Home Desh ਮੂਸੇਵਾਲਾ ਦੀ ਮਾਂ ਚਰਣ ਕੌਰ ਦੀ ਭਾਵੁਕ ਪੋਸਟ, ਬੁੱਤ ‘ਤੇ ਗੋਲੀਬਾਰੀ ਦੀ...

ਮੂਸੇਵਾਲਾ ਦੀ ਮਾਂ ਚਰਣ ਕੌਰ ਦੀ ਭਾਵੁਕ ਪੋਸਟ, ਬੁੱਤ ‘ਤੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਕਹੀ ਇਹ ਗੱਲ

66
0

ਚਰਣ ਕੌਰ ਨੇ ਕਿਹਾ ਕਿ ਮੇਰਾ ਪੁੱਤ ਲੋਕਾਂ ਦੇ ਹੱਕ ਦੀ ਆਵਾਜ਼ ਚੁੱਕਦਾ ਸੀ।

ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਯਾਦ ‘ਚ ਬਣੇ ਬੁੱਤ ‘ਤੇ ਹਾਲ ਹੀ ਗੋਲੀਆਂ ਚਲਾਉਣ ਦੀ ਘਟਨਾ ‘ਤੇ ਸਿੱਧੂ ਦੀ ਮਾਂ ਚਰਣ ਕੌਰ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇੱਕ ਭਾਵੁਕ ਪੋਸਟ ‘ਚ ਲਿਖਿਆ- ਸਾਡੇ ਪੁੱਤ ਦੀ ਯਾਦ ‘ਤੇ ਹਮਲਾ, ਸਾਡੀ ਆਤਮਾ ‘ਤੇ ਜਖ਼ਮ ਹੈ।
ਚਰਣ ਕੌਰ ਨੇ ਕਿਹਾ ਕਿ ਕੁੱਝ ਲੋਕ ਨਾ ਸਿਰਫ਼ ਸਿੱਧੂ ਦੀ ਮੌਤ ਦਾ ਅਪਮਾਨ ਕਰ ਰਹੇ ਹਨ, ਜਦਕਿ ਹੁਣ ਉਸ ਦੀ ਯਾਦ ਨੂੰ ਮਿਟਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਬੁੱਤ ‘ਤੇ ਗੋਲੀਆਂ ਚਲਾਈਆਂ ਗਈਆਂ, ਉਹ ਸਿਰਫ਼ ਇੱਕ ਪੱਥਰ ਨਹੀਂ ਸੀ, ਸਗੋਂ ਸਿੱਧੂ ਨਾਲ ਲੋਕਾਂ ਦੇ ਪਿਆਰ ਤੇ ਸਨਮਾਨ ਦੀ ਨਿਸ਼ਾਨੀ ਸੀ।

ਸਿੱਧੂ ਲਹਿਰ ਸੀ, ਹਮੇਸ਼ਾ ਜ਼ਿੰਦਾ ਰਹੇਗੀ: ਚਰਣ ਕੌਰ

ਚਰਣ ਕੌਰ ਨੇ ਕਿਹਾ ਕਿ ਮੇਰਾ ਪੁੱਤ ਲੋਕਾਂ ਦੇ ਹੱਕ ਦੀ ਆਵਾਜ਼ ਚੁੱਕਦਾ ਸੀ। ਹੁਣ ਉਹ ਸਾਡੇ ਵਿੱਚ ਨਹੀਂ ਰਿਹਾ ਹੈ। ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਹਮਲਾ ਸਾਡੀ ਆਤਮਾ ‘ਤੇ ਜਖ਼ਮ ਹੈ। ਮੈਂ ਕਹਿਣਾ ਚਾਹੁੰਦੀ ਹਾਂ ਕਿ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ। ਉਹ ਇੱਕ ਲਹਿਰ ਸੀ, ਜੋ ਹਮੇਸ਼ਾ ਜ਼ਿੰਦਾ ਰਹੇਗੀ। ਉਨ੍ਹਾਂ ਨੇ ਕਿਹਾ ਸਾਡੀ ਚੁੱਪੀ ਹਾਰ ਨਹੀਂ ਹੈ, ਹਰ ਕਿਸੇ ਨੂੰ ਉਸ ਦੇ ਲਈ ਸਜ਼ਾ ਇੱਕ ਦਿਨ ਜ਼ਰੂਰ ਮਿਲੇਗੀ।

ਦੱਸ ਦੇਈਏ ਕਿ ਇਹ ਘਟਨਾ ਤਿੰਨ ਦਿਨ ਪਹਿਲਾਂ ਦੀ ਹੈ। ਹਰਿਆਣਾ ਦੇ ਡੱਬਵਾਲੀ ਇਲਾਕੇ ‘ਚ ਸਿੱਧੂ ਮੂਸੇਵਾਲਾ ਦੇ ਬੁੱਤ ‘ਤੇ ਹਮਲਾਵਰਾਂ ਨੇ ਫਾਇਰਿੰਗ ਕੀਤੀ। ਫਾਇੰਰਿੰਗ ਤੋਂ ਬਾਅਦ ਬੁੱਤ ਨੂੰ ਨੁਕਸਾਨ ਪਹੁੰਚਿਆ ਹੈ। ਹਮਲਾਵਰ ਰਾਤ ਨੂੰ ਆਏ ਤੇ ਗੋਲੀਆਂ ਚਲਾ ਕੇ ਉੱਥੋਂ ਭੱਜ ਗਏ। ਮੌਕੇ ਤੋਂ ਚੱਲੀਆਂ ਗੋਲੀਆਂ ਦੇ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਫੈਨਸ ‘ਚ ਗੁੱਸਾ ਦੇਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here