Home latest News ‘Border 2’ ਤੋਂ ਬਾਅਦ ਹਨੂਮਾਨ ਬਣਨ ਦੀ ਤਿਆਰੀ ਸ਼ੁਰੂ ਕਰਣਗੇ ਸਨੀ ਦਿਓਲ,...

‘Border 2’ ਤੋਂ ਬਾਅਦ ਹਨੂਮਾਨ ਬਣਨ ਦੀ ਤਿਆਰੀ ਸ਼ੁਰੂ ਕਰਣਗੇ ਸਨੀ ਦਿਓਲ, ਰਣਬੀਰ ਕਪੂਰ ਦੀ ‘ਰਾਮਾਇਣ’ ਤੇ ਦਿੱਤਾ ਸਭ ਤੋਂ ਧਾਂਸੂ ਅਪਡੇਟ

70
0

ਸੰਨੀ ਦਿਓਲ ਦੀ ਅਗਲੀ ਫਿਲਮ ਕਿਹੜੀ ਹੋਵੇਗੀ ਹਰ ਕੋਈ ਇਹ ਜਾਣਨ ਲਈ ਇੰਤਜ਼ਾਰ ਕਰ ਰਿਹਾ ਹੈ।

ਸਨੀ ਦਿਓਲ ਲਈ ਮਾਹੌਲ ਸੈਟ ਹੈ। ਉਨ੍ਹਾਂ ਦੀ ਆਖਰੀ ਫਿਲਮ ‘ਜਾਟ’ ਸੀ, ਜਿਸਨੂੰ ਕਾਫੀ ਪਿਆਰ ਮਿਲਿਆ। ਪਰ ਇਹ ਕਮਾਈ ਦੇ ਮਾਮਲੇ ਵਿੱਚ ਪਿੱਛੇ ਰਹਿ ਗਈ। ਇਸ ਸਮੇਂ, ਉਹ ‘ਬਾਰਡਰ 2’ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ, ਜੋ ਅਗਲੇ ਸਾਲ ਰਿਲੀਜ਼ ਹੋਵੇਗੀ। ਉਹ ਕਈ ਵੱਡੀਆਂ ਫਿਲਮਾਂ ਵਿੱਚ ਨਜ਼ਰ ਆਉਣਗੇ, ਪਰ ਜ਼ਿਆਦਾਤਰ ਪ੍ਰਸ਼ੰਸਕ ‘ਰਾਮਾਇਣ’ ਨੂੰ ਲੈ ਕੇ ਉਤਸ਼ਾਹਿਤ ਹਨ। ਉਹ ਰਣਬੀਰ ਕਪੂਰ ਦੀ ਫਿਲਮ ਵਿੱਚ ਹਨੂਮਾਨ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਇਸ ਦੌਰਾਨ, ਅਦਾਕਾਰ ਨੇ ਸ਼ੂਟਿੰਗ ਬਾਰੇ ਇੱਕ ਵੱਡਾ ਅਪਡੇਟ ਦਿੱਤਾ ਹੈ। ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ? ਜਾਣੋ।
ਹਾਲ ਹੀ ਵਿੱਚ ਸੰਨੀ ਦਿਓਲ ਨੇ ‘ਬਾਰਡਰ 2’ ਦਾ ਤੀਜਾ ਸ਼ਡਿਊਲ ਸ਼ੁਰੂ ਕੀਤਾ ਹੈ। ਪੁਣੇ ਦੇ NDA ਵਿੱਚ ਸੰਨੀ ਦਿਓਲ ਦੇ ਤਿੰਨੋ ਫੌਜੀ ਮੌਜੂਦ ਹਨ, ਇਨ੍ਹਾਂ ਵਿੱਚ ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਸ਼ਾਮਲ ਹਨ। ਇਸ ਤੋਂ ਬਾਅਦ ਹੀ ਉਹ ਹੋਰ ਫਿਲਮਾਂ ਵੱਲ ਵਧਣਗੇ। ਇਸ ਦੌਰਾਨ, ਸੰਨੀ ਦਿਓਲ ਨੇ ਦੱਸਿਆ ਕਿ ਉਹ ਹਨੂੰਮਾਨ ਦੀ ਭੂਮਿਕਾ ਨਿਭਾ ਰਹੇ ਹਨ, ਜਿਸ ਲਈ ਉਹ ਬਹੁਤ ਉਤਸ਼ਾਹਿਤ ਹਨ।

ਸੰਨੀ ਦਿਓਲ ਨੇ ਕੀ ਅਪਡੇਟ ਦਿੱਤਾ?

ਹਾਲ ਹੀ ਵਿੱਚ ਸੰਨੀ ਦਿਓਲ ਨੇ ਜ਼ੂਮ ਨਾਲ ਗੱਲਬਾਤ ਕਰਦੇ ਹੋਏ ਹਨੂੰਮਾਨ ਦੀ ਭੂਮਿਕਾ ਨਿਭਾਉਣ ਦੀ ਗੱਲ ਦੀ ਪੁਸ਼ਟੀ ਕੀਤੀ। ਹਾਲਾਂਕਿ ਉਹ ਪਹਿਲਾਂ ਹੀ ਰਣਬੀਰ ਕਪੂਰ ਦੀ ‘ਰਾਮਾਇਣ’ ਵਿੱਚ ਆਪਣੇ ਕਿਰਦਾਰ ਬਾਰੇ ਗੱਲ ਕਰ ਚੁੱਕੇ ਹਨ। ਹੁਣ ਉਨ੍ਹਾਂ ਕਿਹਾ ਕਿ ਉਹ ਫਿਲਮ ਵਿੱਚ ਹਨੂੰਮਾਨ ਦੀ ਭੂਮਿਕਾ ਨਿਭਾ ਰਹੇ ਹਨ। ਜਿਸ ਲਈ ਉਹ ਬਹੁਤ ਉਤਸ਼ਾਹਿਤ ਹਨ। ਜਲਦੀ ਹੀ ਉਹ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਯਾਨੀ ਉਮੀਦ ਕੀਤੀ ਜਾ ਰਹੀ ਹੈ ਕਿ ‘ਬਾਰਡਰ 2’ ਦੇ ਤੀਜੇ ਸ਼ਡਿਊਲ ਤੋਂ ਬਾਅਦ, ਇਸ ਫਿਲਮ ਦੀ ਵਾਰੀ ਆਵੇਗੀ। ਇਸ ਦੌਰਾਨ ਉਨ੍ਹਾਂ ਨੇ ਫਿਲਮ ਦੀ ਕਾਸਟ ਦੀ ਵੀ ਪ੍ਰਸ਼ੰਸਾ ਕੀਤੀ ਹੈ।
ਸੰਨੀ ਦਿਓਲ ਨੇ ਇਹ ਵੀ ਕਿਹਾ ਕਿ ਇਹ ਬਹੁਤ ਜਬਰਦਸਤ ਅਤੇ ਖੂਬਸੂਰਤ ਹੋਵੇਗੀ। ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਉਹ ਜਾ ਕੇ ਦੇਖਣਗੇ ਕਿ ਉਨ੍ਹਾਂ ਨੇ ਕੀ ਕੁਝ ਕੀਤਾ ਹੈ। ਹਾਲਾਂਕਿ, ਉਹ ਇਸ ਕਿਰਦਾਰ ਨੂੰ ਨਿਭਾਉਣ ਲਈ ਜਿੰਨਾ ਉਤਸ਼ਾਹਿਤ ਹਨ ਓਨਾ ਹੀ ਉਹ ਨਰਵਸ ਵੀ ਫੀਲ ਕਰ ਰਹੇ ਹਨ, ਪਰ ਇਹੀ ਇਸਦੀ ਖੂਬਸੂਰਤੀ ਹੈ। ਸੰਨੀ ਨੇ ਕਿਹਾ ਕਿ ਇਹ ਬਹੁਤ ਖਾਸ ਮੌਕਾ ਹੈ।

ਰਣਬੀਰ ਨਾਲ ਸਹਿਯੋਗ ਤੇ ਕੀ ਬੋਲੇ?

ਸੰਨੀ ਦਿਓਲ ਨੇ ਰਣਬੀਰ ਕਪੂਰ ਬਾਰੇ ਕਿਹਾ ਕਿ ਉਨ੍ਹਾਂ ਨਾਲ ਕੰਮ ਕਰਨਾ ਚੰਗਾ ਰਹੇਗਾ ਕਿਉਂਕਿ ਉਹ ਇੱਕ ਸਾਨਦਾਰ ਅਦਾਕਾਰ ਹਨ। ਉਹ ਜਿਸ ਵੀ ਪ੍ਰੋਜੈਕਟ ਵਿੱਚ ਕੰਮ ਕਰਦੇ ਹਨ, ਉਹ ਆਪਣਾ 100 ਪ੍ਰਤੀਸ਼ਤ ਦਿੰਦੇ ਹਨ। ਦਰਅਸਲ, ਰਣਬੀਰ ਕਪੂਰ ਦੀ ਰਾਮਾਇਣ ਦਾ ਨਿਰਦੇਸ਼ਨ ਨਿਤੇਸ਼ ਤਿਵਾਰੀ ਕਰ ਰਹੇ ਹਨ। ਇਸ ਦੇ ਨਾਲ ਹੀ, ਯਸ਼ ਅਤੇ ਨਮਿਤ ਇਕੱਠੇ ਇਸਦਾ ਨਿਰਮਾਣ ਕਰ ਰਹੇ ਹਨ। ਪਹਿਲਾ ਭਾਗ ਜਿੱਥੇ ਦੀਵਾਲੀ 2026 ਨੂੰ ਰਿਲੀਜ਼ ਹੋਵੇਗਾ, ਉੱਥੇ ਹੀ ਭਾਗ 2 ਲਈ 2027 ਤੱਕ ਇੰਤਜ਼ਾਰ ਕਰਨਾ ਪਵੇਗਾ। ਫਿਲਮ ਵਿੱਚ ਰਣਬੀਰ ਕਪੂਰ ਰਾਮ, ਸਾਈਂ ਪੱਲਵੀ ਮਾਤਾ ਸੀਤਾ ਅਤੇ ਰਾਵਣ ਦੀ ਭੂਮਿਕਾ ਵਿੱਚ ਯਸ਼ ਨਜ਼ਰ ਆਉਣਗੇ।

LEAVE A REPLY

Please enter your comment!
Please enter your name here