ਇਸ ਵਾਰ ਇਨ੍ਹਾਂ ਬਲਦਾਂ ਦੀਆਂ ਦੌੜਾਂ ਨੂੰ ਕਾਨੂੰਨੀ ਰੂਪ ਦੇਣ 11 ਜੁਲਾਈ, 2025 ਨੂੰ ਬਿੱਲ ‘ਚ ਸੋਧ ਕੀਤੀ ਗਈ।
ਲੁਧਿਆਣਾ ਦੇ ‘ਕਿਲਾ ਰਾਏਪੁਰ ਪੇਂਡੂ ਓਲੰਪਿਕ’ ਖੇਡਾਂ ‘ਚ ਇੱਕ ਵਾਰ ਫਿਰ ਬਲਦਾਂ ਦੀ ਦੌੜ ਦੀ ਵਾਪਸੀ ਹੋਣ ਜਾ ਰਹੀ ਹੈ। 11 ਸਾਲਾਂ ਬਾਅਦ ਇਹ ਇਤਿਹਾਸਕ ਖੇਡ ਦੁਬਾਰਾ ਵਾਪਸੀ ਕਰੇਗੀ। ਜਿਲ੍ਹਾ ਪ੍ਰਸ਼ਾਸਨ, ਆਯੋਜਕ ਤੇ ਲੋਕ ਇਸ ਨੂੰ ਲੈ ਉਤਸ਼ਾਹਿਤ ਹਨ। 30 ਜਨਵਰੀ ਤੋਂ 1 ਫਰਵਰੀ ਤੱਕ ਇਹ ਖੇਡਾਂ ਕਰਵਾਈਆਂ ਜਾਣਗੀਆਂ। ਲੁਧਿਆਣਾ ਦੇ ਡੀਸੀ ਹਿਮਾਸ਼ੂ ਜੈਨ ਇਸ ਸਬੰਧ ‘ਚ ਅੱਜ ਪ੍ਰੈੱਸ ਕਾਨਫਰੰਸ ਕੀਤੀ।
ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ 2014 ਤੋਂ ਕਿਲਾ ਰਾਏਪੁਰ ਖੇਡਾਂ ‘ਚ ਬਲਦਾਂ ਦੀ ਦੌੜ ‘ਦੇ ਰੋਕ ਲਗਾ ਦਿੱਤੀ ਗਈ ਸੀ। ਪੰਜਾਬ ਸਰਕਾਰ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿਧਾਨ ਸਭਾ ‘ਚ ਬਿੱਲ ‘ਚ ਸੋਧ ਕਰਦੇ ਹੋਏ ਬਲਦਾਂ ਦੀ ਦੌੜ ਕਰਵਾਉਣ ਦਾ ਰਸਤਾ ਫਿਰ ਸਾਫ਼ ਕਰਵਾ ਦਿੱਤਾ ਸੀ। ਸਰਕਾਰ ਦੇ ਇਸ ਫੈਸਲੇ ਨਾਲ ਬਲਦਾਂ ਦੀ ਦੌੜ ਦਾ ਕਾਨੂੰਨੀ ਪੇਚ ਸਾਫ਼ ਹੋ ਗਿਆ ਸੀ। ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਇਨ੍ਹਾਂ ਖੇਡਾਂ ਦਾ ਆਯੋਜਨ ਕਰਵਾ ਰਹੀ ਹੈ। ਬਲਦਾਂ ਦੀ ਦੌੜ ਕਿਲਾ ਰਾਏਪੁਰ ਖੇਡਾਂ ‘ਚ ਮੁੱਖ ਖਿੱਚ ਦਾ ਕੇਂਦਰ ਹੁੰਦੀ ਸੀ। ਜਦੋਂ ਬਲਦਾਂ ਦੀ ਦੌੜ ‘ਤੇ ਰੋਕ ਲੱਗੀ ਤਾਂ ਖੇਡਾਂ ਦੀ ਰੌਣਕ ਵੀ ਘੱਟ ਗਈ।
ਪੰਜਾਬ ਸਰਕਾਰ ਨੇ ਬਿੱਲ ‘ਚ ਕੀਤੀ ਸੀ ਸੋਧ
ਦੱਸ ਦੇਈਏ ਕਿ ਪਿਛਲੇ ਸਾਲ ਜਦੋਂ ਕਿਲਾ ਰਾਏਪੁਰ ਖੇਡਾਂ ਹੋਈਆਂ ਸਨ ਤਾਂ ਬਲਦਾਂ ਦੀ ਦੌੜ ਇਸ ਚ ਸ਼ਾਮਲ ਨਹੀਂ ਸੀ। ਪਰ ਹੁਣ ਸਰਕਾਰ ਇਸ ਤੇ ਕਾਨੂੰਨ ਲੈ ਕੇ ਆਈ ਹੈ। ਇਸ ਵਾਰ ਇਨ੍ਹਾਂ ਬਲਦਾਂ ਦੀਆਂ ਦੌੜਾਂ ਨੂੰ ਕਾਨੂੰਨੀ ਰੂਪ ਦੇਣ 11 ਜੁਲਾਈ, 2025 ਨੂੰ ਬਿੱਲ ‘ਚ ਸੋਧ ਕੀਤੀ ਗਈ। ਸਰਕਾਰ ਨੇ ਕਿਹਾ ਕਿ ਇਸ ਸੋਧ ਚ ਇਹ ਗੱਲ ਸਪੱਸ਼ਟ ਕੀਤੀ ਗਈ ਹੈ ਕਿ ਬਲਦਾਂ ਨੂੰ ਡੰਡਾ ਜਾਂ ਕਿਸੇ ਹੋਰ ਚੀਜ਼ ਨਾਲ ਨਹੀਂ ਮਾਰਿਆ ਜਾਵੇਗਾ, ਚਾਲਕ ਬਲਦਾਂ ਨੂੰ ਦੌੜਾਉਣ ਲਈ ਸਿਰਫ਼ ਆਪਣੇ ਹੱਥਾਂ ਦਾ ਇਸਤੇਮਾਲ ਕਰ ਸਕਣਗੇ।






























![qila-raipur[1]](https://publicpostmedia.in/wp-content/uploads/2026/01/qila-raipur1-640x360.jpg)






