Home Desh High Court ਦਾ ਅਹਿਮ ਫੈਸਲਾ- ਦੂਜੀ ਪਤਨੀ ਨੂੰ ਮਿਲੇਗੀ ਤਰਸ ਦੇ ਆਧਾਰ...

High Court ਦਾ ਅਹਿਮ ਫੈਸਲਾ- ਦੂਜੀ ਪਤਨੀ ਨੂੰ ਮਿਲੇਗੀ ਤਰਸ ਦੇ ਆਧਾਰ ‘ਤੇ ਨੌਕਰੀ ਭਾਵੇਂ ਪਹਿਲੀ ਤੋਂ ਤਲਾਕ ਨਾ ਲਿਆ ਹੋਵੇ

128
0

ਹਾਈ ਕੋਰਟ ਦਾ ਅਹਿਮ ਫੈਸਲਾ- ਦੂਜੀ ਪਤਨੀ ਨੂੰ ਮਿਲੇਗੀ ਤਰਸ ਦੇ ਆਧਾਰ ‘ਤੇ ਨੌਕਰੀ ਭਾਵੇਂ ਪਹਿਲੀ ਤੋਂ ਤਲਾਕ ਨਾ ਲਿਆ ਹੋਵੇ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਮਹੱਤਵਪੂਰਨ ਫੈਸਲੇ ‘ਚ ਕਿਹਾ ਹੈ ਕਿ ਜੇਕਰ ਕਿਸੇ ਮੁਲਾਜ਼ਮ ਨੇ ਆਪਣੀ ਸਰਵਿਸ ਬੁੱਕ ‘ਚ ਦੂਜੀ ਪਤਨੀ ਦਾ ਨਾਂ ਦਰਜ ਕਰਵਾਇਆ ਹੈ ਅਤੇ ਉਹ ਉਸ ਦੇ ਜੀਵਨਕਾਲ ‘ਚ ਪੂਰੀ ਤਰ੍ਹਾਂ ਆਸ਼ਰਿਤ ਰਹੀ ਹੈ ਤਾਂ ਉਸ ਨੂੰ ਤਰਸ ਦੇ ਆਧਾਰ ‘ਤੇ ਨਿਯੁਕਤੀ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ, ਭਾਵੇਂ ਪਹਿਲੀ ਪਤਨੀ ਨਾਲ ਕਾਨੂੰਨੀ ਤਲਾਕ ਨਾ ਹੋਇਆ ਹੋਵੇ। ਜਸਟਿਸ ਦੀਪਿੰਦਰ ਸਿੰਘ ਨਲਵਾ ਨੇ ਇਹ ਫੈਸਲਾ ਸੁਣਾਉਂਦੇ ਹੋਏ ਪਟੀਸ਼ਨਰ ਕਿਰਨਦੀਪ ਕੌਰ ਨੂੰ ਮ੍ਰਿਤਕ ਮੁਲਾਜ਼ਮ ਦੀ ਵਿਧਵਾ ਮੰਨਦੇ ਹੋਏ ਤਰਸ ਦੇ ਆਧਾਰ ‘ਤੇ ਨੌਕਰੀ ਦੇਣ ਦਾ ਹੁਕਮ ਦਿੱਤਾ।
ਇਹ ਮਾਮਲਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ‘ਚ ਕੰਮ ਕਰ ਰਹੇ ਸਹਾਇਕ ਲਾਈਨਮੈਨ ਤੀਰਥ ਸਿੰਘ ਦੀ ਮੌਤ ਤੋਂ ਬਾਅਦ ਉੱਠਿਆ, ਜਿਨ੍ਹਾਂ ਦਾ ਦੇਹਾਂਤ 26 ਫਰਵਰੀ 2022 ਨੂੰ ਡਿਊਟੀ ਦੌਰਾਨ ਹੋਇਆ ਸੀ। ਤੀਰਥ ਸਿੰਘ ਦੀ ਦੂਜੀ ਪਤਨੀ ਕਿਰਨਦੀਪ ਕੌਰ ਨੇ ਤਰਸ ਦੇ ਆਧਾਰ ‘ਤੇ ਨੌਕਰੀ ਲਈ ਪਟੀਸ਼ਨ ਦਾਖਲ ਕੀਤੀ ਸੀ। ਉਨ੍ਹਾਂ ਦੀਆਂ ਦੋ ਨਾਬਾਲਿਗ ਪੁੱਤਰੀਆਂ ਨੂੰ ਮ੍ਰਿਤਕ ਆਸ਼ਰਿਤ ਦੇ ਤੌਰ ‘ਤੇ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਗਈ ਸੀ।
ਕਿਰਨਦੀਪ ਕੌਰ ਅਤੇ ਤੀਰਥ ਸਿੰਘ ਦਾ ਵਿਆਹ 2009 ‘ਚ ਹੋਇਆ ਸੀ, ਜਦੋਂਕਿ ਤੀਰਥ ਸਿੰਘ ਦਾ ਪਹਿਲਾ ਵਿਆਹ 2006 ‘ਚ ਬਲਜਿੰਦਰ ਕੌਰ ਨਾਲ ਹੋਇਆ ਸੀ। 2007 ‘ਚ ਪੰਚਾਇਤ ਜ਼ਰੀਏ ਉਨ੍ਹਾਂ ਦਾ ਕਥਿਤ ਤਲਾਕ ਹੋਇਆ, ਜਿਸ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਹੈ। ਇਸੇ ਆਧਾਰ ‘ਤੇ ਵਿਭਾਗ ਦੇ ਕਾਨੂੰਨੀ ਅਧਿਕਾਰੀ ਨੇ ਇਹ ਸਲਾਹ ਦਿੱਤੀ ਕਿ ਪੰਚਾਇਤ ਜ਼ਰੀਏ ਹੋਇਆ ਤਲਾਕ ਜਾਇਜ਼ ਨਹੀਂ ਮੰਨਿਆ ਜਾ ਸਕਦਾ, ਇਸ ਲਈ ਦੂਜਾ ਵਿਆਹ ਵੀ ਜਾਇਜ਼ ਨਹੀਂ ਮੰਨਿਆ ਜਾਵੇਗਾ। ਇਸ ਸਲਾਹ ਦੇ ਆਧਾਰ ‘ਤੇ ਕਿਰਨਦੀਪ ਕੌਰ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

 

LEAVE A REPLY

Please enter your comment!
Please enter your name here