Home Desh Punjab ਦਾ ਤਾਪਮਾਨ ਆਮ ਦੇ ਕਰੀਬ, ਮੌਸਮ ਰਹੇਗਾ ਖੁਸ਼ਕ; ਘਟਿਆ ਪ੍ਰਦੂਸ਼ਣ

Punjab ਦਾ ਤਾਪਮਾਨ ਆਮ ਦੇ ਕਰੀਬ, ਮੌਸਮ ਰਹੇਗਾ ਖੁਸ਼ਕ; ਘਟਿਆ ਪ੍ਰਦੂਸ਼ਣ

32
0

ਆਉਣ ਵਾਲੇ ਹਫ਼ਤੇ ਕਿਸ ਤਰ੍ਹਾਂ ਦਾ ਰਹੇਗਾ ਮੌਸਮ

ਪੰਜਾਬ ਦੇ ਤਾਪਮਾਨ ‘ਚ ਬੀਤੇ ਦਿਨ 0.3 ਡਿਗਰੀ ਦਾ ਹਲਕਾ ਵਾਧਾ ਦੇਖਿਆ ਗਿਆ, ਪਰ ਇਸ ਦੇ ਬਾਵਜੂਦ ਸੂਬੇ ਦਾ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਦਸੰਬਰ ‘ਚ ਸੀਤ ਲਹਿਰ ਚੱਲ ਸਕਦੀ ਹੈ ਤੇ ਜਨਵਰੀ-ਫਰਵਰੀ ‘ਚ ਧੁੰਦ ਪੈਣ ਦਾ ਅਨੁਮਾਨ ਹੈ। ਇਸ ਮਹੀਨੇ ਅਜੇ ਤੱਕ ਮੌਸਮ ‘ਚ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਹੌਲੀ-ਹੌਲੀ ਗਿਰਾਵਟ ਆਵੇਗੀ ਤੇ ਠੰਡ ਦਾ ਅਹਿਸਾਸ ਹੋਵੇਗਾ।
ਬੀਤੇ ਦਿਨ ਦੀ ਗੱਲ ਕਰੀਏ ਤਾਂ ਸੂਬੇ ‘ਚ ਸਭ ਤੋਂ ਵੱਧ ਤਾਪਮਾਨ 34.3 ਡਿਗਰੀ, ਬਠਿੰਡਾ ਏਅਰਪੋਰਟ ‘ਤੇ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 31.3 ਡਿਗਰੀ, ਲੁਧਿਆਣਾ ਦਾ 31.6 ਡਿਗਰੀ, ਪਟਿਆਲਾ ਦਾ 32.4 ਡਿਗਰੀ, ਪਠਾਨਕੋਟ ਦਾ 31.3 ਡਿਗਰੀ, ਗੁਰਦਾਸਪੁਰ ਦਾ 31 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 31.4 ਡਿਗਰੀ ਤੇ ਅਬੋਹਰ (ਫਾਜ਼ਿਲਕਾ) ਦਾ 31.7 ਡਿਗਰੀ ਦਰਜ ਕੀਤਾ ਗਿਆ।
ਫਿਰੋਜ਼ਪੁਰ ਦਾ ਵੱਧ ਤੋਂ ਵੱਧ ਤਾਪਮਾਨ 31.6 ਡਿਗਰੀ, ਹੁਸ਼ਿਆਰਪੁਰ ਦਾ 30.5 ਡਿਗਰੀ, ਮੁਹਾਲੀ ਦਾ 32.5 ਡਿਗਰੀ, ਪਠਾਨਕੋਟ ਦਾ 31.7 ਡਿਗਰੀ, ਥੀਨ ਡੈਮ (ਪਠਾਨਕੋਟ) ਦਾ 29.5 ਡਿਗਰੀ, ਰੋਪੜ ਦਾ 32.9 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 31.2 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 31.6 ਡਿਗਰੀ ਦਰਜ ਕੀਤਾ ਗਿਆ।

ਪ੍ਰਦੂਸ਼ਣ ਦੇ ਪੱਧਰ ‘ਚ ਵੀ ਸੁਧਾਰ

ਸੈਂਟਰ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ ਪ੍ਰਦੂਸ਼ਣ ਦੇ ਪੱਧਰ ‘ਚ ਵੀ ਸੁਧਾਰ ਦਰਜ ਕੀਤਾ ਗਿਆ ਹੈ। ਦੀਵਾਲੀ ਦੇ ਮੌਕੇ ਜਿੱਥੇ ਔਸਤ AQI 226 ਪਹੁੰਚ ਗਿਆ ਸੀ, ਉਹ ਹੁਣ ਘੱਟ ਕੇ 161 ਰਹਿ ਗਿਆ ਹੈ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਪੰਜਾਬ ‘ਚ ਅਕਤੂਬਰ ਦੇ ਆਖਿਰੀ ਹਫ਼ਤੇ ਦੌਰਾਨ ਉੱਤਰ ਤੇ ਪੂਰਵੀ ਜ਼ਿਲ੍ਹਿਆਂ ‘ਚ ਤਾਪਮਾਨ 26 ਤੋਂ 30 ਡਿਗਰੀ ਸੈਲਸਿਅਸ ਵਿਚਕਾਰ, ਦੱਖਣ ਤੇ ਪੱਛਮੀ ਜ਼ਿਲ੍ਹਿਆਂ ‘ਚ 32 ਤੋਂ 34 ਡਿਗਰੀ ਸੈਲਸਿਅਸ ਤੇ ਬਾਕੀ ਇਲਾਕਿਆਂ ‘ਚ 30 ਤੋਂ 32 ਡਿਗਰੀ ਸੈਲਸਿਅਸ ਵਿਚਕਾਰ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਦਾ ਤਾਪਮਾਨ ਆਮ ਦੇ ਕਰੀਬ ਬਣਿਆ ਰਹੇਗਾ। ਇਸ ਦੌਰਾਨ ਮੌਸਮ ਖੁਸ਼ਕ ਤੇ ਸਾਫ਼ ਰਹਿਣ ਦੀ ਸੰਭਾਵਨਾ ਹੈ। ਰਾਤ ਤੇ ਸਵੇਰ ਨੂੰ ਹਲਕੀ ਠੰਡ ਦਾ ਅਹਿਸਾਸ ਹੋਵੇਗਾ।

LEAVE A REPLY

Please enter your comment!
Please enter your name here