Home Uncategorized ਲੁੱਟਾ-ਖੋਹਾ ਕਰਨ ਵਾਲਾ 1 ਨੌਜਵਾਨ ਗ੍ਰਿਫਤਾਰ

ਲੁੱਟਾ-ਖੋਹਾ ਕਰਨ ਵਾਲਾ 1 ਨੌਜਵਾਨ ਗ੍ਰਿਫਤਾਰ

86
0

ਫਗਵਾੜਾ (ਡਾ ਰਮਨ ) ਗੋਰਵ ਤੂਰਾ
ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਫਗਵਾੜਾ, ਅਤੇ ਸ੍ਰੀ ਭਾਰਤ ਭੂਸਨ ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿੱਚ ਸਬ ਇੰਸਪੈਕਟਰ ਅਮਨਦੀਪ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਵਲੋ ਮਾੜੇ ਅਨਸਰਾ, ਲੁੱਟਾ ਖੋਹਾ/ਚੋਰੀਆ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਚੋਰੀ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਵਿੱਢੀ ਗਈ ਸਪੈਸ਼ਲ ਮੁਹਿੰਮ ਅਧੀਨ 01 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁਕਦਮਾ 261ਮਿਤੀ 06.12.2024 ਅ/ਧ 304 ਬੀ ਐਨ ਐਸ ਥਾਣਾ ਸਿਟੀ ਫਗਵਾੜਾ ਜੋ ਬਰ ਬਿਆਨ ਬਲਵੀਰ ਚੰਦ ਪੁੱਤਰ ਲੇਟ ਸ੍ਰੀ ਪਰਮਜੀਤ ਵਾਸੀ ਨਜਦੀਕ ਰਵੀ ਡਾਇਰੀ ਗਲੀ ਨੰਬਰ 5 ਪ੍ਰੇਮਪੁਰਾ ਫਗਵਾੜਾ ਥਾਣਾ ਸਿਟੀ ਫਗਵਾੜਾ ਦਰਜ ਰਜਿਸਟਰ ਹੋਇਆ ਹੈ ਕਿ ਮਿਤੀ 06-12-24 ਨੂੰ ਉਹ ਸਮੇਤ ਉਸਦੀ ਪਤਨੀ ਲਛਮੀ ਦੇਵੀ ਬਾਂਸਾਵਾਲਾ ਬਜਾਰ ਤੋ ਘਰ ਦਾ ਸਮਾਨ ਖਰੀਦ ਕੇ ਵਾਪਸ ਆਪਣੀ ਐਕਟਿਵਾ ਨੰਬਰੀ ਪੀ.ਬੀ- 09-ਜੈਡ 7453 ਪਰ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੇ ਸੀ ਤੇ ਉਸਦੀ ਪਤਨੀ ਲਛਮੀ ਦੇਵੀ ਉਸਦੇ ਪਿਛੇ ਬੈਠੀ ਹੋਈ ਸੀ ਤਾਂ ਵਕਤ ਕਰੀਬ 6-30 ਪੀ.ਐਮ ਦਾ ਹੋਵੇਗਾ ਕਿ ਜਦੋ ਉਹ ਡਾਕਖਾਨਾ ਰੋਡ ਫਗਵਾੜਾ ਨਜਦੀਕ ਗੋਰਮਿੰਟ ਹਾਈ ਸਕੂਲ ਫਗਵਾੜਾ ਲੜਕਿਆ ਦੇ ਕੋਲ ਪੁੱਜੇ ਤਾਂ ਪਿਛੋ ਤੋ ਇਕ ਨੌਜਵਾਨ ਪਲਸਰ ਮੋਟਰ ਸਾਈਕਲ ਰੰਗ ਕਾਲਾ ਬਿਨਾ ਨੰਬਰੀ ਪਰ ਆਇਆ ਤੇ ਉਸਦੀ ਪਤਨੀ ਲਛਮੀ ਦੇਵੀ ਦੇ ਕੰਨਾ ਵਿੱਚ ਪਾਈ ਸੋਨੇ ਦੀ ਵਾਲੀ ਨੂੰ ਜੋਰ ਨਾਲ ਝਪਟ ਮਾਰ ਕੇ ਖਿਚ ਕੇ ਲੈ ਗਿਆ ਸੀ ਜਿਸ ਤੇ ਮੁਕੱਦਮਾ ਉਕਤ ਨੂੰ ਟਰੇਸ ਕਰਕੇ ਕੁਲਦੀਪ ਕੁਮਾਰ ਉਰਫ ਰਵੀ ਪੁੱਤਰ ਪਰਮਜੀਤ ਵਾਸੀ ਖਲਵਾੜਾ ਥਾਣਾ ਸਦਰ ਫਗਵਾੜਾ ਜਿਲਾ ਕਪੂਰਥਲਾ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਦਾ ਰਿਮਾਡ ਹਾਸਲ ਕਰਕੇ ਪੁੱਛਗਿੱਛ ਜਾਰੀ ਹੈ। ਦੋਸ਼ੀ ਉਕਤ ਪਾਸੋ ਹੋਰ ਕੀਤੀਆ ਖੋਹਾ ਸਬੰਧੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ

LEAVE A REPLY

Please enter your comment!
Please enter your name here