Home Desh Jalandhar ਦੇ ਪੁਜਾਰੀ ਵੱਲੋਂ ਅੱਗ ਲਗਾ ਖੁਦਕੁਸ਼ੀ ਕਰਨ ਦੀ ਕੋਸ਼ਿਸ਼

Jalandhar ਦੇ ਪੁਜਾਰੀ ਵੱਲੋਂ ਅੱਗ ਲਗਾ ਖੁਦਕੁਸ਼ੀ ਕਰਨ ਦੀ ਕੋਸ਼ਿਸ਼

84
0

ਪੁਜਾਰੀ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਮੰਦਿਰ ਕਮੇਟੀ ਦੇ ਮੈਂਬਰਾਂ ਦੁਆਰਾ ਤਨਖ਼ਾਹ ਨਹੀਂ ਦਿੱਤੀ ਜਾ ਰਹੀ ਸੀ

ਜਲੰਧਰ ਦੇ ਪੌਸ਼ ਏਰੀਆ ਸ਼ਹੀਦ ਉੱਧਮ ਸਿੰਘ ਨਗਰ ਦੇ ਇੱਕ ਮੰਦਿਰ ਪੁਜਾਰੀ ਨੇ ਕਮੇਟੀ ਵੱਲੋਂ ਤਨਖ਼ਾਹ ਨਾ ਦਿੱਤੇ ਜਾਣ ਤੋਂ ਪਰੇਸ਼ਾਨ ਹੋ ਕੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜ਼ਖਮੀ ਪੁਜਾਰੀ ਦੀ ਪਛਾਣ ਸ਼ਿਵ ਦਿਆਲ ਤਿਵਾਰੀ ਵਜੋਂ ਹੋਈ ਹੈ, ਜਿਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਪੁਜਾਰੀ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਮੰਦਿਰ ਕਮੇਟੀ ਦੇ ਮੈਂਬਰਾਂ ਦੁਆਰਾ ਤਨਖ਼ਾਹ ਨਹੀਂ ਦਿੱਤੀ ਜਾ ਰਹੀ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਪੁਜਾਰੀ ਨੇ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮਾਮਲੇ ਦੀ ਜਾਂਚ ਲਈ ਪੁਲਿਸ ਥਾਣਾ ਡਿਵੀਜਨ ਨੰਬਰ-4 ਦੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ ਸੀ।
ਇਸ ਮਾਮਲੇ ‘ਚ ਪੁਜਾਰੀ ਨੇ ਕਿਹਾ ਕਿ ਉਹ ਆਪਣੇ ਪਿੰਡ ਗਿਆ ਹੋਇਆ ਸੀ ਤੇ ਇਸ ਬਾਰੇ ਕਮੇਟੀ ਨੂੰ ਵੀ ਜਾਣਕਾਰੀ ਦਿੱਤੀ ਸੀ, ਜਦੋਂ ਉਹ ਦੋਬਾਰਾ ਆਇਆ ਤਾਂ ਜੋਆਇੰਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਲਈ ਉਸ ਨੇ ਇਹ ਕਦਮ ਚੁੱਕਿਆ।

ਮੰਦਿਰ ਕਮੇਟੀ ਨਹੀਂ ਦੇ ਰਹੀ ਸੀ ਤਨਖ਼ਾਹ- ਪੁਜਾਰੀ ਦੀ ਪਤਨੀ

ਮੰਦਿਰ ਦੇ ਪੁਜਾਰੀ ਸ਼ਿਵ ਦਿਆਲ ਤਿਵਾਰੀ ਦੀ ਪਤਨੀ ਦਾ ਕਹਿਣਾ ਹੈ ਕਿ ਮੰਦਿਰ ਕਮੇਟੀ ਦੇ ਮੈਂਬਰਾਂ ਵੱਲੋਂ ਪੁਜਾਰੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਪੁਜਾਰੀ ਦੀ ਪਤਨੀ ਦਾ ਕਹਿਣਾ ਹੈ ਕਿ ਘਰ ‘ਚ ਇੱਕ ਰੁਪਇਆ ਵੀ ਨਹੀਂ ਹੈ ਤੇ ਘਰ ‘ਚ ਛੋਟਾ ਬੱਚਾ ਹੈ, ਪਰ ਮੰਦਿਰ ਕਮੇਟੀ ਵੱਲੋਂ ਤਨਖ਼ਾਹ ਨਹੀਂ ਦਿੱਤੀ ਜਾ ਰਹੀ। ਘਰ ਚਲਾਉਣਾ ਮੁਸ਼ਕਿਲ ਹੋਇਆ ਪਿਆ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਜਾਰੀ ਦੀ ਪਤਨੀ ਨੇ ਕਿਹਾ ਕਿ ਅੱਜ ਸਵੇਰੇ ਪੁਜਾਰੀ ਨਹਾਉਣ ਤੋਂ ਬਾਅਦ ਨਿਕਲ ਗਿਆ ਤੇ ਇਸ ਤੋਂ ਬਾਅਦ ਫ਼ੋਨ ਚੁੱਕਣਾ ਬੰਦ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ।
ਪੁਜਾਰੀ ਦੀ ਪਤਨੀ ਦਾ ਕਹਿਣਾ ਹੈ ਕਿ ਕਮੇਟੀ ਦੁਆਰਾ ਪੁਜਾਰੀ ਨੂੰ ਕਿਹਾ ਗਿਆ ਹੈ ਕਿ ਮੰਦਿਰ ਤੋਂ ਬਾਹਰ ਪੂਜਾ ਤੇ ਝਾੜਾ ਨਹੀਂ ਕਰਨਾ ਹੈ ਤੇ ਉਹ ਅਜਿਹਾ ਕਰਦੇ ਵੀ ਨਹੀਂ ਹਨ। ਪਰ ਉਸ ਹਿਸਾਬ ਨਾਲ ਤਨਖ਼ਾਹ ਤਾਂ ਦੇਣੀ ਪਵੇਗੀ, ਉਹ ਤਨਖ਼ਾਹ ਵੀ ਨਹੀਂ ਦੇ ਰਹੇ ਹਨ। ਪਤਨੀ ਦਾ ਕਹਿਣਾ ਹੈ ਕਿ ਅਸੀਂ ਕਿਰਾਏ ‘ਤੇ ਰਹਿੰਦੇ ਹਾਂ, ਜੇਕਰ ਕਿਰਾਇਆ ਨਹੀਂ ਦਿੱਤਾ ਤਾਂ ਮਕਾਨ ਮਾਲਿਕ ਸਾਨੂੰ ਘਰੋਂ ਬਾਹਰ ਕੱਢ ਦੇਵੇਗਾ।

LEAVE A REPLY

Please enter your comment!
Please enter your name here