Home Desh ਆਈ ਬਸੰਤ ਲਿਆਈ ਠੰਡ! ਪੰਜਾਬ ‘ਚ ਮੌਸਮ ਨੇ ਲਈ ਕਰਵਟ, ਪਤੰਗਬਾਜ਼ੀ ਦਾ...

ਆਈ ਬਸੰਤ ਲਿਆਈ ਠੰਡ! ਪੰਜਾਬ ‘ਚ ਮੌਸਮ ਨੇ ਲਈ ਕਰਵਟ, ਪਤੰਗਬਾਜ਼ੀ ਦਾ ਮਜ਼ਾ ਕਿਰਕਿਰਾ

3
0

ਪੰਜਾਬ ‘ਚ ਪਿਛਲੇ ਦੋ-ਤਿੰਨ ਦਿਨਾਂ ਤੋਂ ਲਗਾਤਾਰ ਧੁੱਪ ਰਹਿਣ ਕਾਰਨ ਮੌਸਮ ‘ਚ ਬਦਲਾਅ ਆਇਆ ਹੈ ਤੇ ਤਾਪਮਾਨ ‘ਚ ਗਿਰਾਵਟ ਦੀ ਬਜਾਏ ਤਾਪਮਾਨ ਵਧਿਆ ਹੈ।

ਵੈਸਟਰਨ ਡਿਸਟਰਬੈਂਸ ਦੇ ਕਾਰਨ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਪੰਜਾਬ ‘ਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ ਤੇ ਤੇਜ਼ ਬਾਰਿਸ਼ ਹੋ ਰਹੀ ਹੈ। ਜਦੋਂ ਕਿ ਪਹਾੜੀ ਰਾਜਾਂ ‘ਚ ਬਰਫ਼ਬਾਰੀ ਹੋ ਰਹੀ ਹੈ, ਮੈਦਾਨੀ ਇਲਾਕਿਆਂ ‘ਚ ਭਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਬੀਤੀ ਦੇਰ ਰਾਤ ਤੋਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਸਮੇਤ ਪੰਜਾਬ ਦੇ ਕਰੀਬ ਸਾਰੇ ਹੀ ਜ਼ਿਲ੍ਹਿਆਂ ‘ਚ ਮੀਂਹ ਜਾਰੀ ਹੈ, ਜਿਸ ਨਾਲ ਬਸੰਤ ਪੰਚਮੀ ‘ਤੇ ਪਤੰਗਬਾਜ਼ੀ ਦਾ ਮਜ਼ਾ ਕਿਰਕਿਰਾ ਹੋ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਤੰਗਬਾਜ਼ੀ ਇੱਕ ਆਮ ਦ੍ਰਿਸ਼ ਹੈ, ਪਰ ਬਦਲਦੇ ਮੌਸਮ ਕਾਰਨ ਅੱਜ ਇਹ ਸੰਭਵ ਨਹੀਂ ਹੋ ਸਕਦਾ।
ਪੰਜਾਬ ‘ਚ ਪਿਛਲੇ ਦੋ-ਤਿੰਨ ਦਿਨਾਂ ਤੋਂ ਲਗਾਤਾਰ ਧੁੱਪ ਰਹਿਣ ਕਾਰਨ ਮੌਸਮ ‘ਚ ਬਦਲਾਅ ਆਇਆ ਹੈ ਤੇ ਤਾਪਮਾਨ ‘ਚ ਗਿਰਾਵਟ ਦੀ ਬਜਾਏ ਤਾਪਮਾਨ ਵਧਿਆ ਹੈ। ਹਾਲਾਕਿ, ਇੱਕ ਵਾਰ ਫਿਰ ਉਹੀ ਮੌਸਮ ਨੇ ਕਰਵਟ ਲਈ ਹੈ ਤੇ ਵੈਸਰਨ ਡਿਸਟਰਬੈਂਸ ਕਾਰਨ ਪਹਾੜਾਂ ‘ਚ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ‘ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਰਿਹਾ ਹੈ। ਇਸ ਕਾਰਨ ਤਾਪਮਾਨ ਇੱਕ ਵਾਰ ਫਿਰ ਡਿੱਗ ਰਿਹਾ ਹੈ ਅਤੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਠੰਢ ਇੱਕ ਵਾਰ ਫਿਰ ਵਧ ਸਕਦੀ ਹੈ।
ਜਿੱਥੇ ਪਿਛਲੇ ਦੋ-ਤਿੰਨ ਦਿਨਾਂ ਤੋਂ ਧੁੱਪ ਨਿਕਲਣ ਕਾਰਨ ਤਾਪਮਾਨ ਵੱਧ ਤੋਂ ਵੱਧ ਤਾਪਮਾਨ 16 ਤੋਂ 18 ਡਿਗਰੀ ਤੱਕ ਪਹੁੰਚ ਗਿਆ ਸੀ ਤੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਸੀ, ਉੱਥੇ ਹੀ ਹੁਣ ਫਿਰ ਮੌਸਮ’ਚ ਬਦਲਾਅ ਕਾਰਨ ਤਾਪਮਾਨ ‘ਚ ਗਿਰਾਵਟ ਆਉਣ ਕਾਰਨ ਮੌਸਮ ਠੰਡਾ ਹੋ ਜਾਵੇਗਾ ਤੇ ਤਾਪਮਾਨ ‘ਚ 3 ਤੋਂ 4 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
ਲਗਾਤਾਰ ਮੀਂਹ ਕਾਰਨ ਸ਼ਹਿਰਾਂ ‘ਚ ਪਾਣੀ ਭਰਨ ਦੀ ਸੰਭਾਵਨਾ ਵੱਧ ਗਈ ਹੈ, ਕਿਉਂਕਿ ਦੇਰ ਰਾਤ ਤੋਂ ਮੀਂਹ ਜਾਰੀ ਹੈ। ਲੋਕਾਂ ਨੂੰ ਆਉਣ-ਜਾਣ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਉਣ ਕਾਰਨ ਠੰਢ ਵੀ ਵਧ ਗਈ ਹੈ।

LEAVE A REPLY

Please enter your comment!
Please enter your name here