Home Desh Republic Day ‘ਤੇ ਦਿੱਸੇਗੀ ਭਾਰਤੀ ਸੱਭਿਆਚਾਰ ਦੀ ਝਲਕ: 2500 ਕਲਾਕਾਰ ਦੇਣਗੇ ਸ਼ਾਨਦਾਰ...

Republic Day ‘ਤੇ ਦਿੱਸੇਗੀ ਭਾਰਤੀ ਸੱਭਿਆਚਾਰ ਦੀ ਝਲਕ: 2500 ਕਲਾਕਾਰ ਦੇਣਗੇ ਸ਼ਾਨਦਾਰ ਪੇਸ਼ਕਾਰੀ

2
0

ਗਣਤੰਤਰ ਦਿਵਸ ਪਰੇਡ ਦੌਰਾਨ ਕਰਤੱਵ ਪਥ ’ਤੇ ਇਸ ਵਾਰ 2,500 ਕਲਾਕਾਰਾਂ ਦਾ ਇਕ ਵਿਸ਼ਾਲ ਸਮੂਹ ਪ੍ਰਦਰਸ਼ਨ ਕਰਨ ਲਈ ਤਿਆਰ ਹੈ।

ਗਣਤੰਤਰ ਦਿਵਸ ਪਰੇਡ ਦੌਰਾਨ ਕਰਤੱਵ ਪਥ ’ਤੇ ਇਸ ਵਾਰ 2,500 ਕਲਾਕਾਰਾਂ ਦਾ ਇਕ ਵਿਸ਼ਾਲ ਸਮੂਹ ਪ੍ਰਦਰਸ਼ਨ ਕਰਨ ਲਈ ਤਿਆਰ ਹੈ, ਜਿਸਦਾ ਮੁੱਖ ਵਿਸ਼ਾ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਹੈ। ਪ੍ਰਦਰਸ਼ਨ ਦਾ ਵਿਸ਼ਾਲ ਵਿਸ਼ਾ ‘ਆਜ਼ਾਦੀ ਦਾ ਮੰਤਰ-ਵੰਦੇ ਮਾਤਰਮ’ ਅਤੇ ‘ਖੁਸ਼ਹਾਲੀ ਦਾ ਮੰਤਰ- ਵਿਕਸਤ ਭਾਰਤ’ ਹੋਵੇਗਾ। ਇਸ ’ਤੇ ਕੰਮ ਕਰਨ ਵਾਲੀ ਰਚਨਾਤਮਕ ਟੀਮ ਦੇ ਮੈਂਬਰਾਂ ’ਚ ਸੰਗੀਤ ਨਿਰਦੇਸ਼ਕ ਵਜੋਂ ਆਸਕਰ ਇਨਾਮ ਜੇਤੂ ਐੱਮਐੱਮ ਕੀਰਾਵਨੀ, ਗੀਤਕਾਰ ਵਜੋਂ ਸੁਭਾਸ਼ ਸਹਗਲ, ਐਂਕਰ ਵਜੋਂ ਅਨੁਪਮ ਖੇਰ ਅਤੇ ਕੋਰੀਓਗ੍ਰਾਫਰ ਵਜੋਂ ਸੰਤੋਸ਼ ਨਾਇਰ ਸ਼ਾਮਲ ਹਨ। ਸਾਰੇ ਨਿਗਰਾਨੀ ਅਤੇ ਨਿਰਦੇਸ਼ਨ ਸੰਦਿਆ ਪੁਰੇਚਾ ਦੇ ਅਧੀਨ ਹਨ। ਰਚਨਾਤਮਕ ਡਿਜ਼ਾਈਨ ਅਤੇ ਪੋਸ਼ਾਕਾਂ ਦੀ ਜ਼ਿੰਮੇਦਾਰੀ ਸੰਦਿਆ ਰਮਨ ਸੰਭਾਲਣਗੀਆਂ।
ਵਿਸ਼ਾ ਵਸਤੂ ਦੇ ਅਨੁਸਾਰ, ਪਰੇਡ ਦੇ ਰਸਤੇ ਦੇ ਕਿਨਾਰੇ ਰਾਸ਼ਟਰ ਗੀਤ ਦੇ ਸ਼ੁਰੂਆਤੀ ਛੰਦਾਂ ਨੂੰ ਦਰਸਾਉਂਦੇ ਪੁਰਾਣੇ ਚਿੱਤਰ ਦਰਸਾਏ ਜਾਣਗੇ ਅਤੇ ਮੁੱਖ ਮੰਚ ‘ਤੇ ਫੁੱਲਾਂ ਨਾਲ ਬਣਾਈਆਂ ਕਲਾਕਾਰੀਆਂ ਹੋਣਗੀਆਂ। ਰਵਾਇਤੀ ਪ੍ਰਥਾ ਤੋਂ ਹਟਕੇ ਇਸ ਵਾਰ ਪਰੇਡ ਸਥਲ ‘ਤੇ ਪਹਿਲਾਂ ਵਰਤੇ ਜਾਣ ਵਾਲੇ ‘ਵੀਵੀਆਈਪੀ’ ਅਤੇ ਹੋਰ ਨਾਮਾਂ ਦਾ ਪ੍ਰਯੋਗ ਨਹੀਂ ਕੀਤਾ ਜਾਵੇਗਾ। ਰੱਖਿਆ ਮੰਤਰਾਲੇ ਦੇ ਅਨੁਸਾਰ, ਇਸ ਵਾਰੀ ਦਰਸ਼ਕ ਮਹਿਲ ਦਾ ਨਾਮ ਭਾਰਤੀ ਨਦੀਆਂ ਦੇ ਨਾਮ ’ਤੇ ਰੱਖਿਆ ਗਿਆ ਹੈ। ਇਨ੍ਹਾਂ ਨਾਮਾਂ ’ਚ ਬਿਆਸ, ਬ੍ਰਹਮਪੁੱਤ, ਚੰਬਲ, ਚਿਨਾਬ, ਗੰਡਕ, ਗੰਗਾ, ਘਾਘਰਾ, ਗੋਦਾਵਰੀ, ਸਿੰਧੂ, ਜੇਲ੍ਹਮ ਕਾਵੇਰੀ, ਕੋਸੀ, ਕ੍ਰਿਸ਼ਨਾ, ਮਹਾਨਦੀ, ਨਰਮਦਾ, ਪੈਨਾਰ, ਪੇਰਿਆਰ, ਰਾਵੀ, ਸੋਨ, ਸਤਲੁਜ, ਤਿਸਤਾ, ਵੇਗਈ ਅਤੇ ਯਮੁਨਾ ਸ਼ਾਮਿਲ ਹਨ।

LEAVE A REPLY

Please enter your comment!
Please enter your name here