Channi ਕਹਿੰਦੇ ਹਨ ਜੇਕਰ ਪਾਰਟੀ ਮੰਨਦੀ ਹੈ ਕਿ ਪੰਜਾਬ ‘ਚ 32 ਫ਼ੀਸਦੀ ਦਲਿਤ ਆਬਾਦੀ ਹੈ ਤਾਂ ਦਲਿਤਾਂ ਨੂੰ ਮੌਕਾ ਕਿਉਂ ਨਹੀਂ ਦਿੱਤਾ ਗਿਆ।
ਆਲ ਇੰਡੀਆ ਕਾਂਗਰਸ ਕਮੇਟੀ ਦੀ ਐਸਸੀ ਸੈੱਲ ਦੀ ਬੈਠਕ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਥਿਤ ਬਿਆਨ ਨੇ ਕਾਂਗਰਸ ‘ਚ ਅੰਦਰੂਨੀ ਤਣਾਅ ਵਧਾ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਚੰਨੀ ਕਹਿੰਦੇ ਹਨ ਕਿ ਪੰਜਾਬ ਕਾਂਗਰਸ ‘ਚ ਸਾਰੇ ਵੱਡੇ ਅਹੁਦੇ ਉੱਚ ਜਾਤੀ ਵਾਲਿਆਂ ਨੂੰ ਦਿੱਤੇ ਗਏ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ 23 ਜਨਵਰੀ ਨੂੰ ਦਿੱਲੀ ‘ਚ ਪੰਜਾਬ ਦੇ ਆਗੂਆਂ ਦੀ ਬੈਠਕ ਬੁਲਾਈ ਹੈ। ਉੱਥੇ ਹੀ, ਪੰਜਾਬ ਦੇ ਕੁੱਝ ਕਾਂਗਰਸ ਆਗੂਆਂ ਨੇ ਹਾਈਕਮਾਨ ਨੂੰ ਚੰਨੀ ਵਾਲੇ ਵਿਵਾਦ ਮਾਮਲੇ ‘ਚ ਚਿੱਠੀ ਲਿਖੀ ਹੈ। ਉਨ੍ਹਾਂ ਨੇ ਮੀਟਿੰਗ ਲਈ ਹਾਈਕਮਾਨ ਤੋਂ ਸਮਾਂ ਮੰਗਿਆ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਚਿੱਠੀ ਨਾ ਕਿਸੇ ਦੇ ਹੱਕ ‘ਚ ਹੈ ਤੇ ਨਾ ਹੀ ਕਿਸੇ ਦੇ ਵਿਰੋਧ ‘ਚ ਹੈ। ਉਹ ਪੰਜਾਬ ਦੇ ਹਾਲਾਤ ਬਾਰੇ ਹਾਈਕਮਾਨ ਨੂੰ ਦੱਸਣਗੇ।
ਉੱਥੇ ਹੀ, ਵਾਇਰਲ ਵੀਡੀਓ ‘ਚ ਸਾਬਕਾ ਮੁੱਖ ਮੰਤਰੀ ਚੰਨੀ ਕਹਿ ਰਹੇ ਹਨ ਸੂਬਾ ਪ੍ਰਧਾਨ, ਜਨਰਲ ਸਕੱਤਰ, ਵਿਰੋਧੀ ਧਿਰ ਦਾ ਆਗੂ ਤੇ ਮਹਿਲਾ ਵਿੰਗ ਦੇ ਪ੍ਰਧਾਨ ਸਾਰੇ ਅਪਰ ਕਾਸਟ ਤੋਂ ਹਨ ਤੇ ਦਲਿਤਾ ਨੂੰ ਪ੍ਰਤੀਨਿਧੀ ਕਿਵੇਂ ਮਿਲੇਗਾ। ਚੰਨੀ ਕਹਿੰਦੇ ਹਨ ਜੇਕਰ ਪਾਰਟੀ ਮੰਨਦੀ ਹੈ ਕਿ ਪੰਜਾਬ ‘ਚ 35 ਜਾਂ 38 ਫ਼ੀਸਦੀ ਦਲਿਤ ਆਬਾਦੀ ਹੈ ਜੋ ਕਿ ਹੈ ਹੀ ਤਾਂ ਦਲਿਤਾਂ ਨੂੰ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ। ਇਸ ‘ਚ ਬੈਠਕ ‘ਚ ਕਾਂਗਰਸ ਦੇ ਐਸਸੀ ਵਿਭਾਗ ਦੇ ਰਾਸ਼ਟਰ ਪ੍ਰਧਾਨ ਰਾਜੇਂਦਰ ਪਾਲ ਗੌਤਮ ਵੀ ਮੌਜੂਦ ਸਨ।
ਚੰਨੀ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਦੀ ਰਾਜਨੀਤੀ ‘ਚ ਕਾਫੀ ਹਲਚਲ ਮਚੀ ਹੋਈ ਹੈ। ਕਾਂਗਰਸ ਪਾਰਟੀ ਦੇ ਆਗੂਆਂ ‘ਚ ਜਿੱਥੇ ਇਹ ਚਰਚਾ ਚੱਲ ਰਹੀ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਵੀ ਕਾਂਗਰਸ ਨੂੰ ਘੇਰਣ ‘ਚ ਲੱਗੀਆਂ ਹੋਈਆਂ ਹਨ। ਹਾਲਾਂਕਿ, ਚੰਨੀ ਨੇ ਇਸ ਵਿਵਾਦ ‘ਤੇ ਇੱਕ ਵੀਡੀਓ ਵੀ ਜਾਰੀ ਕੀਤਾ ਸੀ ਤੇ ਕਿਹਾ ਸੀ ਕਿ ਉਨ੍ਹਾਂ ਨੇ ਅਜਿਹੀ ਕੋਈ ਗੱਲ ਨਹੀਂ ਕਹੀ ਸੀ ਤੇ ਉਨ੍ਹਾਂ ਖਿਲਾਫ਼ ਸਿਰਫ਼ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਹੁਣ ਇਸ ਪੂਰੀ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਚੰਨੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ।
ਸੂਬਾ Congress ਪ੍ਰਧਾਨ ਕੀ ਬੋਲੇ?
ਉੱਥੇ ਹੀ, ਇਸ ਮੁੱਦੇ ਤੇ ਚਰਚਾ ਵਧਣ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡਾ ਅਹੁਦਾ ਹੁੰਦਾ ਹੈ- ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦਾ ਮੈਂਬਰ, ਤੇ ਉਹ ਚਰਨਜੀਤ ਸਿੰਘ ਚੰਨੀ ਸਾਬ੍ਹ ਹਨ। ਮੀਡੀਆ ਵਾਲੇ ਹੀ ਖ਼ਬਰ ਫੈਲਾਉਂਦੇ ਹਨ, ਚੰਨੀ ਸਾਬ੍ਹ ਇਹ ਗੱਲ ਕਹਿ ਹੀ ਨਹੀਂ ਸਕਦੇ।
ਉਨ੍ਹਾਂ ਨੇ ਕਿਹਾ ਕਿ ਚੰਨੀ ਸਾਬ੍ਹ ਤੋਂ ਸਭ ਤੋਂ ਵੱਡਾ ਅਹੁਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਚ ਭੇਦ-ਭਾਵ ਨਹੀਂ ਹੈ। ਚਾਹੇ ਉਹ (ਚਰਨਜੀਤ ਚੰਨੀ) ਵਿਧਾਨ ਸਭਾ ਚੋਣਾਂ ਚ ਦੋਵੇਂ ਥਾਂਵਾਂ ਤੋਂ ਚੋਣ ਹਾਰ ਗਏ, ਪਰ ਉਨ੍ਹਾਂ ਨੂੰ ਲੋਕ ਸਭਾ ਮੈਂਬਰ ਬਣਾਇਆ ਗਿਆ। ਪਾਰਲੀਮੈਂਟ ਦੀ ਖੇਤੀਬਾੜੀ ਕਮੇਟੀ ਦੇ ਚੇਅਰਮੈਨ ਵੀ ਚੰਨੀ ਸਾਬ੍ਹ ਹਨ। ਕਾਂਗਰਸ ਪਾਰਟੀ ਹੀ ਇੱਕ ਅਜਿਹਾੀਪਾਰਟੀ ਹੈ, ਜੋ ਗਰੀਬਾਂ ਨੂੰ ਸਿਰ ਤੇ ਬੈਠਾ ਕੇ ਰੱਖਦੀ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੌਣ ਬਣ ਰਿਹਾ ਸੀ- ਸੁਖਜਿੰਦਰ ਰੰਧਾਵਾ ਜਾ ਅਮਰ ਸਿੰਘ, ਪਰ ਕਿਸ ਨੂੰ ਬਣਾਇਆ- ਚੰਨੀ ਸਾਬ੍ਹ ਨੂੰ। ਉਨ੍ਹਾਂ ਨੇ ਕਿਹਾ ਕਿ ਦਲਿਤ ਸਾਡੇ ਸਿਰ ਦਾ ਤਾਜ ਹਨ ਤੇ ਰਹਿਣਗੇ, ਪਰ ਸਾਡੀ ਪਾਰਟੀ ਧਰਮ-ਨਿਰਪੱਖ ਪਾਰਟੀ ਹੈ। ਸਾਡੇ ਗੁਰੂਆਂ ਨੇ ਕਿਹਾ ਸੀ ਕਿ ਇੱਥੇ ਜਾਤ-ਪਾਤ ਦੀ ਗੱਲ ਨਹੀਂ ਕਰਨੀ। ਪੰਜਾਬ ਧਰਮ-ਨਿਰਪੱਖ ਸੂਬਾ ਹੈ।





























![CHARANJIT-SINGH-CHANNI-1[1]](https://publicpostmedia.in/wp-content/uploads/2026/01/CHARANJIT-SINGH-CHANNI-11-640x360.png)






