Home latest News Punjab ‘ਚ ਆਂਗਨਵਾੜੀ ਤੇ ਪਲੇਵੇਅ ਸਕੂਲਾਂ ‘ਚ ਹੋਵੇਗਾ ਇੱਕੋ ਵਰਗਾ ਸਿਲੇਬਸ,...

Punjab ‘ਚ ਆਂਗਨਵਾੜੀ ਤੇ ਪਲੇਵੇਅ ਸਕੂਲਾਂ ‘ਚ ਹੋਵੇਗਾ ਇੱਕੋ ਵਰਗਾ ਸਿਲੇਬਸ, ਨਵੇਂ ਸੈਸ਼ਨ ‘ਚ ਹੋਵੇਗੀ ਸ਼ੁਰੂਆਤ

1
0

ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਾਰੇ ਸਕੂਲਾਂ ਦਾ ਇੱਕ ਸਮਾਨ ਵਿਕਾਸ ਹੋਵੇ।

ਪੰਜਾਬ ‘ਚ ਹੁਣ ਆਂਗਨਵਾੜੀ, ਪ੍ਰਾਈਮਰੀ ਸਕੂਲਾਂ ਤੇ ਪਲੇਵੇਅ ਸਕੂਲਾਂ ‘ਚ ਇੱਕੋ ਜਿਹਾ ਸਿਲੇਬਸ ਪੜ੍ਹਾਇਆ ਜਾਵੇਗਾ। ਪੜ੍ਹਾਈ ਕਿਤਾਬੀ ਨਹੀਂ, ਸਗੋਂ ਖੇਡ-ਖੇਡ ‘ਚ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸਾਰੇ ਪਲੇਵੇਅ ਸਕੂਲਾਂ ਦਾ ਰਜਿਸਟ੍ਰੇਸ਼ਨ ਕੀਤਾ ਜਾਵੇਗਾ। ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਬਲਜੀਤ ਕੌਰ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਚੰਡੀਗੜ੍ਹ ‘ਚ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਦਿੱਤੀ ਹੈ।
ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਾਰੇ ਸਕੂਲਾਂ ਦਾ ਇੱਕ ਸਮਾਨ ਵਿਕਾਸ ਹੋਵੇ। ਇਸ ਤੋਂ ਇਲਾਵਾ 1000 ਨਵੇਂ ਆਂਗਨਵਾੜੀ ਕੇਂਦਰ ਬਣਾਏ ਜਾ ਰਹੇ ਹਨ, ਜੋ ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਣਗੇ।
ਉਨ੍ਹਾਂ ਨੇ ਦੱਸਿਆ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ 90 ਫ਼ੀਸਦੀ ਬੱਚਿਆ ਦੇ ਮਾਈਂਡ ਦਾ ਵਿਕਾਸ 5 ਸਾਲ ਦੀ ਉਮਰ ਤੱਕ ਹੋ ਜਾਂਦਾ ਹੈ। ਅਜਿਹੇ ‘ਚ ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਉਚਿਤ ਮਾਹੌਲ ਦਿੱਤਾ ਜਾਵੇ। ਉਨ੍ਹਾਂ ‘ਤੇ ਕਿਤਾਬਾਂ ਦਾ ਬੋਝ ਨਾ ਪਾਇਆ ਜਾਵੇ ਤੇ ਖੇਡ-ਖੇਡ ‘ਚ ਸਿਖਾਇਆ ਜਾਵੇ। ਇੱਕ ਪੂਰਾ ਸਿਲੇਬਸ ਤੇ ਕਰੀਕੁਲਮ ਲਾਗੂ ਕਰਨ ਜਾ ਰਹੇ ਹਾਂ। ਇਸ ਦੇ ਲਈ ਆਂਗਨਵਾੜੀ ਸਟਾਫ਼ ਦੀ ਟ੍ਰੇਨਿੰਗ ਵੀ ਸ਼ੁਰੂ ਹੋ ਚੁੱਕੀ ਹੈ। ਫਰਵਰੀ ਮਹੀਨੇ ਤੱਕ ਇਸ ਨੂੰ ਪੂਰਾ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਮਿਸ਼ਨ ਆਰੰਭ ਸ਼ੁਰੂ ਕੀਤਾ ਗਿਆ ਹੈ। ਇਸ ‘ਚ ਉਨ੍ਹਾਂ ਬੱਚਿਆਂ ਦੇ ਮਾਪਿਆ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੇ ਬੱਚੇ ਆਂਗਨਵਾੜੀ ‘ਚ ਜਾਂਦੇ ਹਨ। ਉਨ੍ਹਾਂ ਨੂੰ ਫੋਨ ਦੇ ਜਰੀਏ ਦੱਸਿਆ ਜਾਂਦਾ ਹੈ ਕਿ ਬੱਚਿਆਂ ਨੂੰ ਕਿਵੇ ਪੜ੍ਹਾਉਣਾ ਹੈ। ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਸ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਇਸ ਨਾਲ ਬੱਚਿਆ ਦਾ ਫਾਇਦਾ ਹੋਵੇਗਾ।

LEAVE A REPLY

Please enter your comment!
Please enter your name here