Home Desh RBI Monetary Policy: RBI ਨੇ ਆਮ ਲੋਕਾਂ ਨੂੰ ਦਿੱਤਾ ਝਟਕਾ, ਨਹੀਂ ਘੱਟ...

RBI Monetary Policy: RBI ਨੇ ਆਮ ਲੋਕਾਂ ਨੂੰ ਦਿੱਤਾ ਝਟਕਾ, ਨਹੀਂ ਘੱਟ ਹੋਈ ਤੁਹਾਡੀ EMI

59
0

ਵੈਸੇ, ਮੌਜੂਦਾ ਕੈਲੰਡਰ ਸਾਲ ‘ਚ, RBI MPC ਨੇ ਨੀਤੀ ਦਰ ‘ਚ ਇੱਕ ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ।

ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ, ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਅਗਸਤ ਨੀਤੀ ਮੀਟਿੰਗ ‘ਚ ਇਹੀ ਫੈਸਲਾ ਲਿਆ ਹੈ। ਲਗਾਤਾਰ ਤਿੰਨ ਵਾਰ ਵਿਆਜ ਦਰਾਂ ਵਿੱਚ ਕਟੌਤੀ ਕਰਨ ਤੋਂ ਬਾਅਦ, RBI MPC ਨੇ ਇਸ ਵਾਰ ਦਰ ਕਟੌਤੀ ਨੂੰ ਫ੍ਰੀਜ਼ ਰੱਖਣ ਦਾ ਫੈਸਲਾ ਕੀਤਾ ਹੈ। ਵੈਸੇ, ਆਉਣ ਵਾਲੀ ਨੀਤੀ ਮੀਟਿੰਗ ‘ਚ ਦਰ ਕਟੌਤੀ ਦੀਆਂ ਉਮੀਦਾਂ ਨੂੰ ਠੱਲ੍ਹ ਨਹੀਂ ਪਈ ਹੈ ਤੇ ਨੀਤੀਗਤ ਰੁਖ਼ ਨੂੰ ਨਿਰਪੱਖ ਰੱਖਿਆ ਗਿਆ ਹੈ। ਦਰਅਸਲ, ਜਿਸ ਤਰ੍ਹਾਂ ਟਰੰਪ ਨੇ ਭਾਰਤ ‘ਤੇ ਟੈਰਿਫ ਲਗਾਏ ਹਨ ਤੇ ਟੈਰਿਫ ਵਧਾਉਣ ਦੀ ਧਮਕੀ ਦੇ ਰਹੇ ਹਨ, ਉਸ ਦਾ ਸਪੱਸ਼ਟ ਪ੍ਰਭਾਵ ਨੀਤੀਗਤ ਫੈਸਲਿਆਂ ‘ਚ ਦੇਖਿਆ ਗਿਆ। ਮੌਜੂਦਾ ਕੈਲੰਡਰ ਸਾਲ ‘ਚ, RBI MPC ਪਹਿਲਾਂ ਹੀ ਨੀਤੀਗਤ ਦਰ ‘ਚ ਇੱਕ ਪ੍ਰਤੀਸ਼ਤ ਦੀ ਕਟੌਤੀ ਕਰ ਚੁੱਕਾ ਹੈ। ਜੂਨ ਦੇ ਮਹੀਨੇ ‘ਚ, ਵਿਆਜ ਦਰਾਂ’ਚ 0.50 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਸੀ। ਜਿਸ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ RBI ਅਗਸਤ ਨੀਤੀਗਤ ਮੀਟਿੰਗ ‘ਚ ਵਿਆਜ ਦਰਾਂ ‘ਚ ਕੋਈ ਬਦਲਾਅ ਨਹੀਂ ਕਰੇਗਾ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ RBI MPC ਨੇ ਨੀਤੀਗਤ ਮੀਟਿੰਗ ‘ਚ ਕਿਸ ਤਰ੍ਹਾਂ ਦੇ ਫੈਸਲੇ ਲਏ ਹਨ?

RBI ਨੇ ਰੈਪੋ ਰੇਟ ‘ਚ ਨਹੀਂ ਕੀਤਾ ਕੋਈ ਬਦਲਾਅ

RBI MPC ਦੇ ਫੈਸਲਿਆਂ ਦਾ ਐਲਾਨ ਕਰਦੇ ਹੋਏ, RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਰੈਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ RBI ਦੀ ਰੈਪੋ ਰੇਟ 5.50 ਪ੍ਰਤੀਸ਼ਤ ‘ਤੇ ਰਹੇਗੀ। ਹਾਲਾਂਕਿ, ਕਈ ਸਰਵੇਖਣਾਂ ‘ਚ ਇਸਦਾ ਅਨੁਮਾਨ ਲਗਾਇਆ ਗਿਆ ਸੀ। ਮੌਜੂਦਾ ਸਾਲ ‘ਚ RBI ਨੇ ਰੈਪੋ ਰੇਟ ‘ਚ 1 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ, RBI ਗਵਰਨਰ ਨੇ ਫਰਵਰੀ ਦੇ ਮਹੀਨੇ ‘ਚ ਰੈਪੋ ਰੇਟ ‘ਚ 0.25 ਪ੍ਰਤੀਸ਼ਤ ਦੀ ਕਟੌਤੀ ਕੀਤੀ ਸੀ। ਅਪ੍ਰੈਲ ਦੇ ਮਹੀਨੇ ‘ਚ ਵੀ RBI MPC ਨੇ ਵਿਆਜ ਦਰਾਂ ‘ਚ 0.25 ਪ੍ਰਤੀਸ਼ਤ ਦੀ ਕਟੌਤੀ ਕੀਤੀ ਸੀ। ਜੂਨ ਦੀ ਨੀਤੀ ਮੀਟਿੰਗ ‘ਚ RBI ਨੇ ਵਿਆਜ ਦਰਾਂ ‘ਚ 0.50 ਪ੍ਰਤੀਸ਼ਤ ਦੀ ਵੱਡੀ ਕਟੌਤੀ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਵਾਰ ਬਹੁਤ ਘੱਟ ਲੋਕ ਦਰ ਕਟੌਤੀ ਬਾਰੇ ਗੱਲ ਕਰ ਰਹੇ ਸਨ। ਜ਼ਿਆਦਾਤਰ ਮਾਹਰਾਂ ਦਾ ਮੰਨਣਾ ਸੀ ਕਿ RBI MPC ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕਰੇਗਾ।

3 ਪ੍ਰਤੀਸ਼ਤ ‘ਤੇ ਰਹੇਗੀ ਮਹਿੰਗਾਈ

RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ ‘ਚ ਵਾਧੇ ਕਾਰਨ, ਕੋਰ ਮਹਿੰਗਾਈ ਥੋੜ੍ਹੀ ਜਿਹੀ ਵਧ ਕੇ 4.4 ਪ੍ਰਤੀਸ਼ਤ ਹੋ ਗਈ ਹੈ। ਖਪਤਕਾਰ ਮੁੱਲ ਸੂਚਕ ਅੰਕ (CPI) ਮਹਿੰਗਾਈ ਚੌਥੀ ਤਿਮਾਹੀ ‘ਚ 4 ਪ੍ਰਤੀਸ਼ਤ ਵਧਣ ਦੀ ਉਮੀਦ ਹੈ। ਹਾਲਾਂਕਿ, ਆਰਬੀਆਈ ਨੇ ਮੌਜੂਦਾ ਵਿੱਤੀ ਸਾਲ ਲਈ ਮਹਿੰਗਾਈ ਦਾ ਆਪਣਾ ਅਨੁਮਾਨ ਘਟਾ ਦਿੱਤਾ ਹੈ। ਮੌਜੂਦਾ ਵਿੱਤੀ ਸਾਲ ‘ਚ ਮਹਿੰਗਾਈ 3.1 ਪ੍ਰਤੀਸ਼ਤ ਰਹਿਣ ਦੀ ਉਮੀਦ ਹੈ। ਜੋ ਕਿ ਜੂਨ ਦੇ ਮਹੀਨੇ ‘ਚ 3.7 ਪ੍ਰਤੀਸ਼ਤ ਦੱਸਿਆ ਗਿਆ ਸੀ। ਜਦੋਂ ਕਿ ਦੂਜੀ ਤਿਮਾਹੀ ਦਾ ਅਨੁਮਾਨ 3.4 ਪ੍ਰਤੀਸ਼ਤ ਤੋਂ ਘਟਾ ਕੇ 2.1 ਪ੍ਰਤੀਸ਼ਤ, ਤੀਜੀ ਤਿਮਾਹੀ ਦਾ 3.9 ਪ੍ਰਤੀਸ਼ਤ ਤੋਂ ਘਟਾ ਕੇ 3.1 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ, ਵਿੱਤੀ ਸਾਲ 2026 ਦੀ ਚੌਥੀ ਤਿਮਾਹੀ ਲਈ 4.4 ਪ੍ਰਤੀਸ਼ਤ ਦੇ ਮਹਿੰਗਾਈ ਦਰ ਦੇ ਅਨੁਮਾਨ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਜਦੋਂ ਕਿ ਵਿੱਤੀ ਸਾਲ 2027 ਦੀ ਪਹਿਲੀ ਤਿਮਾਹੀ ‘ਚ ਮਹਿੰਗਾਈ ਦਰ 4.9 ਪ੍ਰਤੀਸ਼ਤ ਹੋ ਸਕਦੀ ਹੈ। ਜੋ ਕਿ ਮਹਿੰਗਾਈ ‘ਚ ਵਾਧੇ ਦਾ ਸੰਕੇਤ ਦੇ ਰਿਹਾ ਹੈ।

ਜੀਡੀਪੀ ਅਨੁਮਾਨ ‘ਚ ਕੋਈ ਬਦਲਾਅ ਨਹੀਂ

ਦੂਜੇ ਪਾਸੇ, ਆਰਬੀਆਈ ਗਵਰਨਰ ਸੰਜੇ ਮਲਹੋਤਰਾ ਨੇ ਅਸਲ ਜੀਡੀਪੀ ਵਿਕਾਸ ਦੇ ਆਪਣੇ ਪਹਿਲਾਂ ਦੇ ਅਨੁਮਾਨ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਆਰਬੀਆਈ ਗਵਰਨਰ ਦੇ ਅਨੁਸਾਰ, ਵਿੱਤੀ ਸਾਲ 2026 ‘ਚ ਦੇਸ਼ ਦੀ ਜੀਡੀਪੀ ਵਿਕਾਸ ਦਰ 6.5 ਪ੍ਰਤੀਸ਼ਤ ਰਹੇਗੀ। ਚਾਰਾਂ ਤਿਮਾਹੀਆਂ ਦੇ ਵਿਕਾਸ ਅਨੁਮਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਹਿਲੀ ਤਿਮਾਹੀ ‘ਚ ਵਿਕਾਸ ਦਰ 6.5 ਪ੍ਰਤੀਸ਼ਤ ਹੋ ਸਕਦੀ ਹੈ। ਇਸ ਦੇ ਨਾਲ ਹੀ, ਆਰਬੀਆਈ ਦਾ ਵਿਕਾਸ ਅਨੁਮਾਨ ਦੂਜੀ ਤਿਮਾਹੀ ‘ਚ 6.7 ਪ੍ਰਤੀਸ਼ਤ, ਤੀਜੀ ਤਿਮਾਹੀ ‘ਚ 6.6 ਪ੍ਰਤੀਸ਼ਤ ਤੇ ਚੌਥੀ ਤਿਮਾਹੀ ‘ਚ 6.3 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ।

LEAVE A REPLY

Please enter your comment!
Please enter your name here