
ਸਵ: ਪ੍ਰਮਿੰਦਰ ਕੌਰ ਨਮਿਤ ਅੰਤਿਮ ਅਰਦਾਸ ਅਤੇ ਭੋਗ ਪਿੰਡ ਭੁੱਲਰਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਾਏ ਜਾਣਗੇ।
ਮੰਡੀ ਕਿਲਿਆਂਵਾਲੀ / ਸ਼੍ਰੀ ਮੁਕਤਸਰ ਸਾਹਿਬ (ਬਹਾਦਰ ਸਿੰਘ ਸੋਨੀ/ ਪੰਜ ਦਰਿਆ ਯੂਕੇ) ਜਰਨਲਿਸਟ ਪ੍ਰੈੱਸ ਕਲੱਬ ਰਜਿ:ਪੰਜਾਬ ਮਾਲਵਾ ਜੋਨ ਜਸਵੀਰ ਸਿੰਘ ਸਿੱਧੂ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਭੈਣ ਪ੍ਰਮਿੰਦਰ ਕੌਰ ਅਚਾਨਕ ਬੇਵਕਤ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹਨਾਂ ਦੇ ਇਸ ਦੁਨੀਆਂ ਤੋਂ ਜਾਣ ਤੇ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਹੀ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਪੰਜਾਬ ਟੀਮ ਅਤੇ ਇਕਾਈ ਬਠਿੰਡਾ ਟੀਮ ਵਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਅਤੇ ਬਠਿੰਡਾ ਇਕਾਈ ਦੇ ਜਰਨਲ ਸਕੱਤਰ ਬਹਾਦਰ ਸਿੰਘ ਸੋਨੀ ਪਥਰਾਲਾ ਨੇ ਆਖਿਆ ਕਿ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੀ ਟੀਮ ਇਸ ਦੁੱਖ ਦੀ ਘੜੀ ਵਿੱਚ ਸਿੱਧੂ ਪਰਿਵਾਰ ਦੇ ਨਾਲ ਜਿੱਥੇ ਡੂੰਘਾ ਦੁੱਖ ਪ੍ਰਗਟ ਕਰਦੇ ਹਨ ਉੱਥੇ ਦੁੱਖ ਦੀ ਘੜੀ ਵਿੱਚ ਵੀ ਮੌਢੇ ਨਾਲ ਮੌਢਾ ਲਾ ਕੇ ਖੜ੍ਹੇ ਹਨ। ਜਰਨਲਿਸਟ ਪ੍ਰੈੱਸ ਕਲੱਬ ਰਜਿ:ਪੰਜਾਬ ਇਕਾਈ ਬਠਿੰਡਾ ਪ੍ਰਧਾਨ ਚਰਨਜੀਤ ਸਿੰਘ, ਵਾਈਸ ਪ੍ਰਧਾਨ ਅਵਤਾਰ ਸਿੰਘ ਕੈਂਥ, ਚੇਅਰਮੈਨ ਜਸਪਾਲ ਸਿੰਘ ਭੁੱਲਰ, ਵਾਈਸ ਪ੍ਰਧਾਨ ਰੇਸ਼ਮ ਸਿੰਘ ਦਾਦੂ, ਜਰਨਲ ਸਕੱਤਰ ਬਹਾਦਰ ਸਿੰਘ ਸੋਨੀ, ਕੈਸ਼ੀਅਰ ਨਸੀਬ ਚੰਦ ਸ਼ਰਮਾ, ਮੁੱਖ ਬੁਲਾਰਾ ਰਾਜਦੀਪ ਡੱਬੂ, ਗੁਰਮੀਤ ਸਿੰਘ ਮਾਨ ਵਾਲਾ ਸੀਨੀਅਰ ਮੈਂਬਰ, ਮੋਦਨ ਸਿੰਘ ਦਿਉਲ, ਰਜਿੰਦਰ ਸਿੰਘ ਸੰਪਾਦਕ, ਅਮਨਦੀਪ ਸਿੰਘ ਸਰਦਾਰਗੜ੍ਹ, ਬਲਵੀਰ ਸਿੰਘ ਵੀਰਾ ਅਤੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਜਸਵੀਰ ਸਿੰਘ ਸਿੱਧੂ ਨਾਲ ਦੁੱਖ ਸਾਂਝਾ ਕੀਤਾ ਗਿਆ।






































