Home Desh ਅਚਾਨਕ ਕਿਸਾਨ ਆਗੂ ਰਾਜੇਵਾਲ ਦੇ ਘਰ ਪਹੁੰਚੇ Sukhbir Badal , ਬੰਦ...

ਅਚਾਨਕ ਕਿਸਾਨ ਆਗੂ ਰਾਜੇਵਾਲ ਦੇ ਘਰ ਪਹੁੰਚੇ Sukhbir Badal , ਬੰਦ ਕਮਰੇ ‘ਚ ਕੀਤੀ ਮੀਟਿੰਗ

28
0

ਮੀਟਿੰਗ ਤੋਂ ਬਾਅਦ ਗੱਲ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਬਲਬੀਰ ਸਿੰਘ ਰਾਜੇਵਾਲ ਦੀ ਸਿਹਤ ਦਾ ਹਾਲ ਜਾਨਣ ਲਈ ਆਏ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ ਅੱਜ ਅਚਾਨਕ ਸਮਰਾਲਾ ਵਿਖੇ ਬਲਬੀਰ ਸਿੰਘ ਰਾਜੇਵਾਲ ਦੇ ਘਰ ਪਹੁੰਚੇ। ਇੱਥ ਉਨ੍ਹਾਂ ਨੇ ਕਿਸਾਨ ਆਗੂ ਨਾਲ ਬੰਦ ਕਮਰੇ ਚ ਮੀਟਿੰਗ ਕੀਤੀ। ਇਸ ਦੌਰਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਮੌਜੂਦ ਸਨ। ਇਸ ਮੁਲਾਕਾਤ ਦੇ ਪਿੱਛੇ ਕੋਈ ਸਿਆਸੀ ਕਾਰਨ ਸੀ ਜਾਂ ਫਿਰ ਸੁਖਬੀਰ ਬਾਦਲ ਕਿਸਾਨ ਆਗੂ ਨਾਲ ਆਮ ਗੱਲਬਾਤ ਕਰਨ ਲਈ ਪਹੁੰਚੇ, ਇਹ ਕਹਿਣਾ ਮੁਸ਼ਕਿਲ ਹੈ।

ਖੇਤੀਬਾੜੀ ਦੇ ਗਿਆਨ ਦਾ ਖਜ਼ਾਨਾ ਹਨ ਰਾਜੇਵਾਲ- ਸੁਖਬੀਰ ਬਾਦਲ

ਹਾਲਾਂਕਿ, ਮੀਟਿੰਗ ਤੋਂ ਬਾਅਦ ਗੱਲ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਬਲਬੀਰ ਸਿੰਘ ਰਾਜੇਵਾਲ ਦੀ ਸਿਹਤ ਦਾ ਹਾਲ ਜਾਨਣ ਲਈ ਆਏ ਸਨ। ਰਾਜੇਵਾਲ ਦੇ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਕਰੀਬੀ ਸਬੰਧ ਸਨ। ਜਦੋਂ ਵੀ ਖੇਤੀਬਾੜੀ ਜਾਂ ਪੰਜਾਬ ਨੂੰ ਲੈ ਕੇ ਕੋਈ ਰਾਏ ਲੈਣੀ ਹੁੰਦੀ ਸੀ ਤਾਂ ਪਿਤਾ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਨਾਲ ਗੱਲ ਕਰਨ ਲਈ ਆਉਂਦੇ ਸਨ।

ਕੋਈ ਸਿਆਸੀ ਚਰਚਾ ਨਹੀਂ ਹੋਈ- ਸੁਖਬੀਰ

ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਵੀ ਖੇਤੀਬਾੜੀ ਨੂੰ ਲੈ ਕੇ ਚਰਚਾ ਕੀਤੀ ਕਿ ਕਿਵੇਂ ਖੇਤੀਬਾੜੀ ਨੂੰ ਮੁਨਾਫ਼ੇ ਦਾ ਕਾਰੋਬਾਰ ਬਣਾਇਆ ਜਾ ਸਕੇ ਤੇ ਕਿਵੇਂ ਪੰਜਾਬ ਨੂੰ ਬਚਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਬਲਬੀਰ ਸਿੰਘ ਰਾਜੇਵਾਲ ਖੇਤੀਬਾੜੀ ਦੇ ਗਿਆਨ ਦੇ ਖਜ਼ਾਨਾ ਹਨ, ਇਨ੍ਹਾਂ ਨਾਲ ਕੋਈ ਸਿਆਸੀ ਚਰਚ ਨਹੀਂ ਹੋਈ।

ਰਾਜੇਵਾਲ ਨੇ ਕੀ ਕਿਹਾ?

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਇੱਕ ਨਿਜੀ ਮੁਲਾਕਾਤ ਸੀ। ਮੈਨੂੰ ਸਵੇਰੇ ਪਤਾ ਚਲਿਆ ਕਿ ਸੁਖਬੀਰ ਬਾਦਲ ਮੇਰੇ ਨਾਲ ਮਿਲਣਾ ਚਾਹੁੰਦੇ ਹਨ। ਮੀਟਿੰਗ ਦੌਰਾਨ ਉਨ੍ਹਾਂ ਨੇ ਕੋਈ ਸਿਆਸੀ ਗੱਲ ਨਹੀਂ ਕੀਤੀ। ਇਸ ਦੌਰਾਨ ਮੈਂ ਖੇਤਰੀ ਪਾਰਟੀ ਅਕਾਲੀ ਦਲ ਦੇ ਟੁੱਟਣ ਤੇ ਅਲੱਗ ਅਕਾਲੀ ਦਲ ਬਣਨ ਤੇ ਆਪਣੀ ਰਾਏ ਜ਼ਰੂਰ ਦਿੱਤੀ ਕਿ ਕਿਸੇ ਤਰ੍ਹਾਂ ਦੋਹਾਂ ਪਾਰਟੀਆਂ ਨੂੰ ਇੱਕਜੁਟ ਕੀਤਾ ਜਾਵੇ।

LEAVE A REPLY

Please enter your comment!
Please enter your name here