ਇੱਕ ਦਿਨ ਪਹਿਲਾਂ ਕੇਂਦਰੀ ਚੋਣ ਕਮੀਸ਼ਨ ਨੇ ਸਾਰੇ ਰਾਜਾਂ ਦੇ ਚੋਣ ਅਧਿਕਾਰੀਆਂ ਦੇ ਨਾਲ ਵਰਚੂਅਲ ਮੀਟਿੰਗ ਕੀਤੀ ਤੇ ਇਸ ਦੌਰਾਨ ਪੰਜਾਬ ‘ਚ SIR ਫਰਵਰੀ-ਮਾਰਚ ਕਰਵਾਉਣ ਦੀ ਗੱਲ ਕਹੀ।
ਵਿਧਾਨ ਸਭਾ ਚੋਣ 2027 ਤੋਂ ਪਹਿਲਾਂ ਪੰਜਾਬ ‘ਚ ਵੋਟਰ ਸੂਚੀ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਕਰਵਾਈ ਜਾਵੇਗੀ। ਪੰਜਾਬ ‘ਚ ਇਸ ਦਾ ਕੰਮ ਫਰਵਰੀ-ਮਾਰਚ ‘ਚ ਸ਼ੁਰੂ ਹੋਵੇਗਾ। ਪੰਜਾਬ ਦੇ ਚੀਫ਼ ਇਲੈਕਟੋਰਲ ਅਫ਼ਸਰ (ਸੀਈਓ) ਨੇ ਵੀ SIR ਦੇ ਪਹਿਲੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਜਾਣਕਾਰੀ ਮੁਤਾਬਕ ਇੱਕ ਦਿਨ ਪਹਿਲਾਂ ਕੇਂਦਰੀ ਚੋਣ ਕਮੀਸ਼ਨ ਨੇ ਸਾਰੇ ਰਾਜਾਂ ਦੇ ਚੋਣ ਅਧਿਕਾਰੀਆਂ ਦੇ ਨਾਲ ਵਰਚੂਅਲ ਮੀਟਿੰਗ ਕੀਤੀ ਤੇ ਇਸ ਦੌਰਾਨ ਪੰਜਾਬ ‘ਚ SIR ਫਰਵਰੀ-ਮਾਰਚ ਕਰਵਾਉਣ ਦੀ ਗੱਲ ਕਹੀ। ਕੇਂਦਰੀ ਚੋਣ ਕਮੀਸ਼ਨ ਦੇ ਨਿਰਦੇਸ਼ਾਂ ਤੋਂ ਬਾਅਦ ਸੀਈਓ ਪੰਜਾਬ ਨੇ ਵੋਟਰ ਸੂਚੀ ਦੀਆਂ ਗੜਬੜੀਆਂ ਨੂੰ ਠੀਕ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।
ਸੀਈਓ ਪੰਜਾਬ ਨੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਪੋਲਿੰਗ ਬੂਥਾਂ ‘ਤੇ ਇਲੈਕਟੋਰਲ ਮੈਪਿੰਗ ਪਰਸੈਂਟ 50 ਫ਼ੀਸਦੀ ਤੋਂ ਘੱਟ ਹੈ, ਉਨ੍ਹਾਂ ਦੀ ਦੀ ਮੈਪਿੰਗ ਪਰਸੈਂਟ ਸੁਧਾਰੇ। SIR ਸ਼ੁਰੂ ਹੋਣ ਤੋਂ ਪਹਿਲਾਂ ਵੋਟਰ ਸੂਚੀ ਨੂੰ ਸਹੀ ਕਰਵਾ ਦਿੱਤਾ ਜਾਵੇ।
ਬੀਐਲਓ ਅੱਜ ਤੋਂ 3 ਫਰਵਰੀ ਤੱਕ ਵੋਟਰ ਸੂਚੀ ਦੀਆਂ ਗਲਤੀਆਂ ਨੂੰ ਠੀਕ ਕਰਨਗੇ। ਇਸ ਦੇ ਲਈ ਉਨ੍ਹਾ ਨੂੰ ਪੰਜ ਦਿਨ ਦੇ ਲਈ ਉਨ੍ਹਾਂ ਨੇ ਡਿਪਾਰਟਮੈਂਟ ਤੋਂ ਰਿਲੀਵ ਦਿੱਤਾ ਗਿਆ ਹੈ। ਇਨ੍ਹਾਂ ਪੰਜਾਂ ਦਿਨਾਂ ‘ਚ ਬੀਐਲਓ ਉਨ੍ਹਾਂ ਗਲਤੀਆਂ ਨੂੰ ਠੀਕ ਕਰਨਗੇ ਜੋਂ ਰੰਗੀਨ ਵੋਟਰ ਸੂਚੀ ਬਣਾਉਂਦੇ ਸਮੇਂ ਹੋਈਆਂ ਸਨ। ਕਈ ਵੋਟਰਾਂ ਦੀ ਫੋਟੋ ਬਲੈਕ ਐਂਡ ਵ੍ਹਾਈਟ ਹੈ ਤੇ ਕਈਆਂ ਦੀਆਂ ਤਸਵੀਰਾਂ ਸਾਫ਼ ਨਹੀਂ ਹਨ। ਇਸ ਤੋਂ ਇਲਾਵਾ ਨਾਮ ਤੇ ਹੋਰ ਜਾਣਕਾਰੀ ਦੀਆਂ ਗਲਤੀਆਂ ਵੀ ਹਨ। ਬੀਐਲਓ ਇਨ੍ਹਾਂ ਪੰਜਾਂ ਦਿਨਾਂ ‘ਚ ਇਹ ਸਭ ਠੀਕ ਕਰਨਗੇ।
ਕੀ ਹੁੰਦਾ ਹੈ ਇਲੈਕਟੋਰਲ ਮੈਪਿੰਗ ਪਰਸੈਂਟ?
ਇਲੈਕਟੋਰਲ ਮੈਪਿੰਗ ਪਰਸੈਂਟ ਤੋਂ ਪਤਾ ਚਲਦਾ ਹੈ ਕਿ ਕਿਸੇ ਖੇਤਰ ‘ਚ ਵੋਟਰ ਸੂਚੀ ‘ਚੋਂ ਕਿੰਨੇ ਵੋਟਰਾਂ ਦੀ ਡਿਟੇਲ ਸਹੀ ਤਰੀਕੇ ਨਾਲ ਰਜ਼ਿਸਟਰ ਤੇ ਡਿਜੀਟਲ ਸਿਸਟਮ ਨਾਲ ਜੋੜੀ ਜਾ ਚੁੱਕੀ ਹੈ। ਇਸ ‘ਚ ਵੋਟਰ ਦਾ ਨਾਮ, ਪਤਾ, ਉਮਰ, ਫੋਟੋ ਤੇ ਸਬੰਧਤ ਵੋਟਰ ਕੇਂਦਰ ਦੀ ਸਹੀ ਮੈਪਿੰਗ ਸ਼ਾਮਲ ਹੁੰਦੀ ਹੈ। ਇਸ ਦੀ ਫ਼ੀਸਦੀ ਜਿੰਨੀ ਵੱਧ ਹੋਵੇਗੀ, ਵੋਟਰ ਸੂਚੀ ਓਨੀ ਹੀ ਠੀਕ ਤੇ ਭਰੋਸੇਮੰਦ ਮੰਨੀ ਜਾਂਦੀ ਹੈ। ਘੱਟ ਇਲੈਕਟੋਰਲ ਮੈਪਿੰਗ ਪਰਸੈਂਟ ਦਾ ਮਤਲਬ ਹੈ ਕਿ ਸੂਚੀ ‘ਚ ਗਲਤੀਆਂ ਹਨ। ਇਸ ਦੇ ਕਾਰਨ ਚੋਣ ਕਮੀਸ਼ਨ ਸਮੇਂ-ਸਮੇਂ ‘ਤੇ ਰਿਵੀਜ਼ਨ ਕਰਵਾ ਕੇ ਸੂਚੀ ਨੂੰ ਸੁਧਾਰਦਾ ਹੈ।