ਪੰਜਾਬ ਵਿੱਚ ਹੜਾਂ ਕਾਰਨ 23 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਜਿਸ ਕਾਰਨ 2300 ਪਿੰਡਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਪੰਜਾਬ ‘ਚ ਹੜ੍ਹਾਂ ਦੇ ਕਹਿਰ ਕਾਰਨ 23 ਜ਼ਿਲ੍ਹਿਆਂ ਨੂੰ ਵੱਡੀ ਬਿਪਤਾ ਦਾ ਸਾਹਮਣਾ ਕਰਨ ਪਿਆ। ਮੀਂਹ ਘੱਟ ਅਤੇ ਸਾਫ ਮੌਸਮ ਕਾਰਨ ਹੁਣ ਦਰਿਆਵਾਂ ਦਾ ਪਾਣੀ ਘੱਟ ਰਿਹਾ ਹੈ। ਜਿਵੇਂ- ਜਿਵੇਂ ਪਾਣੀ ਘੱਟ ਰਿਹਾ ਹੈ। ਕਿਸਾਨਾਂ ਅਤੇ ਸਥਾਨਕ ਲੋਕਾਂ ਦੀ ਪ੍ਰੇਸ਼ਾਨ ਵੱਧ ਰਹੀ ਹੈ। ਉਸ ਪਿੱਛ ਕਈ ਵੱਡੇ ਕਾਰਨ ਹਨ। ਲੋਕਾਂ ਦੇ ਘਰਾਂ ਵਿੱਚ ਰੇਤਾ ਅਤੇ ਚਿੱਕੜ ਭਰ ਗਿਆ ਹੈ। ਖੇਤਾਂ ਵਿੱਚ ਫਸਲਾਂ ਖਰਾਬ ਹੋ ਗਈਆਂ ਹਨ। ਗੱਲ੍ਹ ਸਤਲੁਜ ਦਰਿਆ ਦੀ ਕਰ ਲਈ ਤਾਂ ਲੁਧਿਆਣਾ ਵਿੱਚ ਸਤਲੁਜ ਦਾ ਕਹਿਰ ਦੇਖਣ ਨੂੰ ਮਿਲਿਆ।
ਲੁਧਿਆਣਾ ਦੇ ਪਿੰਡ ਸਸਰਾਲੀ ਦੇ ਬੰਨ ਟੁੱਟਣ ਕਾਰਨ ਵੀ ਕਿਸਾਨਾਂ ਦੀਆਂ ਤਕਰੀਬਨ 100 ਏਕੜ ਤੋਂ ਵੱਧ ਫਸਲ ਤਬਾਹ ਹੋ ਗਈ। ਦੱਸ ਦਈਏ ਕਿ ਇਸ ਖਰਾਬੇ ਦੌਰਾਨ ਕਈ ਪਿੰਡ ਵੀ ਪ੍ਰਭਾਵਿਤ ਹੋਏ ਹਨ। ਜਿਨਾਂ ਵਿੱਚੋਂ ਕਾਸਾਵਾਦ, ਬੂਥਗੜ੍ਹ, ਗੜੀ ਫਾਜ਼ਿਲ ਵਰਗੇ ਕਈ ਪਿੰਡਾਂ ਨੂੰ ਹੜਾਂ ਦੀ ਮਾਰ ਪਈ ਹੈ। ਪਿੰਡ ਦੇ ਲੋਕ ਹਾਲੇ ਵੀ ਬੰਨ ਨੂੰ ਪੂਰਨ ਦੇ ਲਈ ਲਗਾਤਾਰ ਯਤਨ ਕਰ ਰਹੇ ਹਨ। ਉਨ੍ਹਾਂ ਵੱਲੋਂ ਜਿੱਥੇ ਮਿੱਟੀ ਦੇ ਗੱਟੇ ਬਣਾ ਕੇ ਤੇਜ ਪਾਣੀ ਦੇ ਬਹਾ ਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ।
ਮੀਂਹ ਨਾ ਹੋਣ ਕਾਰਨ ਪਾਣੀ ਦਾ ਪੱਧਰ ਘੱਟਿਆ
ਸਤਲੁਜ ਦੇ ਪਾਣੀ ਦਾ ਵਹਾ ਹਾਲੇ ਵੀ ਤੇਜ਼ ਪਰ ਮੀਂਹ ਨਾ ਹੋਣ ਕਾਰਨ ਪਾਣੀ ਦਾ ਪੱਧਰ ਘੱਟ ਗਿਆ ਹੈ। ਬੀਤੇ 2 ਦਿਨ ਪਹਿਲਾਂ ਦੀ ਗੱਲ੍ਹ ਕਰੀਏ ਤਾਂ ਪਾਣੀ ਕਾਫੀ ਨੁਕਸਾਨ ਕਰ ਰਿਹਾ ਸੀ। ਲੋਕਾਂ ਦੇ ਘਰ ਰੁੜ ਗਏ ਅਤੇ ਉਹ ਬੇਘੱਰ ਗਏ। ਜਾਣਕਾਰੀ ਦਿੰਦਿਆਂ ਗੁਜ਼ਰ ਸਮਾਜ ਦੇ ਇੱਕ ਸ਼ਖਸ ਨੇ ਕਿਹਾ ਕਿ ਉਨ੍ਹਾਂ ਦੇ ਸਸਰਾਲੀ ਪਿੰਡ ਨੇੜੇ ਡੇਰਾ ਸੀ। ਪਾਣੀ ਦੇ ਤੇਜ਼ ਵਹਾ ਕਾਰਨ ਉਨ੍ਹਾਂ ਦਾ ਡੇਰਾ ਰੁੜ ਗਿਆ ਅਤੇ ਖੇਤਾਂ ਵਿੱਚ ਪਾਣੀ ਦਾਖਲ ਹੋ ਗਿਆ।
ਕਿਸਾਨਾਂ ਨੂੰ ਮਿਲਣਾ ਚਾਹਿਦਾ ਵੱਧ ਤੋਂ ਵੱਧ ਮੁਆਵਜ਼ਾ
ਇਸ ਦੌਰਾਨ ਬੀਜੇਪੀ ਆਗੂ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਕਿਹਾ ਕਿ ਤਕਰੀਬ 2 ਤੋਂ ਢਾਈ ਕਿਲੋ ਮੀਟਰ ਦਾ ਪਾੜ ਹੈ। ਜਿਸ ਨਾਲ ਕਾਫੀ ਜਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬੰਨ੍ਹ ਟੁੱਟਣ ਤੋਂ ਬਾਅਦ ਪਾਣੀ ਦਾ ਪੱਧਰ ਥੋੜ੍ਹਾ ਸੀ ਜੇਕਰ ਉਹ ਜਿਆਦਾ ਹੁੰਦਾ ਤਾਂ ਨੁਕਾਸਾਨ ਬਹੁਤ ਜਿਆਦਾ ਹੋਣਾ ਸੀ।
ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਕਰੀਬ 500 ਏਕੜ ਫਸਲਾਂ ਖਰਾਬ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ 3 ਲੱਖ 50 ਹਜ਼ਾਰ ਏਕੜ ਫਸਲ ਬਰਬਾਦ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਫਸਲਾਂ ਦੇ ਨਾਲ-ਨਾਲ ਖਰਾਬ ਹੋਈ ਜ਼ਮੀਨ ਦਾ ਰੇਟ ਵੀ ਮਿਲਣਾ ਚਾਹਿੰਦਾ ਹੈ।