Home Desh Punjab ਪਹੁੰਚੇ ਖੇਤੀਬਾੜੀ ਮੰਤਰੀ Shivraj Singh Chauhan , ਕਿਸਾਨਾਂ ਨਾਲ ਕੀਤੀ ਚਰਚਾ

Punjab ਪਹੁੰਚੇ ਖੇਤੀਬਾੜੀ ਮੰਤਰੀ Shivraj Singh Chauhan , ਕਿਸਾਨਾਂ ਨਾਲ ਕੀਤੀ ਚਰਚਾ

87
0

ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਹਿਲਾਂ ਪਟਿਆਲਾ ਦੇ ਜਿਲ੍ਹੇ ਦੇ ਪਿੰਡ ਰਾਜਪੁਰਾ ‘ਚ ਆਯੋਜਿਤ ਕਿਸਾਨ ਚੌਪਾਲ ‘ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਸਾਨਾਂ ਨਾਲ ਚਰਚਾ ਕੀਤੀ

ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਯਾਨੀ ਵੀਰਵਾਰ ਨੂੰ ਪੰਜਾਬ ਦੇ ਦੌਰੇ ‘ਤੇ ਹਨ। ਉਨ੍ਹਾਂ ਦੇ ਇਸ ਦੌਰੇ ਦਾ ਮੁੱਖ ਉਦੇਸ਼ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨਾ ਹੈ। ਖੇਤੀਬਾੜੀ ਮੰਤਰੀ ਨਵੀਨਤਾ ਨੂੰ ਉਤਸ਼ਾਹ ਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਨੂੰ ਲੈ ਜਾਗਰੂਕਤਾ ਫੈਲਾਉਣਾ ਚਾਹੁੰਦੇ ਹਨ।
ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਹਿਲਾਂ ਪਟਿਆਲਾ ਦੇ ਜਿਲ੍ਹੇ ਦੇ ਪਿੰਡ ਰਾਜਪੁਰਾ ‘ਚ ਆਯੋਜਿਤ ਕਿਸਾਨ ਚੌਪਾਲ ‘ਚ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਸਾਨਾਂ ਨਾਲ ਚਰਚਾ ਕੀਤੀ ਤੇ ਉਨ੍ਹਾਂ ਦੀ ਸਮੱਸਿਆਵਾਂ ਸੁਣੀਆਂ ਤੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਵਾਤਾਵਰਣ ਦਿਵਸ ਦੇ ਮੌਕੇ ‘ਤੇ ਪਟਿਆਲਾ ‘ਚ ਰੁੱਖ ਲਗਾ ਕੇ ਵਾਤਾਵਰਣ ਪ੍ਰਤੀ ਆਪਣੀ ਵਚਨਬੱਧਤਾ ਦਾ ਸੰਦੇਸ਼ ਦਿੱਤਾ।

ਖੇਤਾਂ ‘ਚ ਚਲਾਇਆ ਟ੍ਰੈਕਟਰ

ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਖੇਤਾਂ ‘ਚ ਗਏ ਤੇ ਇਸ ਦੌਰਾਨ ਉਨ੍ਹਾਂ ਨੇ ਖੁੱਦ ਟ੍ਰੈਕਟਰ ਵੀ ਚਲਾਇਆ। ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਪੰਜਾਬ ਦੀ ਧਰਤੀ ਬਹੁੱਤ ਹੀ ਉਪਜਾਊ ਹੈ। ਉਨ੍ਹਾਂ ਨੇ ਝੋਨੇ ਦੀ ਸਿੱਧੀ ਬਿਜਾਈ ਦਾ ਸਮਰਥਨ ਕੀਤਾ ਤੇ ਕਿਹਾ ਅਜਿਹਾ ਕਰ ਕਿਸਾਨ ਪਾਣੀ ਦੀ ਕਾਫ਼ੀ ਬਚਤ ਕਰ ਸਕਦੇ ਹਨ।
ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਟਿਆਲਾ ਦੇ ਪਿੰਡ ਰੌਣੀ ਵੀ ਜਾਣਗੇ, ਜਿੱਥੇ ਉਹ ਵਿਕਸਿਤ ਖੇਤੀਬਾੜੀ ਸੰਕਲਪ ਅਭਿਆਨ ਦੇ ਤਹਿਤ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਤ ਕਰਨਗੇ। ਉਹ ਇਸ ਅਭਿਆਨ ‘ਚ ਕਿਸਾਨਾਂ ਨੂੰ ਉੱਨਤ ਖੇਤੀਬਾੜੀ ਤਕਨੀਕਾਂ ਨਾਲ ਜੋੜਣ ਤੇ ਉਨ੍ਹਾਂ ਦੀ ਆਮਦਨੀ ਦੁਗਣੀ ਕਰਨ ਲਈ ਕਿਸਾਨ ਨੂੰ ਉਤਸ਼ਾਹਿਤ ਕਰਨਗੇ।

LEAVE A REPLY

Please enter your comment!
Please enter your name here