Home latest News Jalandhar: New Vijay Nagar ਦੀ ਕੋਠੀ ‘ਚ ਲੱਗੀ ਅੱਗ, ਮਾਨਸਿਕ ਤੌਰ ‘ਤੇ...

Jalandhar: New Vijay Nagar ਦੀ ਕੋਠੀ ‘ਚ ਲੱਗੀ ਅੱਗ, ਮਾਨਸਿਕ ਤੌਰ ‘ਤੇ ਬੀਮਾਰ 28 ਸਾਲਾਂ ਮਹਿਲਾ ਦੀ ਮੌਤ

1
0

Police ਤੇ Fire Brigade ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ।

Jalandhar ਦੇ ਨਿਊ ਵਿਜੇ ਨਗਰ ਇਲਾਕੇ ‘ਚ ਸੋਮਵਾਰ ਸ਼ਾਮ ਨੂੰ ਇੱਕ ਕੋਠੀ ‘ਚ ਅੱਗ ਲੱਗ ਗਈ। ਇਸ ਅੱਗ ‘ਚ 28 ਸਾਲਾਂ ਮਹਿਲਾ ਦੀ ਦੁਖਦਾਈ ਮੌਤ ਹੋ ਗਈ। ਔਰਤ ਮਾਨਸਿਕ ਤੌਰ ‘ਤੇ ਬਿਮਾਰ ਸੀ ਤੇ ਅੱਗ ਤੋਂ ਬਚ ਨਹੀਂ ਸਕੀ।ਜਾਣਕਾਰੀ ਮੁਤਾਬਕ ਅੱਗ ਅਚਾਨਕ ਲੱਗੀ ਸੀ ਤੇ ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਘਰ ਦਾ ਇੱਕ ਕਮਰਾ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਥਾਣਾ 4 ਦੇ ਐਸਐਚਓ ਅਨੂ ਪਲਿਆਲ ਨੇ ਦੱਸਿਆ ਕਿ ਪੁਲਿਸ ਨੂੰ ਸ਼ਾਮ 7:51 ਵਜੇ ਦੇ ਕਰੀਬ ਅੱਗ ਲੱਗਣ ਬਾਰੇ ਫੋਨ ਆਇਆ। ਪੁਲਿਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਅੱਗ ਲੱਗਣ ਵੇਲੇ ਮਹਿਲਾ ਆਪਣੇ ਕਮਰੇ’ਚ ਆਪਣੇ ਬਿਸਤਰੇ ‘ਤੇ ਪਈ ਸੀ। ਮਾਨਸਿਕ ਤੌਰ ‘ਤੇ ਬਿਮਾਰ ਹੋਣ ਕਾਰਨ, ਉਹ ਰੌਲਾ ਪਾਉਣ ਜਾਂ ਆਪਣੇ ਆਪ ਭੱਜਣ ‘ਚ ਅਸਮਰੱਥ ਸੀ।
ਅੱਗ ਦੀਆਂ ਲਪਟਾਂ ‘ਚ ਘਿਰ ਜਾਣ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਘਰ ਦੀਆਂ ਕੰਧਾਂ ‘ਤੇ ਪੀਵੀਸੀ ਸ਼ੀਟਾਂ ਕਾਰਨ ਅੱਗ ਜ਼ਿਆਦਾ ਭੜਕ ਗਈ। ਮੁੱਢਲੀ ਜਾਂਚ ‘ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹਿਲਾ ਇੱਕ ਕਾਂਗਰਸੀ ਨੇਤਾ ਦੀ ਭਤੀਜੀ ਸੀ।

LEAVE A REPLY

Please enter your comment!
Please enter your name here