SFJ ਸਿੱਖਸ ਫਾਰ ਜਸਟਿਸ ਦੇ ਨੇਤਾ ਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਇੱਕ ਨਵਾਂ ਕੇਸ ਦਾਇਰ ਕੀਤਾ ਗਿਆ ਹੈ।
ਰਾਸ਼ਟਰੀ ਸੁਰੱਖਿਆ ਏਜੰਸੀ (NIA) ਨੇ ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਇੱਕ ਨਵਾਂ ਕੇਸ ਦਾਇਰ ਕੀਤਾ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਪੰਨੂ ਦੀਆਂ ਹਰਕਤਾਂ ਭਾਰਤ ਦੀ ਪ੍ਰਭੂਸੱਤਾ ਤੇ ਅਖੰਡਤਾ ‘ਤੇ ਸਿੱਧਾ ਹਮਲਾ ਕਰਦੀਆਂ ਹਨ। ਹੁਣ NIA ਜਾਂਚ ਕਰੇਗੀ ਕਿ ਇਸ ਸਾਜ਼ਿਸ਼ ‘ਚ ਹੋਰ ਕੌਣ ਸ਼ਾਮਲ ਹੈ ਤੇ ਇਹ ਨੈੱਟਵਰਕ ਕਿੰਨਾ ਫੈਲਿਆ ਹੋਇਆ ਹੈ।
ਪੰਨੂ ਨੇ 15 ਅਗਸਤ ਨੂੰ ਲਾਲ ਕਿਲ੍ਹੇ ‘ਤੇ ਪ੍ਰਧਾਨ ਮੰਤਰੀ ਨੂੰ ਤਿਰੰਗਾ ਲਹਿਰਾਉਣ ਤੋਂ ਰੋਕਣ ਵਾਲੇ ਨੂੰ 11 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। 10 ਅਗਸਤ, 2025 ਨੂੰ, ਉਸ ਨੇ ਲਾਹੌਰ ਪ੍ਰੈਸ ਕਲੱਬ (ਪਾਕਿਸਤਾਨ) ਵਿਖੇ “ਮੀਟ ਦ ਪ੍ਰੈਸ” ਸਮਾਗਮ ‘ਚ ਵਾਸ਼ਿੰਗਟਨ ਤੋਂ ਵੀਡੀਓ ਲਿੰਕ ਰਾਹੀਂ ਇੱਕ ਬਿਆਨ ਦਿੱਤਾ। ਪੰਨੂ ਨੇ “ਦਿੱਲੀ ਬਣੇਗਾ ਖਾਲਿਸਤਾਨ” ਦਾ ਨਕਸ਼ਾ ਦਿਖਾਇਆ, ਜਿਸ ‘ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਦਿੱਤੀ ਨੂੰ ਸ਼ਾਮਲ ਕੀਤਾ ਗਿਆ ਸੀ।
ਭਾਰਤ ਵਿਰੁੱਧ ਜੰਗ ਦਾ ਐਲਾਨ
SFJ ਨੇ ਸ਼ਹੀਦ ਜੱਥਾ ਬਣਾਇਆ ਤੇ ਭਾਰਤ ਵਿਰੁੱਧ ਜੰਗ ਦਾ ਐਲਾਨ ਕੀਤਾ। ਪੰਨੂ ਵਿਰੁੱਧ ਸੀਆਰਪੀਸੀ 2023 ਦੀ ਧਾਰਾ 61(2) ਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੀ ਧਾਰਾ 10 ਅਤੇ 13 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਨਆਈਏ ਹੁਣ ਜਾਂਚ ਕਰੇਗੀ ਕਿ ਇਸ ਸਾਜ਼ਿਸ਼ ‘ਚ ਹੋਰ ਕੌਣ-ਕੌਣ ਸ਼ਾਮਲ ਹੈ ਤੇ ਇਹ ਨੈੱਟਵਰਕ ਕਿੰਨਾ ਵਿਸ਼ਾਲ ਹੈ।