Home Crime Operation Sindoor ਦੀ ਡਿਟੇਲ Pakistan ਭੇਜਣ ਵਾਲਾ ਜਾਸੂਸ ਗ੍ਰਿਫ਼ਤਾਰ, ਤਰਨਤਾਰਨ ਤੋਂ...

Operation Sindoor ਦੀ ਡਿਟੇਲ Pakistan ਭੇਜਣ ਵਾਲਾ ਜਾਸੂਸ ਗ੍ਰਿਫ਼ਤਾਰ, ਤਰਨਤਾਰਨ ਤੋਂ 20 ISI ਏਜੰਟਾਂ ਨੂੰ ਭੇਜੀ ਸੀ ਜਾਣਕਾਰੀ

93
0

ਗਗਨਦੀਪ ਸਿੰਘ ਪਿੱਛਲੇ ਪੰਜ ਸਾਲੋਂ ਤੋਂ ਪਾਕਿਸਤਾਨ ਅਧਾਰਿਤ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਦੇ ਨਾਲ ਸੰਪਰਕ ‘ਚ ਸੀ।

ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਤੇ ਤਰਨਤਾਰਨ ਪੁਲਿਸ ਦੀ ਸੁਯੰਕਤ ਕਾਰਵਾਈ ‘ਚ ਆਪ੍ਰੇਸ਼ਨ ਸਿੰਦੂਰ ਸਬੰਧਤ ਜਾਣਕਾਰੀ ਪਾਕਿਸਤਾਨੀ ਆਈਐਸਆਈ ਏਜੰਟਾਂ ਨੂੰ ਭੇਜਣ ਵਾਲੇ ਜਾਸੂਸ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਹਿਚਾਣ ਮਹੱਲਾ ਰੋਡੂਪੁਰ ਗਲੀ ਨਜ਼ਰ ਸਿੰਘ ਵਾਲੀ ਤਰਨਤਾਰਨ ਨਿਵਾਸੀ ਗਗਨਦੀਪ ਸਿੰਘ ਵਜੋਂ ਹੋਈ ਹੈ। ਮੁਲਜ਼ਮ ਨੂੰ ਪਾਕਿਸਤਾਨ ਦੀਆਂ ਖੁਫ਼ੀਆ ਏਜੰਸੀਆਂ ਨੂੰ ਸੰਵੇਦਨਸ਼ੀਲ ਸੈਨਾ ਦੀ ਜਾਣਕਾਰੀ ਦੇਣ ਦੇ ਆਰੋਪ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਦੇ ਅਨੁਸਾਰ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਗਗਨਦੀਪ ਸਿੰਘ ਪਿੱਛਲੇ ਪੰਜ ਸਾਲੋਂ ਤੋਂ ਪਾਕਿਸਤਾਨ ਅਧਾਰਿਤ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਦੇ ਨਾਲ ਸੰਪਰਕ ‘ਚ ਸੀ। ਚਾਵਲਾ ਦੇ ਜ਼ਰੀਏ ਹੀ ਉਸ ਦੀ ਪਹਿਚਾਣ ਪਾਕਿਸਤਾਨ ਦੇ ਖੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਨਾਲ ਹੋਈ ਸੀ। ਮੁਲਜ਼ਮ ਨੇ ਭਾਰਤੀ ਸੈਨਾ ਦੀ ਗਤੀਵਿਧੀ, ਆਪਰੇਸ਼ਨ ਸਿੰਦੂਰ ਦੇ ਦੌਰਾਨ ਸੈਨਿਕਾਂ ਦੀ ਤੈਨਾਤੀ ਤੇ ਰਣਨੀਤਿਕ ਠਿਕਾਣਿਆਂ ਦੀ ਜਾਣਕਾਰੀ ਪਾਕਿਸਤਾਨ ਨਾਲ ਸਾਂਝੀ ਕੀਤੀ, ਜੋ ਦੇਸ਼ ਦੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਬਣ ਸਕਦੀ ਸੀ।

ਪੁਲਿਸ ਦੇ ਹੱਥ ਲੱਗੇ ਇਹ ਸਬੂਤ

ਮੁਲਜ਼ਮ ਤੋਂ ਇੱਕ ਮੋਬਾਇਲ ਫੋ਼ਨ ਮਿਲਿਆ ਹੈ, ਜਿਸ ‘ਚ ਖੁਫ਼ੀਆ ਜਾਣਕਾਰੀ ਮੌਜ਼ੂਦ ਹੈ, ਜੋ ਉਸ ਨੇ ਆਈਐਸਆਈ ਏਜੰਟਾਂ ਨੂੰ ਭੇਜੀ ਸੀ। ਉਸ ਕੋਲ 20 ਤੋਂ ਵੱਧ ਪਾਕਿਸਤਾਨ ਦੇ ਖੁਫ਼ੀਆ ਅਧਿਕਾਰੀਆਂ ਦੇ ਨੰਬਰ ਸਨ। ਇਸ ਤੋਂ ਅਲਾਵਾ ਪਾਕਿਸਤਾਨੀ ਅਧਿਕਾਰੀਆਂ ਤੋਂ ਮਿਲੇ ਆਰਥਿਕ ਲੈਣ-ਦੇਣ ਦੀ ਜਾਣਕਾਰੀ ਵੀ ਫ਼ੋਨ ‘ਚ ਮੌਜ਼ੂਦ ਹੈ।
ਪੁਲਿਸ ਤੇ ਖੁਫ਼ੀਆਂ ਏਜੰਸੀ ਮੁਲਜ਼ਮ ਦੇ ਆਰਥਿਕ ਲੈਣ-ਦੇਣ ਤੇ ਤਕਨੀਕੀ ਨੈਟਵਰਕ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਸ ਖੁਫ਼ੀਆ ਨੈਟਵਰਕ ਦੀ ਪੂਰੀ ਰੂਪਰੇਖਾ ਸਾਹਮਣੇ ਆ ਸਕੇ। ਸ਼ੁਰੂਆਤੀ ਸਬੂਤਾਂ ਦੇ ਆਧਾਰ ‘ਤੇ ਤਰਨਤਾਰਨ ਸਿਟੀ ਪੁਲਿਸ ਸਟੇਸ਼ਨ ‘ਚ ਅਧਿਕਾਰਤ ਸੀਕ੍ਰੇਟਸ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here