ਸੈਕਟਰ-32 ਕੈਮਿਸਟ ਸ਼ਾਪ ‘ਤੇ ਗੋਲਬਾਰੀ ਤੋਂ ਬਾਅਦ ਚੰਡੀਗੜ੍ਹ ਦੀ ਕ੍ਰਾਈਮ ਬ੍ਰਾਂਚ ਅਲਰਟ ‘ਤੇ ਸੀ।
ਚੰਡੀਗੜ੍ਹ ਦੇ ਸੈਕਟਰ-32 ਦੇ ਕੈਮਿਸਟ ਸ਼ਾਪ ‘ਤੇ ਫਾਇਰਿੰਗ ਕਰਨ ਵਾਲੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਐਨਕਾਊਂਟਰ ਹੋਇਆ। ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 3 ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਤਿੰਨੋਂ ਬਦਮਾਸ਼ ਕਾਰ ‘ਚ ਸਵਾਰ ਸਨ। ਪੁਲਿਸ ਨੇ ਜਦੋਂ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਦੀ ਕਾਰ ਖੰਭੇ ਨਾਲ ਟਕਰਾ ਗਈ।
ਇਸ ਤੋਂ ਬਾਅਦ ਪੁਲਿਸ ਨੇ ਬਦਮਾਸ਼ਾਂ ਵਿਚਕਾਰ ਮੁਠਭੇੜ ਹੋਈ। ਰਾਹੁਲ ਤੇ ਰਿੱਕੀ ਨਾਮਕ ਦੋ ਬਦਮਾਸ਼ਾਂ ਦੇ ਗੋਲੀ ਲੱਗੀ। ਉਨ੍ਹਾਂ ਦਾ ਤੀਜ਼ਾ ਸਾਥੀ ਕਾਰ ਚਲਾ ਰਿਹਾ ਸੀ। ਸੂਤਰਾਂ ਮੁਤਾਬਕ, ਅੱਜ ਮੁਲਜ਼ਮਾਂ ਨੇ ਇੱਕ ਟੈਕਸੀ ‘ਤੇ ਫਾਇਰਿੰਗ ਕਰਨ ਦੀ ਯੋਜਨਾ ਬਣਾਈ ਸੀ ਤੇ 50 ਲੱਖ ਰੁਪਏ ਦੀ ਮੰਗ ਕਰਨ ਲਈ ਚੰਡੀਗੜ੍ਹ ਆਏ ਸਨ। ਪਿਛਲੇ ਦਿਨੀਂ ਚੰਡੀਗੜ੍ਹ ‘ਚ ਹੋਈ ਗੋਲੀਬਾਰੀ ਦੀਆਂ ਘਟਨਾਵਾਂ ‘ਚ ਇਹ ਸ਼ਾਮਲ ਸਨ।
ਸੈਕਟਰ-32 ਕੈਮਿਸਟ ਸ਼ਾਪ ‘ਤੇ ਗੋਲਬਾਰੀ ਤੋਂ ਬਾਅਦ ਚੰਡੀਗੜ੍ਹ ਦੀ ਕ੍ਰਾਈਮ ਬ੍ਰਾਂਚ ਅਲਰਟ ‘ਤੇ ਸੀ। ਇਸ ਤੋਂ ਪਹਿਲਾਂ ਬੀਤੇ ਦਿਨ ਇੱਕ ਮੁਲਜ਼ਮ ਫੜਿਆ ਗਿਆ ਸੀ, ਜਿਸ ਨੇ ਗੈਂਗਸਟਰਾਂ ਨਾਲ ਮਿਲ ਕੇ ਫਾਇਰਿੰਗ ਕਰਵਾਈ ਸੀ। ਪੁਲਿਸ ਨੇ ਇਸ ਮੁਲਜ਼ਮ ਤੋਂ ਪੁੱਛ-ਗਿੱਛ ਕੀਤੀ।
ਪੁਲਿਸ ਨੂੰ ਜਿਵੇਂ ਹੀ ਅੱਜ ਇਨਪੁੱਟ ਮਿਲਿਆ ਕਿ ਮੁਹਾਲੀ ਨਾਲ ਲੱਗਦੇ ਇਲਾਕੇ ‘ਚ ਬਦਮਾਸ਼ ਆ ਸਕਦੇ ਹਨ। ਅਜਿਹੇ ‘ਚ ਪੁਲਿਸ ਨੇ ਉਨ੍ਹਾਂ ਨੂੰ ਘੇਰਣ ਦੀ ਕੋਸ਼ਿਸ਼ ਕੀਤੀ। ਬਦਮਾਸ਼ ਕਾਰ ‘ਤੇ ਸਵਾਰ ਸੀ।
ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਬਦਮਾਸ਼ਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਵਾਬ ਕਾਰਵਾਈ ਕੀਤੀ। ਦੋ ਬਦਮਾਸ਼ਾਂ ਦੇ ਪੈਰਾਂ ‘ਤੇ ਗੋਲੀ ਲੱਗੀ। ਡਰਾਈਵਰ ਨੇ ਕਾਰ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੁਲਿਸ ਨੇ ਉਸ ਨੂੰ ਘੇਰ ਲਿਆ। ਕਾਰ ਚਲਾ ਰਹੇ ਬਦਮਾਸ਼ ਦੀ ਪਹਿਚਾਣ ਪ੍ਰੀਤ ਵਜੋਂ ਹੋਈ ਹੈ।