Home Desh ਸਸਤੇ ਭਾਅ ਵੇਚੀਆਂ ਗਈਆਂ ਜਮੀਨਾਂ, ਸਾਬਕਾ ਜਥੇਦਾਰ ਦੇ SGPC ‘ਤੇ ਵੱਡੇ ਇਲਜ਼ਾਮ

ਸਸਤੇ ਭਾਅ ਵੇਚੀਆਂ ਗਈਆਂ ਜਮੀਨਾਂ, ਸਾਬਕਾ ਜਥੇਦਾਰ ਦੇ SGPC ‘ਤੇ ਵੱਡੇ ਇਲਜ਼ਾਮ

221
0

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਜਗ੍ਹਾ ਜੋ ਕਿ ਸਿੱਖ ਸੰਗਤ ਵੱਲੋਂ ਗੁਰੂ ਘਰ ਨੂੰ ਦਾਨ ਕੀਤੀਆਂ ਗਈਆਂ ਸਨ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ‘ਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਦਰਬਾਰ ਸਾਹਿਬ ਤਰਨਤਾਰਨ ਦੇ ਨੇੜਲੇ ਇਲਾਕੇ ਚ ਆ ਰਹੀਆਂ ਕੀਮਤੀ ਕਮਰਸ਼ੀਅਲ ਜਗ੍ਹਾਂ ਦੀ ਨੀਲਾਮੀ ਨੂੰ ਲੈ ਕੇ ਪ੍ਰਬੰਧਕ ਕਮੇਟੀ ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਜਗ੍ਹਾ ਜੋ ਕਿ ਸਿੱਖ ਸੰਗਤ ਵੱਲੋਂ ਗੁਰੂ ਘਰ ਨੂੰ ਦਾਨ ਕੀਤੀਆਂ ਗਈਆਂ ਸਨ, ਉਹਨਾਂ ਨੂੰ ਘੱਟ ਕੀਮਤ ਤੇ ਨੀਲਾਮ ਕਰ ਦਿੱਤਾ ਗਿਆ। ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਅਜਿਹੀ ਜਗ੍ਹਾ ਜੋ ਮਾਰਕੀਟ ਰੇਟ ਮੁਤਾਬਕ 60 ਲੱਖ ਦੀ ਸੀ, ਉਹ ਸਿਰਫ਼ 16 ਲੱਖ ਰੁਪਏ ਵਿੱਚ ਨੀਲਾਮ ਕੀਤੀ ਗਈ। ਦੂਜੀ ਜਗ੍ਹਾ ਜਿਸ ਦੀ ਕੀਮਤ ਲਗਭਗ 50 ਲੱਖ ਰੁਪਏ ਸੀ, ਉਹ ਸਿਰਫ਼ 9 ਲੱਖ ਵਿੱਚ ਦਿੱਤੀ ਗਈ।
ਇਸ ਕਾਰਵਾਈ ਨੂੰ ਲੈ ਕੇ ਸੰਸਥਾਵਾਂ ਅਤੇ ਸਿਵਲ ਸਮਾਜ ਵੱਲੋਂ ਵਿਰੋਧ ਵਜੋਂ ਦੱਸਿਆ ਗਿਆ ਕਿ ਇਹ ਨੀਲਾਮੀ ਗੁਪਤ ਢੰਗ ਨਾਲ ਕੀਤੀ ਗਈ। ਪੂਰਨ ਪਾਰਦਰਸ਼ਤਾ ਦੇ ਬਿਨਾਂ ਕੀਤੀ ਗਈ ਨੀਲਾਮੀ ਚ ਸਿਰਫ਼ ਕੁੱਝ ਲੋਕਾਂ ਨੂੰ ਹੀ ਮੌਕਾ ਦਿੱਤਾ ਗਿਆ, ਜਦਕਿ ਹੋਰ ਇੱਚੁਕ ਲੋਕਾਂ ਨੂੰ ਕਈ ਵਾਰ ਸੱਦਣ ਤੋਂ ਬਾਅਦ ਵੀ ਪਿੱਛੇ ਹਟਾ ਦਿੱਤਾ ਗਿਆ। ਇਸ ਤੋਂ ਇਲਾਵਾ, ਲੋਕਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਗੁਰੂ ਘਰ ਦੀਆਂ ਹੋਰ ਸੰਪਤੀਆਂ ਨੂੰ ਵੀ ਲੀਜ਼ ਉੱਤੇ ਦੇਣ ਜਾਂ ਘੱਟ ਕੀਮਤ ਤੇ ਵੇਚਣ ਦੀ ਕੋਸ਼ਿਸ਼ ਚੱਲ ਰਹੀ ਹੈ। ਇੱਕ ਵੱਡਾ ਹਸਪਤਾਲ, ਜੋ ਸੇਵਾ ਲਈ ਬਣਾਇਆ ਗਿਆ ਸੀ, ਉਹ ਵੀ ਬੰਦ ਹੋ ਚੁੱਕਾ ਹੈ ਤੇ ਹੁਣ ਖਾਲੀ ਪਿਆ ਹੈ। ਇਨ੍ਹਾਂ ਸਾਰੀਆਂ ਚਿੰਤਾਜਨਕ ਹਾਲਤਾਂ ਦੇ ਵਿਚਕਾਰ ਕਮੇਟੀ ਦੇ ਮੈਂਬਰਾਂ ਤੇ ਭਾਰੀ ਭਰਕਮ ਲਾਞਛਣ ਲਗ ਰਹੇ ਹਨ।

ਇਹ ਹਨ ਵੱਡੇ ਇਲਜ਼ਾਮ

ਇਸੇ ਤਰ੍ਹਾਂ, ਬਾਬਾ ਜਗਤਾਰ ਸਿੰਘ ਜੀ ਦੀ ਕਾਰ ਸੇਵਾ ਵਾਲੀਆਂ ਕੋਸ਼ਿਸ਼ਾਂ, ਜਿਹਨਾਂ ਨੇ ਪੈਸੇ ਦੇ ਕੇ ਘਰ ਖਰੀਦ ਕੇ ਗੁਰੂ ਘਰ ਲਈ ਰਸਤੇ ਬਣਾਏ, ਉਹਨਾਂ ਦੇ ਉਲਟ SGPC ਵਾਲੇ ਇੱਥੇ ਦਾਨ ਦੀਆਂ ਜਗ੍ਹਾਂ ਵੇਚੀਆਂ ਜਾ ਰਹੀਆਂ ਹਨ। ਇਸ ਦੇ ਨਾਲ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਲਗਭਗ 205 ਪੁਰਾਤਨ ਸਰੂਪ ਵੀ ਲਾਪਤਾ ਹੈ ਓਹਨਾ ਵਲੋਂ ਮੰਗ ਕੀਤੀ ਗਈ ਹੈ ਕਿ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਜ਼ਿੰਮੇਵਾਰ ਅਧਿਕਾਰੀ ਤੁਰੰਤ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਨੀਲਾਮੀ ਨੂੰ ਰੱਦ ਕਰਨ ਦੀ ਘੋਸ਼ਣਾ ਕਰਨ। ਇਹ ਵੀ ਕਿਹਾ ਗਿਆ ਕਿ ਜੇ ਜਵਾਬ ਨਾ ਦਿੱਤਾ ਗਿਆ, ਤਾਂ ਕੌਮ ਵਲੋਂ ਉਨ੍ਹਾਂ ਤੋਂ ਹਿਸਾਬ ਲਿਆ ਜਾਵੇਗਾ।

LEAVE A REPLY

Please enter your comment!
Please enter your name here