Home Desh 45 ਦਿਨਾਂ ਅੰਦਰ ਮਿਲੇਗਾ ਹਰ ਚੀਜ਼ ਦਾ ਮੁਆਵਜ਼ਾ, ਸੀਐਮ ਮਾਨ ਬੋਲੇ- PM...

45 ਦਿਨਾਂ ਅੰਦਰ ਮਿਲੇਗਾ ਹਰ ਚੀਜ਼ ਦਾ ਮੁਆਵਜ਼ਾ, ਸੀਐਮ ਮਾਨ ਬੋਲੇ- PM ਨਾਲ ਵੀ ਕਰਾਂਗਾ ਮੁਲਾਕਾਤ

37
0

ਸੀਐਮ ਭਗਵੰਤ ਮਾਨ ਨੇ ਕਿਹਾ ਕਿ 16 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੀਤੇ ਦਿਨ ਹਸਪਤਾਲ ਤੋਂ ਛੁੱਟੀ ਮਿਲ ਗਈ। ਉਹ 5 ਸਤੰਬਰ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਚ ਦਾਖਲ ਸਨ। ਉਨ੍ਹਾਂ ਨੇ ਛੁੱਟੀ ਮਿਲਣ ਤੋਂ ਤੁਰੰਤ ਬਾਅਦ ਹੀ ਅੱਜ ਹੜ੍ਹ ਦੇ ਹਾਲਾਤਾਂ ਤੇ ਹਾਈ ਲੈਵਲ ਮੀਟਿੰਗ ਸੱਦੀ, ਜਿਸ ਚ ਉਨ੍ਹਾਂ ਨੇ ਰਾਹਤ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਅੱਜ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਇਸ ਬੈਠਕ ਚ ਹਿੱਸਾ ਲਿਆ।

45 ਦਿਨਾਂ ਚ ਮਿਲੇਗਾ ਪੀੜਤਾਂ ਨੂੰ ਮੁਆਵਜ਼ਾ

ਸੀਐਮ ਭਗਵੰਤ ਮਾਨ ਨੇ ਕਿਹਾ ਕਿ 16 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ। 45 ਦਿਨਾਂ ਤੋਂ ਬਾਅਦ ਪੀੜਤਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਵੇਗਾ। ਸਾਰੇ ਅਧਿਕਾਰੀਆਂ ਨੂੰ ਸਖ਼ਤ ਹੁਕਮ ਦਿੱਤੇ ਗਏ ਹਨ, ਜਿੱਥੇ-ਜਿੱਥੇ ਪਾਣੀ ਘੱਟ ਹੋ ਗਿਆ, ਉੱਥੇ ਦੀ ਨਿਰੱਖਣ ਕਰਕੇ ਜਲਦੀ ਹੀ ਰਿਪੋਰਟ ਦਿੱਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਜਲਦੀ ਮੁਆਵਜ਼ਾ ਮਿਲ ਜਾਵੇ। ਸੀਐਮ ਨੇ ਕਿਹਾ ਕਿ ਮੈਂ ਖੁਦ ਕਿਸਾਨ ਪਰਿਵਾਰ ਤੋਂ ਹੈ। ਸਾਡਾ ਖੁਦ ਦਾ ਖੇਤ ਜਦੋਂ ਪਾਣੀ ਚ ਡੁੱਬ ਜਾਂਦਾ ਸੀ ਤਾਂ ਸਾਡੇ ਘਰ ਦਾ ਚੁੱਲ੍ਹਾ ਨਹੀਂ ਬਲਦਾ ਸੀ। ਨਾ ਤਾਂ ਮੈਂ ਓਨੇ ਦਿਨ ਚੈਨ ਨਾਲ ਬੈਠਾਂਗਾ ਤੇ ਨਾ ਹੀ ਅਧਿਕਾਰੀਆਂ ਨੂੰ ਬੈਠਣ ਦੇਵਾਂਗਾ, ਜਦੋਂ ਤੱਕ ਕਿ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲ ਜਾਵੇ।
ਉਨ੍ਹਾਂ ਨੇ ਦੱਸਿਆ ਕਿ ਫਸਲ ਦਾ ਨੁਕਸਾਨ ਹੋਣ ਤੇ 20 ਹਜ਼ਾਰ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਰਿਪੋਰਟ ਬਣਨ ਤੋਂ ਬਾਅਦ ਅਸੀਂ 1 ਹਫ਼ਤੇ ਦਾ ਸਮਾਂ ਦੇਵਾਂਗੇ ਤਾਂ ਕਿ ਲੋਕ ਦੱਸ ਸਕਣ ਕਿ ਕੀ ਅਸਲ ਚ ਉਨ੍ਹਾਂ ਦੀ ਜ਼ਮੀਨ ਦਾ ਨਿਰੱਖਣ ਹੋਇਆ ਹੈ ਜਾਂ ਨਿਰੱਖਣ ਸਿਰਫ਼ ਉਨ੍ਹਾਂ ਦਾ ਹੀ ਹੋਇਆ ਜਿਨ੍ਹਾਂ ਦੀ ਪਹੁੰਚ ਹੈ।
ਜਿਨ੍ਹਾਂ ਘਰਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਪੈਸੇ ਵੀ ਦੇਵਾਂਗਾ। ਐਸਡੀਆਰਐਫ ਦਾ ਕਾਨੂੰਨ ਕਹਿੰਦਾ ਹੈ ਕਿ 6800 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ, ਪਰ ਸਰਕਾਰ ਆਪਣੇ ਵੱਲੋਂ ਫੰਡ ਪਾ ਕੇ 40 ਹਜ਼ਾਰ ਘੱਟ ਤੋਂ ਘੱਟ ਮੁਆਵਜ਼ਾ ਦੇਵੇਗੀ। ਜਿਨ੍ਹਾਂ ਦੇ ਪਸ਼ੂ ਰੁੜ ਗਏ, ਜਿਵੇਂ ਕਿ ਜਿਨ੍ਹਾਂ ਦੀ ਗਾਂ ਜਾਂ ਮੱਝ ਰੁੜ ਗਈ ਉਸ ਨੂੰ 37,500 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਬਾਕੀ ਪਸ਼ੂਆਂ ਦਾ ਵੀ ਨਿਯਮ ਮੁਤਾਬਕ ਪੈਸਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਕੰਜੂਸੀ ਕਰਨ ਦਾ ਨਹੀਂ ਹੈ, ਚਾਹੇ ਕੋਈ ਮਕਾਨ ਢਹਿ-ਢੇਰੀ ਹੋਇਆ ਹੋਵੇ ਜਾਂ ਮਕਾਨ ਤੋਂ ਪਾਣੀ ਟਪਕ ਰਿਹਾ ਹੋਵੇ, ਫਿਰ ਵੀ ਅਸੀਂ ਉਸ ਮਕਾਨ ਨੂੰ ਉਸ ਹੀ ਲਿਸਟ ਚ ਪਾਵਾਂਗੇ।

55 ਮੌਤਾਂ ਚੋਂ 42 ਪਰਿਵਾਰਾਂ ਨੂੰ ਮਿਲ ਚੁੱਕੇ ਹਨ ਪੈਸੇ

ਸੀਐਮ ਮਾਨ ਨੇ ਕਿਹਾ ਕਿ ਹੁਣ ਤੱਕ 55 ਮੌਤਾਂ ਦੀ ਪੁਸ਼ਟੀ ਹੋਈ ਹੈ। 42 ਪਰਿਵਾਰਾਂ ਨੂੰ ਪੈਸੇ ਮਿਲ ਚੁੱਕੇ ਹੈ। 40 ਤੋਂ 45 ਦਿਨਾਂ ਚ ਜਾ ਕੇ ਅਧਿਕਾਰੀ ਨੁਕਸਾਨ ਦਾ ਜਾਇਜ਼ਾ ਲੈਣਗੇ। ਦੀਵਾਲੀ ਦੇ ਨੇੜੇ ਵੱਡੀ ਸੰਖਿਆਂ ਚ ਚੈੱਕ ਬਣਾ ਕੇ ਲੋਕਾਂ ਨੂੰ ਦਿੱਤੇ ਜਾਣਗੇ। ਬਹੁੱਤ ਵੱਡਾ ਸੰਕਟ ਪੰਜਾਬ ਨੇ ਝੱਲਿਆ ਹੈ, ਪੰਜਾਬ ਨੂੰ ਸੰਕਟ ਝੱਲਣੇ ਆਉਂਦਾ ਹੈ। ਲੋਕ ਖੁਦ ਟਰਾਲੀਆਂ ਚ ਰਾਸ਼ਨ ਤੇ ਰਾਹਤ ਦਾ ਕਾਰਜ ਲੈ ਕੇ ਪ੍ਰਭਾਵਿਤ ਇਲਾਕਿਆਂ ਚ ਪਹੁੰਚੇ।

LEAVE A REPLY

Please enter your comment!
Please enter your name here