ਪੁਲਿਸ ਤਿੰਨੋਂ ਮੁਲਜ਼ਮਾਂ ਤੋਂ ਪੁੱਛ-ਗਿੱਛ ਕਰ ਰਹੀ ਹੈ।
ਪੰਜਾਬ ਪੁਲਿਸ ਦੀ ਖੁਫ਼ੀਆ ਬ੍ਰਾਂਚ ਨੇ ਦੁਸ਼ਹਿਰੇ ਦੀ ਰਾਤ ਪਾਕਿਸਤਾਨ ਤੋਂ ਭੇਜੇ ਗਏ 4 ਗ੍ਰੇਨੇਡ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ‘ਚ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦਾ ਰਹਿਣ ਵਾਲ ਧਰਮਿੰਦਰ ਵੀ ਸ਼ਾਮਲ ਹੈ, ਜੋ ਕਿ ਸੈਨਾ ‘ਚ ਕਮਾਂਡੋ ਰਹਿ ਚੁੱਕਿਆ ਹੈ।
ਧਰਮਿੰਦਰ ਕਿਸੇ ਮਾਮਲੇ ‘ਚ ਚਾਰ ਸਾਲ ਤੱਕ ਜੇਲ੍ਹ ‘ਚ ਰਹਿ ਚੁੱਕਿਆ ਤੇ ਹਾਲ ਹੀ ‘ਚ ਜ਼ਮਾਨਤ ਜਾਂ ਪੈਰੋਲ ‘ਤੇ ਬਾਹਰ ਆਇਆ ਹੋਇਆ ਸੀ। ਇਸ ਗ੍ਰਿਫ਼ਤਾਰੀ ਤੇ ਬਰਾਮਦਗੀ ਦੇ ਸਬੰਧ ‘ਚ ਪੁਲਿਸ ਅਧਿਕਾਰੀ ਅਜੇ ਕੁੱਝ ਜਾਣਕਾਰੀ ਨਹੀਂ ਦੇ ਰਹੇ ਹਨ। ਪੁਲਿਸ ਦੇ ਸੀਨੀਅਰ ਅਧਿਕਾਰੀ ਅੱਜ ਇਸ ਸਬੰਧ ‘ਚ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ।
ਇਹ ਵੀ ਪਤਾ ਚੱਲਿਆ ਹੈ ਕਿ ਪੁਲਿਸ ਦਾ ਇਹ ਆਪ੍ਰੇਸ਼ਨ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ‘ਚ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਮੁਲਜ਼ਮਾਂ ਤੋਂ ਗ੍ਰੇਨੇਡ ਤੋਂ ਇਲਾਵਾ ਆਈਈਡੀ ਤੇ ਹੋਰ ਹਥਿਆਰ ਬਰਾਮਦ ਹੋਣ ਦੀ ਸੰਭਾਵਨਾ ਹੈ।
ਪੁਲਿਸ ਤਿੰਨੋਂ ਮੁਲਜ਼ਮਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਖ਼ਦਸ਼ਾ ਹੈ ਕਿ ਇਹ ਹਥਿਆਰ ਅੱਗ ਸਪਲਾਈ ਕੀਤੇ ਜਾਣੇ ਸਨ ਤੇ ਦੀਵਾਲੀ ਦੇ ਮੌਕੇ ‘ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਇਸ ਦੇ ਲਈ ਪਾਕਿਸਤਾਨ ਖੁਫ਼ੀਆ ਏਜੰਸੀ ਆਈਐਸਆਈ ਤੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਦੇ ਹਰਵਿੰਦਰ ਸਿੰਘ ਰਿੰਦਾ ਆਪਣੇ ਅੱਤਵਾਦੀਆਂ ਨੂੰ ਟਾਰਗੇਟ ਦੇਣਾ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ।