Home Desh Ludhiana: ਸਤਲੁਜ ਕਿਨਾਰੇ ਕਈ ਖੇਤ ਪਾਣੀ ‘ਚ ਡੁੱਬੇ, ਧੁੱਸੀ ਬੰਨ੍ਹ ਨੂੰ ਵੱਜ...

Ludhiana: ਸਤਲੁਜ ਕਿਨਾਰੇ ਕਈ ਖੇਤ ਪਾਣੀ ‘ਚ ਡੁੱਬੇ, ਧੁੱਸੀ ਬੰਨ੍ਹ ਨੂੰ ਵੱਜ ਰਹੀ ਢਾਹ, ਡਰੋਨ ਰਾਹੀਂ ਰੱਖੀ ਜਾ ਰਹੀ ਨਜ਼ਰ

45
0

ਪਿੰਡ ਗੜ੍ਹੀ ਫਜ਼ਲ ਨੇੜੇ ਤੇਜ਼ ਵਹਾ ਦੇ ਕਾਰਨ ਕਮਜ਼ੋਰ ਬੰਨ੍ਹਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ

ਲੁਧਿਆਣਾ ਚ ਸਤਲੁਜ ਦਰਿਆ ਦੇ ਕਿਨਾਰੇ ਕਈ ਖੇਤਾਂ ‘ਚ ਪਾਣੀ ਨਾਲ ਨੁਕਸਾਨ ਹੋਇਆ ਹੈ। ਦਰਿਆ ਕੰਢੇ ਵਸੇ ਪਿੰਡਾ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਬੰਨ੍ਹਾਂ ਦੀ ਮੁਰੰਮਤ ਨਹੀਂ ਕੀਤੀ ਸੀ ਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਗੈਰ-ਕਾਨੂੰਨੀ ਮਾਈਨਿੰਗ ਨੂੰ ਵੀ ਰੋਕਣ ਚ ਨਾਕਾਮ ਰਿਹਾ ਹੈ।
ਪਿੰਡ ਗੜ੍ਹੀ ਫਜ਼ਲ ਨੇੜੇ ਤੇਜ਼ ਵਹਾਅ ਦੇ ਕਾਰਨ ਕਮਜ਼ੋਰ ਬੰਨ੍ਹਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ, ਜਿਸ ਨਾਲ ਨੇੜੇ ਦੇ ਪਿੰਡਾਂ ਦੇ ਲੋਕਾਂ ਚ ਡਰ ਦਾ ਮਾਹੌਲ ਹੈ। ਪ੍ਰਸ਼ਾਸਨ ਡ੍ਰੋਨ ਦੀ ਮਦਦ ਨਾਲ ਦਰਿਆ ਦੇ ਪਾਣੀ ਦੇ ਪੱਧਰ ਤੇ ਕਿਨਾਰੇ ਵਸੇ ਪਿੰਡਾਂ ਤੇ ਨਜ਼ਰ ਰੱਖ ਰਿਹਾ ਹੈ। ਇਸ ਵਿਚਕਾਰ ਕਿਸਾਨਾਂ ਦੀਆਂ ਜ਼ਮੀਨਾ ਦਾ ਕਟਾ ਵੀ ਲਗਾਤਾਰ ਹੋ ਰਿਹਾ ਹੈ।
ਅਲਾਵਲ, ਸਸਰਾਲੀ, ਦੁੱਲੋਵਾਲ, ਤਲਵੰਡੀ ਨੌਬਾਦ, ਗੜ੍ਹੀ ਫਜ਼ਲ ਤੇ ਹੋਰ ਕਿਨਾਰੇ ਵਸੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਦੇ ਕਾਰਨ ਇਲਾਕੇ ਚ ਬੰਨ੍ਹ ਕਮਜ਼ੋਰ ਹੋ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਮਾਇਨਿੰਗ ਦੇ ਕਰਕੇ ਦਰਿਆ ਦਾ ਬੇਸ ਲੈਵਲ ਘੱਟ ਹੋ ਗਿਆ ਹੈ। ਜਿਸ ਨਾਲ ਧੁੱਸੀ ਬੰਨ੍ਹ ਕਮਜ਼ੋਰ ਹੋ ਗਏ ਹਨ। ਲੁਧਿਆਣਾ ਚ ਇਸ ਸਾਲ 350 ਏਕੜ ਤੋਂ ਜ਼ਿਆਦਾ ਖੇਤ ਪਾਣੀ ਚ ਡੁੱਬ ਚੁੱਕੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬੰਨ੍ਹ ਕਮਜ਼ੋਰ ਹਨ ਤੇ ਮਾਈਨਿੰਗ ਨਾਲ ਕਟਾ ਹੋ ਰਿਹਾ ਹੈ।

ਡਿਪਟੀ ਕਮਿਸ਼ਨਰ ਬੋਲੇ- ਹਾਲਾਤ ਫਿਲਹਾਲ ਕੰਟਰੋਲ ਚ ਹਨ

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਮੈਂ ਪਹਿਲੇ ਹੀ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਚ ਗੈਰ-ਕਾਨੂੰਨੀ ਮਾਈਨਿੰਗ ਦੇ ਖਿਲਾਫ਼ ਕਦਮ ਚੁੱਕਣ ਦੇ ਹੁਕਮ ਦੇ ਦਿੱਤੇ ਸਨ। ਫਿਲਹਾਲ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਟੀਮਾਂ ਕਰ ਰਹੀਆਂ ਹਨ। 24 ਘੰਟੇ ਦਰਿਆ ਕਿਨਾਰੇ ਵਾਲੇ ਪਿੰਡਾਂ ਤੇ ਨਜ਼ਰ ਰੱਖੀ ਜਾ ਰਹੀ ਹੈ।

LEAVE A REPLY

Please enter your comment!
Please enter your name here