡੇਰਾ ਬਾਬਾ ਨਾਨਕ ਪੁਲਿਸ ਮੌਕੇ ‘ਤੇ ਪਹੁੰਚੀ। ਉਹ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੇ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡੇਰਾ ਬਾਬਾ ਨਾਨਕ ‘ ਮੈਡੀਕਲ ਸਟੋਰ ਦੇ ਕਤਲ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਗੈਂਗਸਟਰ ਜੀਵਨ ਫੌਜੀ ਨੇ ਲਈ ਜ਼ਿੰਮੇਵਾਰੀ

ਉੱਥੇ ਹੀ, ਇਸ ਮਾਮਲੇ ਗੈਂਗਸਟਰ ਜੀਵਨ ਫੌਜੀ ਨੇ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਲਈ ਹੈ, ਇਸ ਪੋਸਟ ‘ਚ ਲਿਖਿਆ ਹੈ- ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ ਡੇਰਾ ਬਾਬਾ ਨਾਨਕ ‘ਚ ਡਾਕਟਰ ਬੇਦੀ ਦਾ ਕਤਲ ਹੋਇਆ ਹੈ, ਉਸਦੀ ਜਿੰਮੇਵਾਰੀ ਮੈਂ ਜੀਵਨ ਫੌਜੀ ਲੈਂਦਾ ਹਾਂ। ਇਸ ਆਦਮੀ ਨੂੰ ਮਾਰਨ ਦਾ ਮੁੱਖ ਕਾਰਨ ਇਹ ਹੈ ਕਿ ਇਸ ਆਦਮੀ ਕਾਰਨ ਮੇਰੇ ਕਰੀਬੀ ਦੋਸਤਾਂ ਦੇ ਘਰ ਤਬਾਹ ਹੋ ਗਏ ਹਨ ਤੇ ਉਨ੍ਹਾਂ ਨੂੰ ਬੇਇਨਸਾਫ਼ੀ ਨਾਲ ਜੇਲ੍ਹ ਕੱਟਣੀ ਪਈ ਹੈ। ਮੈਂ ਇਸ ਨੂੰ ਫ਼ੋਨ ਵੀ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਕੋਈ ਕਸੂਰ ਨਹੀਂ ਹੈ; ਜੋ ਵੀ ਹੋਇਆ ਉਹ ਮੈਂ ਕੀਤਾ ਹੈ। ਉਨ੍ਹਾਂ ਬੰਦਿਆਂ ਨੂੰ ਪਰਚੇ ਤੋਂ ਬਾਹਰ ਕੱਢੋ, ਪਰ ਇਸ ਆਦਮੀ ਨੇ ਮੇਰਾ ਇੱਕ ਵੀ ਸ਼ਬਦ ਨਹੀਂ ਸੁਣਿਆ। ਇਸ ਲਈ, ਉਸ ਨਾਲ ਨਜਿੱਠਣਾ ਜ਼ਰੂਰੀ ਸੀ।
ਬਾਕੀ ਜਿਨ੍ਹਾਂ ਲੋਕਾਂ ਨੂੰ ਮੈਂ ਫੋਨ ਕੀਤਾ, ਉਨ੍ਹਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਉਹ ਸੋਚਦੇ ਹਨ ਕਿ ਮੈਂ ਇੱਕ ਕਾਲ ਤੋਂ ਬਾਅਦ ਚੁੱਪ ਰਹਾਂਗਾ। ਇਹ ਉਨ੍ਹਾਂ ਦੀ ਵੱਡੀ ਗਲਤਫਹਿਮੀ ਹੈ। ਜਿਨ੍ਹਾਂ ਨੂੰ ਮੈਂ ਫੋਨ ਕੀਤਾ ਸੀ, ਉਨ੍ਹਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਹੁਣ ਮੈਂ ਕਿਸੇ ਨੂੰ ਫੋਨ ਨਹੀਂ ਕਰਾਂਗਾ; ਮੈਂ ਉਨ੍ਹਾਂ ਦਾ ਡਾਕਟਰ ਵਰਗਾ ਹਾਲ ਕਰ ਦੇਵਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

LEAVE A REPLY

Please enter your comment!
Please enter your name here