Home Desh ਸ਼ੱਕੀ ਜਾਸੂਸ Jasbir Singh ਦੀ ਕੋਰਟ ਨੇ ਵਧਾਈ ਰਿਮਾਂਡ, ਜਾਂਚ ਦੌਰਾਨ...

ਸ਼ੱਕੀ ਜਾਸੂਸ Jasbir Singh ਦੀ ਕੋਰਟ ਨੇ ਵਧਾਈ ਰਿਮਾਂਡ, ਜਾਂਚ ਦੌਰਾਨ ਹੋਏ ਵੱਡੇ ਖੁਲਾਸੇ

110
0

ਜਸਬੀਰ ਸਿੰਘ ਮਾਮਲੇ ‘ਚ ਕਈ ਖੁਲਾਸੇ ਹੋ ਰਹੇ ਹਨ।

ਪਾਕਿਸਤਾਨ ਲਈ ਜਾਸੂਸੀ ਦੀ ਸ਼ੱਕ ‘ਚ ਗ੍ਰਿਫ਼ਤਾਰ ਯੂਟਿਊਬਰ ਜਸਬੀਰ ਸਿੰਘ ਨੂੰ ਅੱਜ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਮੋਹਾਲੀ ਕੋਰਟ ‘ਚ ਪੇਸ਼ ਕੀਤਾ, ਜਿੱਥੇ ਕੋਰਟ ਨੇ ਉਸ ਦੀ 2 ਦਿਨਾਂ ਦੀ ਰਿਮਾਂਡ ਵਧਾਉਣ ਦਾ ਫੈਸਲਾ ਲਿਆ ਹੈ। ਬੀਤੀ ਦਿਨੀਂ ਜਸਬੀਰ ਸਿੰਘ ਨੂੰ ਪੁਲਿਸ ਨੇ ਜਾਸੂਸੀ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਮੋਹਾਲੀ ਕੋਰਟ ‘ਚ ਪੇਸ਼ੀ ਦੌਰਾਨ ਪੁਲਿਸ ਨੂੰ ਜਸਬੀਰ ਦੀ 3 ਦਿਨਾਂ ਦੀ ਰਿਮਾਂਡ ਮਿਲੀ ਸੀ। ਜਸਬੀਰ ਸਿੰਘ ਦੇ ਯੂਟਿਊਬ ਚੈਨਲ ਦਾ ਨਾਂ- ਜਾਨ ਮਹਲ ਹੈ।

ਮਾਮਲੇ ‘ਚ ਹੋਏ ਵੱਡੇ ਖੁਲਾਸੇ

ਜਸਬੀਰ ਸਿੰਘ ਮਾਮਲੇ ‘ਚ ਕਈ ਖੁਲਾਸੇ ਹੋ ਰਹੇ ਹਨ। ਜਾਣਕਾਰੀ ਮੁਤਾਬਕ ਜਸਬੀਰ ਸਿੰਘ ਪਾਕਿਸਤਾਨ ‘ਚ ਆਈਐਸਆਈ ਏਜੰਟ ਦੇ ਕੋਲ ਰਿਹਾ ਸੀ। ਇਸ ਦੌਰਾਨ ਜਸਬੀਰ ਦਾ ਲੈਪਟਾਪ ਵੀ ਆਈਐਸਆਈ ਏਜੰਟ ਕੋਲ ਮੌਜੂਦ ਰਿਹਾ। ਪਾਕਿਸਤਾਨੀ ਏਜੰਟ ਜਸਬੀਰ ਤੋਂ ਭਾਰਤੀ ਸਿਮ ਕਾਰਡ ਵੀ ਮੰਗਵਾ ਰਿਹਾ ਸੀ।
ਜਸਬੀਰ ਸਿੰਘ ਦੇ ਫ਼ੋਨ ‘ਚੋਂ 150 ਪਾਕਿਸਤਾਨੀ ਨੰਬਰ ਵੀ ਮਿਲੇ ਹਨ। ਉਸ ਦੇ ਲੈਪਟਾਪ ‘ਚੋਂ ਵੀ ਕਈ ਸਬੂਤ ਮਿਲੇ ਹਨ ਤੇ ਲੈਪਟਾਪ ‘ਚੋਂ ਕਈ ਵੀਡੀਓ ਵੀ ਡਿਲੀਟ ਕੀਤੇ ਗਏ ਹਨ। ਪੁਲਿਸ ਨੇ ਹੁਣ ਜਸਬੀਰ ਨੂੰ 2 ਦਿਨਾਂ ਦੇ ਹੋਰ ਰਿਮਾਂਡ ‘ਤੇ ਭੇਜ ਦਿੱਤਾ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ‘ਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।

ਜਸਬੀਰ 3 ਵਾਰ ਜਾ ਚੁੱਕਿਆ ਹੈ ਪਾਕਿਸਤਾਨ

ਪੁਲਿਸ ਦੀ ਜਾਂਚ ਚ ਸਾਹਮਣੇ ਆਇਆ ਹੈ ਕਿ ਉਹ ਆਈਐਸਆਈ ਏਜੰਟ ਸ਼ਾਕਿਰ ਉਰਫ਼ ਜੱਟ ਰੰਧਾਵਾ ਦੇ ਸੰਪਰਕ ‘ਚ ਸੀ। ਉਸ ਦੇ ਫ਼ੋਨ ‘ਚੋਂ ਕਈ ਪਾਕਿਸਤਾਨੀ ਨੰਬਰ ਵੀ ਮਿਲੇ ਹਨ। ਉਸ ਦਾ ਸੰਪਰਕ ਹਰਿਆਣਾ ਤੋਂ ਗ੍ਰਿਫ਼ਤਾਰ ਕੀਤੀ ਗਈ ਯੂਟਿਊਬਰ ਜੋਤੀ ਮਲਹੋਤਰਾ ਤੇ ਪਾਕਿਸਤਾਨ ਉੱਚ ਆਯੋਗ ਤੋਂ ਬਰਖ਼ਾਸਤ ਅਧਿਕਾਰੀ ਅਹਿਸਾਨ-ਉਰ-ਰਹੀਮ ਉਰਫ਼ ਦਾਨਿਸ਼ ਨਾਲ ਵੀ ਸਨ। ਜੋਤੀ ਮਲਹੋਤਰਾ ਨਾਲ ਇੱਕ ਯੂਟਿਊਬ ਵੀਡੀਓ ਕਰਕੇ ਹੀ ਜਸਬੀਰ ਸਿੰਘ ਪੁਲਿਸ ਦੀ ਰਡਾਰ ‘ਤੇ ਆਇਆ।
ਜਸਬੀਰ ਸਿੰਘ ਮਾਮਲੇ ‘ਚ ਪੁਲਿਸ ਨੇ ਖੁਲਾਸਾ ਕੀਤਾ ਕਿ ਜਸਬੀਰ ਦਾਨਿਸ਼ ਦੇ ਸੱਦੇ ‘ਤੇ ਦਿੱਲੀ ‘ਚ ਪਾਕਿਸਤਾਨ ਨੈਸ਼ਨਲ ਡੇਅ ਪ੍ਰੋਗਰਾਮ ‘ਚ ਸ਼ਾਮਲ ਹੋਇਆ ਸੀ, ਜਿੱਥੇ ਉਸ ਦੀ ਮੁਲਾਕਾਤ ਪਕਿਸਤਾਨ ਦੇ ਅਧਿਕਾਰੀਆਂ ਤੇ ਵਲੋਗਰਸ ਨਾਲ ਹੋਈ ਸੀ। ਉਹ ਸਾਲ 2020, 2021 ਤੇ 2024 ‘ਚ ਪਾਕਿਸਤਾਨ ਜਾ ਚੁੱਕਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਸਬੀਰ ਦੇ ਫ਼ੋਨ ਤੇ ਹੋਰ ਇਲੈਕਟ੍ਰੋਨਿਕ ਡਿਵਾਇਸਾਂ ‘ਚੋਂ ਪਾਕਿਸਤਾਨੀ ਨੰਬਰ ਤੇ ਹੋਰ ਡਾਟਾ ਮਿਲਿਆ ਹੈ। ਉਸ ਦੇ ਫ਼ੋਨ ਤੇ ਲੈਪਟੋਪ ਨੂੰ ਫੋਰੈਂਸਿਕ ਜਾਂਚ ਲਈ ਲੈਬ ਭੇਜਿਆ ਗਿਆ ਹੈ। ਪੁਲਿਸ ਨੂੰ ਜੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਸਬੀਰ ਸਿੰਘ ‘ਤੇ ਸ਼ੱਕ ਹੋਇਆ ਸੀ।

LEAVE A REPLY

Please enter your comment!
Please enter your name here