Home Desh Sri Harmandir Sahib ਦੇ ਸਰੋਵਰ ਵਿੱਚ ਵੱਜੂ ਕਰਨ ਵਾਲਾ Muslim ਨੌਜਵਾਨ ਦਿੱਲੀ...

Sri Harmandir Sahib ਦੇ ਸਰੋਵਰ ਵਿੱਚ ਵੱਜੂ ਕਰਨ ਵਾਲਾ Muslim ਨੌਜਵਾਨ ਦਿੱਲੀ ਦਾ, ਵਾਇਰਲ ਹੋਇਆ ਵਿਵਾਦਿਤ VIDEO ਤਾਂ ਮੰਗੀ ਮੁਆਫ਼ੀ

2
0

ਮੁਆਫ਼ੀ ਮੰਗਦਿਆਂ ਉਸਨੇ ਕਿਹਾ ਕਿ “ਭਰਾਵੋ, ਮੈਂ ਤਿੰਨ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਗਿਆ ਸੀ।

ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਵੱਜੂ ਯਾਨੀ ਕੁਰਲੀ ਕਰਨ ਵਾਲਾ ਮੁਸਲਿਮ ਨੌਜਵਾਨ ਦਿੱਲੀ ਦਾ ਰਹਿਣ ਵਾਲਾ ਹੈ। ਉਹ ਸੋਸ਼ਲ ਮੀਡੀਆ ਇੰਨਫਿਲਿਊਐਂਸਰ (Social Media Influencer) ਹੈ। ਉਸਨੇ ਸਰੋਵਰ ਤੋਂ ਪਾਣੀ ਲਿਆ ਅਤੇ ਉਸੇ ਵਿੱਚ ਹੀ ਥੁੱਕ ਦਿੱਤਾ। ਇਸ ਸਰੋਵਰ ਵਿੱਚ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਇਸ਼ਨਾਨ ਕਰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਜਿਸਤੋਂ ਬਾਅਦ ਹੁਣ ਇਸ ਸ਼ਖਸ ਨੇ ਮੁਆਫੀ ਮੰਗਣ ਦਾ ਵੀਡੀਓ ਜਾਰੀ ਕੀਤਾ ਹੈ।
ਮੁਸਲਿਮ ਸ਼ੇਰ ਹੋਣ ਦਾ ਦਾਅਵਾ ਕਰਦੇ ਹੋਏ ਇੰਸਟਾਗ੍ਰਾਮ ਰੀਲ ਪੋਸਟ ਕਰਨ ਵਾਲੇ ਨੌਜਵਾਨ ਨੇ ਹੁਣ ਮੁਆਫੀ ਮੰਗ ਲਈ ਹੈ। ਉਸਨੇ ਕਿਹਾ ਕਿ ਉਸਨੂੰ ਮਰਿਆਦਾ ਬਾਰੇ ਪਤਾ ਨਹੀਂ ਸੀ। ਉਸਨੇ ਆਪਣਾ ਨਾਮ ਸੁਭਹਾਨ ਰੰਗਰੀਜ਼ ਦੱਸਿਆ ਹੈ। ਉਹ ਦਿੱਲੀ ਦਾ ਰਹਿਣ ਵਾਲਾ ਹਾਂ। ਉਸਨੇ ਮੁਆਫੀ ਮੰਗਨ ਦਾ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਉਸਨੇ ਕਿਹਾ ਕਿ ਉਸਨੂੰ ਨੂੰ ਦਰਬਾਰ ਸਾਹਿਬ ਦੀ ਮਰਿਆਦਾ ਬਾਰੇ ਪਤਾ ਨਹੀਂ ਸੀ। ਨਾ ਹੀ ਕਿਸੇ ਨੇ ਉਸਨੂੰ ਮੌਕੇ ‘ਤੇ ਇਸ ਬਾਰੇ ਦੱਸਿਆ।”

ਮੁਸਲਿਮ ਸ਼ਖਸ ਨੇ ਮੰਗੀ ਮੁਆਫੀ

ਮੁਆਫ਼ੀ ਮੰਗਦਿਆਂ ਉਸਨੇ ਕਿਹਾ ਕਿ “ਭਰਾਵੋ, ਮੈਂ ਤਿੰਨ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਗਿਆ ਸੀ। ਮੈਂ ਬਚਪਨ ਤੋਂ ਹੀ ਉੱਥੇ ਜਾਣਾ ਚਾਹੁੰਦਾ ਸੀ । ਮੇਰਾ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ। ਮੇਰੇ ਕੋਲੋਂ ਗਲਤੀ ਹੋਈ ਹੈ। ਮੈਂਨੂੰ ਉਥੋਂ ਦੀ ਮਰਿਆਦਾ ਦਾ ਪਤਾ ਨਹੀਂ ਸੀ। ਮੈਂ ਸਾਰੇ ਸਿੱਖ ਭਰਾਵਾਂ ਤੋਂ ਮੁਆਫ਼ੀ ਮੰਗਦਾ ਹਾਂ ਅਤੇ ਮੈਂ ਮੁੜ ਤੋਂ ਸ੍ਰੀ ਦਰਬਾਰ ਸਾਹਿਬ ਜਾ ਕੇ ਉੱਥੇ ਵੀ ਮੁਆਫ਼ੀ ਮੰਗ ਕੇ ਆਵਾਂਗਾ। ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ।”

ਨੌਜਵਾਨ ਨੇ ਦੋ ਵੀਡੀਓ ਕੀਤੇ ਸਨ ਸ਼ੇਅਰ

1. ਉਸਨੇ ਆਪਣੇ ਮੂੰਹ ਵਿੱਚ ਪਾਣੀ ਲਿਆ, ਫਿਰ ਥੁੱਕ ਦਿੱਤਾ
ਸੁਭਹਾਨ ਰੰਗਰੀਜ਼ ਨੇ ਇੰਸਟਾਗ੍ਰਾਮ ‘ਤੇ ਆਪਣੇ ਦੋ ਵੀਡੀਓ ਸਾਂਝੇ ਕੀਤੇ। ਇੱਕ ਵੀਡੀਓ ਵਿੱਚ, ਉਹ ਪਵਿੱਤਰ ਸਰੋਵਰ ਵਿੱਚ ਨੰਗੇ ਪੈਰ ਬੈਠਾ ਹੈ। ਇਸ ਦੌਰਾਨ, ਉਹ ਦੋ ਜਾਂ ਤਿੰਨ ਘੁੱਟ ਪਾਣੀ ਮੁੰਹ ਵਿੱਚ ਲੈਂਦਾ ਹੈ ਅਤੇ ਇੱਕ ਵਾਰ ਸਰੋਵਰ ਵਿੱਚ ਹੀ ਥੁੱਕ ਦਿੰਦਾ ਹੈ। ਇਸ ਦੌਰਾਨ ਉਹ ਇਹ ਵੀ ਦਿਖਾਉਂਦਾ ਹੈ ਕਿ ਹਰਿਮੰਦਰ ਸਾਹਿਬ ਉਸਦੇ ਸਾਹਮਣੇ ਹੈ। ਇਸ ਵੀਡੀਓ ਨੂੰ ਬਣਾਉਣ ਦਾ ਉਦੇਸ਼ ਸਪੱਸ਼ਟ ਹੈ: ਉਸਦਾ ਇਰਾਦਾ ਰੀਲ ਬਣਾਉਣਾ ਸੀ।
2. ਮੈਂ ਟੋਪੀ ਪਾਈ, ਕਿਸੇ ਨੇ ਇਤਰਾਜ਼ ਨਹੀਂ ਜਤਾਇਆ
ਦੂਜੀ ਵੀਡੀਓ ਵਿੱਚ, ਉਹ ਕਹਿੰਦਾ ਹੈ, “ਮੈਂ ਅੱਜ ਪੰਜਾਬ ਦੇ ਹਰਿਮੰਦਰ ਸਾਹਿਬ ਆਇਆ ਹਾਂ। ਭਰਾ, ਮੈਂ ਅਜਿਹਾ ਭਾਰਤ ਚਾਹੁੰਦਾ ਹਾਂ ਜਿੱਥੇ ਇੱਥੇ ਹਰ ਕਿਸੇ ਪੱਗ ਬੰਨ੍ਹੀ ਹੋਈ ਹੈ। ਸਾਰੇ ਸਾਡੇ ਪੰਜਾਬੀ ਭਰਾ ਹਨ। ਸਿਰਫ਼ ਮੈਂ ਹੀ ਟੋਪੀ ਪਹਿਨੀ ਹੋਈ ਹਾਂ, ਪਰ ਕਿਸੇ ਨੇ ਮੈਨੂੰ ਨਹੀਂ ਪੁੱਛਿਆ ਕਿ ਮੈਂ ਇਸਨੂੰ ਕਿਉਂ ਪਹਿਨਿਆ ਹੋਇਆ ਹਾਂ। ਕਿਉਂਕਿ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਸਾਰੇ ਭਰਾ ਹਨ ਅਤੇ ਉਨ੍ਹਾਂ ਨੂੰ ਭਰਾਵਾਂ ਵਾਂਗ ਰਹਿਣਾ ਚਾਹੀਦਾ ਹੈ।”

LEAVE A REPLY

Please enter your comment!
Please enter your name here