Home Desh Kangana Ranaut ਨੂੰ ਸੁਪਰੀਮ ਕੋਰਟ ਵੱਲੋਂ ਰਾਹਤ ਦੇਣ ਤੋਂ ਇਨਕਾਰ, ਕਿਸਾਨ ਅੰਦੋਲਨ...

Kangana Ranaut ਨੂੰ ਸੁਪਰੀਮ ਕੋਰਟ ਵੱਲੋਂ ਰਾਹਤ ਦੇਣ ਤੋਂ ਇਨਕਾਰ, ਕਿਸਾਨ ਅੰਦੋਲਨ ਦੌਰਾਨ ਬਜ਼ੁਰਗ ਮਹਿਲਾ ਦਾ ਕੀਤਾ ਸੀ ਅਪਮਾਨ

37
0

ਮਹਿੰਦਰ ਕੌਰ ਨੇ ਕੋਰਟ ‘ਚ ਕੇਸ ਦਰਜ ਕਰਵਾਇਆ ਸੀ ਕੰਗਨਾ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਵਕੀਲ ਦੀ ਪੋਸਟ ਨੂੰ ਰੀਪੋਸਟ ਕੀਤਾ ਸੀ।

ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸਾਂਸਦ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਿਆ ਹੈ। ਕੋਰਟ ਨੇ ਕਿਸਾਨ ਅੰਦੋਲਨ ਦੌਰਾਨ ਕੀਤੀ ਗਈ ਟਿੱਪਣੀ ਨੂੰ ਲੈ ਕੇ ਉਨ੍ਹਾਂ ਖਿਲਾਫ਼ ਮਾਣਹਾਨੀ ਕੇਸ ਰੱਦ ਕਰਨ ਨੂੰ ਲੈ ਪਟੀਸ਼ਨ ਖਾਰਜ ਕਰ ਦਿੱਤੀ। ਸੁਪਰੀਮ ਕੋਰਟ ਦੇ ਜਸਟਿਸ ਵਿਕਰਮ ਨਾਥ ਤੇ ਜਸਟਿਸ ਸੰਦੀਪ ਮੇਹਤਾ ਦੀ ਬੈਂਚ ਨੇ ਕੰਗਨਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਤੁਹਾਡੇ ਟਵੀਟ ਨੂੰ ਰੀਟਵੀਟ ਨਹੀਂ ਕਿਹਾ ਜਾ ਸਕਦਾ। ਤੁਸੀਂ ਉਸ ਚ ਮਸਾਲਾ ਜੋੜਿਆ। ਇਸ ਦਾ ਕੀ ਮਤਲਬ ਹੈ ਕਿ, ਇਸ ਦਾ ਟ੍ਰਾਇਲ ਕੋਰਟ ਹੀ ਕਰੇਗਾ। ਇਹ ਸਫ਼ਾਈ ਉੱਥੇ ਹੀ ਦੇਣਾ।
ਇਹ ਮਾਮਲਾ 2021 ਹੈ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਦੌਰਾਨ ਕੰਗਨਾ ਨੇ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ 87 ਸਾਲਾਂ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ 100-100 ਰੁਪਏ ਲੈ ਕੇ ਧਰਨੇ ਚ ਬੈਠਣ ਵਾਲੀ ਮਹਿਲਾ ਦੱਸਦੇ ਹੋਏ ਟਵੀਟ ਕੀਤਾ ਸੀ। ਇਸ ਦੇ ਖਿਲਾਫ਼ ਮਹਿੰਦਰ ਕੌਰ ਨੇ ਕੋਰਟ ਚ ਕੇਸ ਦਰਜ ਕਰਵਾਇਆ ਸੀ ਕੰਗਨਾ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਵਕੀਲ ਦੀ ਪੋਸਟ ਨੂੰ ਰੀਪੋਸਟ ਕੀਤਾ ਸੀ।

ਕੀ ਸੀ ਟਵੀਟ?

ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਟਵੀਟ ਕਰਦੇ ਹੋਏ ਫੋਟੋ ਸ਼ੇਅਰ ਕੀਤੀ ਸੀ ਤੇ ਲਿਖਿਆ ਸੀ- ਇਹ ਉਹੀ ਦਾਦੀ ਹੈ, ਜਿਸ ਨੂੰ ਟਾਈਮ ਮੈਗਜ਼ਿਨ ਨੇ ਭਾਰਤ ਦੀ ਸਭ ਤੋਂ ਪਾਵਰਫੁੱਲ ਮਹਿਲਾ ਹੋਣ ਤੇ ਫੀਚਰ ਕੀਤਾ ਸੀ। ਇਹ 100 ਰੁਪਏ ਚ ਉਪਲਬਧ ਹੋ ਜਾਂਦੀ ਹੈ। ਪਾਕਿਸਤਾਨੀ ਪੱਤਰਕਾਰਾਂ ਨੇ ਸ਼ਰਮਨਾਕ ਤਰੀਕੇ ਨਾਲ ਇੰਟਰਨੈਸ਼ਨਲ ਪੀਆਰ ਨੂੰ ਹਾਈਜੈੱਕ ਕਰ ਲਿਆ ਹੈ। ਸਾਨੂੰ ਇੰਟਰਨੈਸ਼ਨਲ ਲੈਵਲ ਤੇ ਬੋਲਣ ਲਈ ਆਪਣੇ ਹੀ ਲੋਕਾਂ ਦੀ ਜ਼ਰੂਰਤ ਹੈ।
ਇਸ ਤੋਂ ਬਾਅਦ ਮਹਿਲਾ ਕਿਸਾਨ ਨੇ ਕੰਗਨਾ ਰਣੌਤ ਖਿਲਾਫ਼ ਮਾਨਹਾਣੀ ਦਾ ਕੇਸ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਕੰਗਨਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਚ ਰਾਹਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੰਗਨਾ ਸੁਪਰੀਮ ਕੋਰਟ ਪਹੁੰਚੀ ਸੀ। ਹੁਣ ਕੰਗਨਾ ਨੂੰ ਇੱਥੋਂ ਵੀ ਰਾਹਤ ਨਹੀਂ ਮਿਲੀ ਹੈ।

LEAVE A REPLY

Please enter your comment!
Please enter your name here