ਐਸਐਚਓ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ, ਕਾਹਲਾਂਵਾਲੀ ਪਿੰਡ ਦੇ ਪੁਲ ‘ਤੇ ਇੱਕ ਸਰਕਾਰੀ ਐਂਬੂਲੈਂਸ, ਨੰਬਰ ਪੀਬੀ-11 ਸੀਵੀ-7110, ਸ਼ੱਕੀ ਹਾਲਤ ‘ਚ ਖੜੀ ਦੇਖੀ ਗਈ।
ਡੇਰਾ ਬਾਬਾ ਨਾਨਕ ਪੁਲਿਸ ਨੇ ਸਰਕਾਰੀ ਐਂਬੂਲੈਂਸ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਐਂਬੂਲੈਂਸ ਡਰਾਈਵਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਤੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਕਾਹਲਾਂਵਾਲੀ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਇੱਕ ਮਹੀਨਾ ਪਹਿਲਾਂ ਹੀ ਠੇਕੇ ਦੇ ਆਧਾਰ ‘ਤੇ ਡਰਾਈਵਰ ਦੀ ਨੌਕਰੀ ‘ਤੇ ਸ਼ਾਮਲ ਹੋਇਆ ਸੀ ਤੇ ਉਸ ‘ਤੇ ਪਹਿਲਾਂ ਵੀ ਨਸ਼ੀਲੇ ਪਦਾਰਥਾਂ ਨਾਲ ਸਬੰਧਿਤ ਮਾਮਲਾ ਦਰਜ ਹੈ। ਗ੍ਰਿਫ਼ਤਾਰ ਕੀਤੇ ਗਏ ਦੋ ਹੋਰ ਵਿਅਕਤੀ ਨਸ਼ੀਲੇ ਪਦਾਰਥ ਖਰੀਦਣ ਆਏ ਸਨ।
ਐਸਐਚਓ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ, ਕਾਹਲਾਂਵਾਲੀ ਪਿੰਡ ਦੇ ਪੁਲ ‘ਤੇ ਇੱਕ ਸਰਕਾਰੀ ਐਂਬੂਲੈਂਸ, ਨੰਬਰ ਪੀਬੀ-11 ਸੀਵੀ-7110, ਸ਼ੱਕੀ ਹਾਲਤ ‘ਚ ਖੜੀ ਦੇਖੀ ਗਈ। ਜਾਂਚ ਕਰਨ ‘ਤੇ, ਐਂਬੂਲੈਂਸ ਦੀ ਪਿਛਲੀ ਸੀਟ ‘ਤੇ ਤਿੰਨ ਵਿਅਕਤੀ ਮਿਲੇ, ਉਹ ਇਲੈਕਟ੍ਰੋਨਿਕ ਕਾਂਟੇ ਨਾਲ ਨਸ਼ੀਲਾ ਪਦਾਰਥ ਤੋਲ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਜਦੋਂ ਉਨ੍ਹਾਂ ਤੋਂ ਉਨ੍ਹਾਂ ਦੇ ਨਾਮ ਤੇ ਪਤੇ ਪੁੱਛੇ ਗਏ ਤਾਂ ਉਨ੍ਹਾਂ ਨੇ ਆਪਣੀ ਪਛਾਣ ਗੁਰਵਿੰਦਰ ਸਿੰਘ, ਵਾਸੀ ਕਾਹਲਾਂਵਾਲੀ ਐਂਬੂਲੈਂਸ ਡਰਾਈਵਰ। ਕੁਲਦੀਪ ਸਿੰਘ ਵਾਸੀ ਅਬਦਾਲ ਤੇ ਰੌਬਿਨ ਮਸੀਹ ਵਾਸੀ ਖਾਸਾ ਪਿੰਡ, ਡੇਰਾ ਬਾਬਾ ਨਾਨਕ ਥਾਣੇ ਵਜੋਂ ਦੱਸੀ, ਜੋ ਕਿ ਨਸ਼ੀਲੇ ਪਦਾਰਥ ਖਰੀਦਣ ਆਏ ਸਨ।
ਐਸਐਚਓ ਗੁਰਦਰਸ਼ਨ ਸਿੰਘ ਨੇ ਅੱਗੇ ਦੱਸਿਆ ਕਿ ਗੁਰਵਿੰਦਰ ਸਿੰਘ ਤੋਂ 4 ਗ੍ਰਾਮ ਹੈਰੋਇਨ, ਤੇ ਕੁਲਦੀਪ ਸਿੰਘ ਤੇ ਰੌਬਿਨ ਮਸੀਹ ਤੋਂ 3-3 ਗ੍ਰਾਮ, ਕੁੱਲ 10 ਗ੍ਰਾਮ ਬਰਾਮਦ ਕੀਤੀ ਗਈ। ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਐਂਬੂਲੈਂਸ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਡਰਾਈਵਰ ਨੇ ਦੱਸਿਆ ਕਿ ਐਂਬੂਲੈਂਸ ਉਸ ਨੂੰ ਪਟਿਆਲਾ ਤੋਂ ਜਾਰੀ ਕੀਤੀ ਗਈ ਸੀ ਤੇ ਮਰੀਜ਼ਾਂ ਦੀ ਜਾਂਚ ਲਈ ਪਿੰਡ-ਪਿੰਡ ਜਾਂਦੀ ਹੈ।