Home Desh ਪੰਜਾਬੀਆਂ ਨੂੰ ਦੋ-ਤਿੰਨ ਬੱਚੇ ਕਰਨੇ ਚਾਹੀਦੇ ਹਨ ਪੈਦਾ… ਸਪੀਕਰ ਸੰਧਵਾਂ ਬੋਲੇ- ਨਹੀਂ...

ਪੰਜਾਬੀਆਂ ਨੂੰ ਦੋ-ਤਿੰਨ ਬੱਚੇ ਕਰਨੇ ਚਾਹੀਦੇ ਹਨ ਪੈਦਾ… ਸਪੀਕਰ ਸੰਧਵਾਂ ਬੋਲੇ- ਨਹੀਂ ਤਾਂ ਖੜ੍ਹੀਆਂ ਹੋ ਜਾਣਗੀਆਂ ਗੰਭੀਰ ਸਮੱਸਿਆਵਾਂ

21
0

ਸਪੀਕਰ ਨੇ ਕਿਹਾ ਅੱਜ-ਕੱਲ੍ਹ ਲੋਕਾਂ ਦਾ ਇੱਕ-ਇੱਕ ਬੱਚਾ ਹੈ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਇੱਕ ਬਿਆਨ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬੀਆਂ ਨੂੰ ਇੱਕ ਬੱਚਾ ਪੈਦਾ ਕਰਨ ਦੇ ਪ੍ਰਚਲਨ ਨੂੰ ਤਿਆਗ ਦੇਣਾ ਚਾਹੀਦਾ ਹੈ। ਪੰਜਾਬੀਆਂ ਨੂੰ ਦੋ-ਦੋ, ਤਿੰਨ-ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਹੈ। ਜਿਵੇਂ ਪੰਜਾਬ ਨੂੰ ਹਰਿਆ-ਭਰਿਆ ਰੱਖਣ ਵਾਸਤੇ ਦਰੱਖਤ ਚਾਹੀਦੇ ਹਨ ਤੇ ਹਰਿਆਲੀ ਚਾਹੀਦੀ ਹੈ, ਉਸੇ ਤਰ੍ਹਾਂ ਹਰ ਇੱਕ ਪੰਜਾਬੀ ਦੇ ਦੋ-ਦੋ ਤੇ ਤਿੰਨ-ਤਿੰਨ ਬੱਚੇ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ‘ਚ ਇਹ ਸੋਚ ਹੈ ਕਿ ਇੱਕ ਬੱਚਾ ਹੀ ਕਾਫ਼ੀ ਹੈ, ਪਰ ਇਹ ਗਲਤ ਹੈ।
ਸਪੀਕਰ ਨੇ ਕਿਹਾ ਅੱਜ-ਕੱਲ੍ਹ ਲੋਕਾਂ ਦਾ ਇੱਕ-ਇੱਕ ਬੱਚਾ ਹੈ, ਉਹ ਵੀ ਵਿਦੇਸ਼ ਚਲਿਆ ਜਾਂਦਾ ਹੈ ਤੇ ਮਗਰੋਂ ਮਾਂ-ਬਾਪ ਇਕੱਲੇ ਰਹਿ ਜਾਂਦੇ ਹਨ। ਉਨ੍ਹਾਂ ਲਈ ਇਹ ਜ਼ਿੰਦਗੀ ਨਰਕ ਤੋਂ ਘੱਟ ਨਹੀਂ ਰਹਿ ਜਾਂਦੀ। ਪੰਜਾਬੀਆਂ ਨੂੰ ਇਸ ‘ਤੇ ਵਿਚਾਰ ਕਰਨਾ ਪਵੇਗਾ ਨਹੀਂ ਤਾਂ ਉਨ੍ਹਾਂ ਲਈ ਚੁਣੌਤੀਆਂ ਪੈਦਾ ਹੋ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਨਸ਼ਿਆ ਦੇ ਪ੍ਰਚਲਨ ਦੇ ਪਿੱਛੇ ਵੀ ਇੱਕ ਬੱਚਾ ਦਾ ਹੋਣਾ ਤੇ ਉਸ ਨਾਲ ਲਾਡ ਕਰਦੇ ਰਹਿਣਾ ਵੀ ਹੈ।
ਕੁਲਤਾਰ ਸੰਧਵਾਂ ਨੇ ਕਿਹਾ ਪੰਜਾਬ ‘ਚ ਨਸ਼ਿਆਂ ਦੇ ਪ੍ਰਚਲਨ ਵਧਣ ਦਾ ਇੱਕ ਕਾਰਨ ਬੱਚਿਆਂ ਨੂੰ ਬਹੁਤਾ ਲਾਡਲਾ ਰੱਖਣਾ ਵੀ ਹੈ, ਕਿਉਂਕਿ ਅਸੀਂ ਇੱਕੋ-ਇੱਕ ਬੱਚੇ ਨੂੰ ਬਹੁਤ ਲਾਡ ਨਾਲ ਰੱਖਦੇ ਹਾਂ। ਇਸ ਦੇ ਨਾਲ ਹੀ ਬੱਚਿਆਂ ‘ਚ ਵਿਦੇਸ਼ ਜਾਣ ਦਾ ਪ੍ਰਚਲਣ ਵਧਿਆ ਹੈ, ਜਿਸ ਨਾਲ ਪੰਜਾਬੀਆਂ ਦੀ ਪੰਜਾਬ ਵਿਚਲੀ ਜਨਸੰਖਿਆਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਆਉਣ ਵਾਲੇ ਸਮੇਂ ‘ਚ ਗੰਭੀਰ ਸਥਾਨਿਕ ਸਮੱਸਿਆਵਾਂ ਦਾ ਰੂਪ ਧਾਰਨਗੀਆਂ। ਸਮੇਂ ਦੀ ਲੋੜ ਹੈ ਕਿ ਪੰਜਾਬੀ ਇੱਕ ਬੱਚੇ ਵਾਲੀ ਸੋਚ ਤਿਆਗਣ, ਨਸਲਾਂ ਬਚਾਉਣ ਲਈ ਇੱਕ ਜੋੜੇ ਦੇ, ਦੋ ਜਾਂ ਤਿੰਨ ਬੱਚੇ ਹੋਣੇ ਜ਼ਰੂਰੀ ਹਨ।

LEAVE A REPLY

Please enter your comment!
Please enter your name here