Home Desh Anindita Mitra ਪੰਜਾਬ ਦੀ ਨਵੀਂ ਮੁੱਖ ਚੋਣ ਅਧਿਕਾਰੀ ਬਣੀ, Chandigarh ਨਗਰ...

Anindita Mitra ਪੰਜਾਬ ਦੀ ਨਵੀਂ ਮੁੱਖ ਚੋਣ ਅਧਿਕਾਰੀ ਬਣੀ, Chandigarh ਨਗਰ ਨਿਗਮ ਦੀ ਰਿਹ ਚੁਕੀ ਹੈ ਸਾਬਕਾ ਕਮਿਸ਼ਨਰ

1
0

ਸਿਬਿਨ ਸੀ. (2005 ਬੈਚ) ਨੇ ਇਸ ਅਹੁਦੇ ‘ਤੇ ਲਗਭਗ ਤਿੰਨ ਸਾਲ ਕੰਮ ਕੀਤਾ।

ਚੋਣ ਕਮਿਸ਼ਨ ਨੇ ਪੰਜਾਬ ਲਈ ਨਵੇਂ ਮੁੱਖ ਚੋਣ ਅਧਿਕਾਰੀ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਪੰਜਾਬ ਕੇਡਰ ਦੀ 2007 ਬੈਚ ਦੀ ਸੀਨੀਅਰ ਆਈਏਐਸ ਅਧਿਕਾਰੀ ਅਨਿੰਦਿਤਾ ਮਿੱਤਰਾ ਨੂੰ ਪੰਜਾਬ ਦੀ ਨਵੀਂ ਮੁੱਖ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਮੁੱਖ ਚੋਣ ਅਧਿਕਾਰੀ, ਆਈਏਐਸ ਸਿਬਿਨ ਸੀ. ਦੀ ਥਾਂ ਲੈਣਗੇ, ਜੋ ਕੇਂਦਰੀ ਡੈਪੂਟੇਸ਼ਨ ਕਾਰਨ ਅਹੁਦਾ ਛੱਡ ਰਹੇ ਹਨ।
ਸਿਬਿਨ ਸੀ. (2005 ਬੈਚ) ਨੇ ਇਸ ਅਹੁਦੇ ‘ਤੇ ਲਗਭਗ ਤਿੰਨ ਸਾਲ ਕੰਮ ਕੀਤਾ। ਜਿਸ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਅਤੇ ਵੱਖ-ਵੱਖ ਉਪ ਚੋਣਾਂ ਸ਼ਾਮਲ ਹਨ। ਅਨਿੰਦਿਤਾ ਮਿੱਤਰਾ ਪਹਿਲਾਂ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ, ਪੰਜਾਬ ਵਿੱਚ ਸਥਾਨਕ ਸਰਕਾਰਾਂ ਅਤੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਅਤੇ ਸਹਿਕਾਰਤਾ ਵਿਭਾਗ ਦੇ ਸਕੱਤਰ ਵਜੋਂ ਸੇਵਾ ਨਿਭਾਅ ਚੁੱਕੀ ਹੈ।

ਉਨ੍ਹਾਂ ਦੀ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਪੰਜਾਬ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਿਹਾ ਹੈ। ਚੋਣ ਕਮਿਸ਼ਨ ਨੇ ਇਹ ਨਿਯੁਕਤੀ ਰਾਜ ਸਰਕਾਰ ਤੋਂ ਪ੍ਰਾਪਤ ਇੱਕ ਪੈਨਲ ਤੋਂ ਕੀਤੀ ਹੈ।

2027 ਚੋਣਾਂ ਲਈ ਸਿਆਸੀ ਪਾਰਟੀਆਂ ਨੇ ਖਿੱਚੀ ਤਿਆਰੀ

2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਪੰਜਾਬ ਵਿੱਚ ਕੁਲ 117 ਵਿਧਾਨ ਸਭਾ ਸੀਟਾਂ ਹਨ। ਇਸ ਵਾਰ ਮੁੱਖ ਪਾਰਟੀਆਂ ਆਮ ਆਦਮੀ ਪਾਰਟੀ (AAP), ਕਾਂਗਰਸ, ਭਾਰਤੀ ਜਨਤਾ ਪਾਰਟੀ (BJP) ਅਤੇ ਸ਼੍ਰੋਮਣੀ ਅਕਾਲੀ ਦਲ (SAD) ਸਣੇ ਕਈ ਹੋਰ ਪਾਰਟੀਆਂ ਵਿੱਚ ਕਰੜਾ ਮੁਕਾਬਲਾ ਦੇਖਣ ਨੂੰ ਮਿਲੇਗਾ।
ਦੱਸ ਦਈਏ ਕਿ BJP ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਦਮ ਤੇ ਸਾਰੇ 117 ਸੀਟਾਂ ਤੇ ਚੋਣ ਲੜੇਗੀ। AAP ਨੇ ਆਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਪਾਰਟੀ ਨੇ ਆਪਣੇ ਇੰਤਜ਼ਾਮਾਤ ਮਜ਼ਬੂਤ ਕੀਤੇ ਹਨ ਅਤੇ 2027 ਲਈ 6070 ਨਵੇਂ ਉਮੀਦਵਾਰ ਲਿਆਉਣ ਦਾ ਯੋਜਨਾ ਬਣਾਈ ਹੈ। ਜਿਹੜਾ ਕੰਮਕਾਜ ਨਾਲ ਨਵੇਂ ਆਗੂ ਬਣਾਉਣ ਤੇ ਜ਼ੋਰ ਦੇਂਦਾ ਹੈ। ਸ਼੍ਰੋਮਣੀ ਅਕਾਲੀ ਦਲ ਵੀ ਸਿਆਸੀ ਮੈਦਾਨ ਵਿੱਚ ਸਰਗਰਮ ਹੈ ਅਤੇ ਆਪਣੇ ਲੀਡਰ ਸੁਖਬੀਰ ਸਿੰਘ ਬਾਦਲ ਵੱਲੋਂ ਚੋਣਾਂ ਚ ਹਿੱਸਾ ਲੈਣ ਦੇ ਐਲਾਨ ਕਰ ਚੁੱਕੀ ਹੈ।

LEAVE A REPLY

Please enter your comment!
Please enter your name here