Home Desh Punjab ਦੇ ਤਿੰਨ ਸ਼ਹਿਰ ਬਣੇ ‘ਪਵਿੱਤਰ’, ਗਵਰਨਰ ਨੇ ਦਿੱਤੀ ਮਨਜ਼ੂਰੀ, ਜਾਣੋ...

Punjab ਦੇ ਤਿੰਨ ਸ਼ਹਿਰ ਬਣੇ ‘ਪਵਿੱਤਰ’, ਗਵਰਨਰ ਨੇ ਦਿੱਤੀ ਮਨਜ਼ੂਰੀ, ਜਾਣੋ ਹੁਣ ਕੀ ਹੋਣਗੇ ਬਦਲਾਅ

6
0

ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਸੰਗਤ ਵੱਲੋਂ ਲੰਬੇ ਸਮੇਂ ਤੋਂ ਉੱਠ ਰਹੀ ਮੰਗ ਨੂੰ ਪੂਰਾ ਕਰਦਾ ਹੈ।

ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਮਿਲ ਗਿਆ ਹੈ। ਵਿਧਾਨ ਸਭਾ ਚ ਲਏ ਗਏ ਇਸ ਫੈਸਲੇ ਨੂੰ ਗਵਰਨਰ ਦੀ ਮਨਜ਼ੂਰੀ ਮਿਲ ਚੁੱਕੀ ਹੈ। ਅਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਘੋਸ਼ਣਾ ਕੀਤੀ ਸੀ। ਪਵਿੱਤਰ ਸ਼ਹਿਰਾਂ ਚ ਅੰਮ੍ਰਿਤਸਰ, ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਦਾ ਨਾਮ ਸ਼ਾਮਲ ਹੈ।
ਹੁਣ ਇਨ੍ਹਾਂ ਤਿੰਨਾਂ ਸ਼ਹਿਰਾਂ ਚ ਸ਼ਰਾਬ, ਮਾਂਸ ਤੇ ਤੰਬਾਕੂ ਸਮੇਤ ਸਾਰੇ ਨਸ਼ੀਲੇ ਪਦਾਰਥਾਂ ਦੇ ਵੇਚਣ ਤੇ ਇਸਤੇਮਾਲ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਲੱਗ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਸੰਗਤ ਵੱਲੋਂ ਲੰਬੇ ਸਮੇਂ ਤੋਂ ਉੱਠ ਰਹੀ ਮੰਗ ਨੂੰ ਪੂਰਾ ਕਰਦਾ ਹੈ। ਹੁਣ ਇਨ੍ਹਾਂ ਸ਼ਹਿਰਾਂ ਚ ਸਫ਼ਾਈ, ਸੁਰੱਖਿਆ, ਵਿਕਾਸ ਤੇ ਧਾਰਮਿਕ ਟੂਰਿਜਮ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ।
ਪਵਿੱਤਰ ਸ਼ਹਿਰ ਵਜੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਨ੍ਹਾਂ ਇਲਾਕਿਆਂ ਚ ਸਫ਼ਾਈ ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇਗਾ। ਭੀੜ ਪ੍ਰਬੰਧਨ ਤੇ ਟ੍ਰੈਫਿਕ ਕੰਟਰੋਲਨੂੰ ਬਿਹਤਰ ਬਣਾਇਆ ਜਾਵੇਗਾ। ਗੈਰ-ਕਾਨੂੰਨੀ ਗਤੀਵਿਧੀਆਂ ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇਗੀ।

ਕਿਸ ‘ਤੇ ਰਹੇਗੀ ਪਾਬੰਦੀ?

ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਪਵਿੱਤਰ ਸ਼ਹਿਰ ਚ ਹੁਣ ਸ਼ਰਾਬ, ਮਾਸਾਹਾਰੀ ਚੀਜ਼ਾਂ, ਤੰਬਾਕੂ ਤੇ ਹੋਰ ਨਸ਼ੀਲੇ ਪਦਾਰਥਾਂ ਦੇ ਵੇਚਣ ਤੇ ਇਸਤੇਮਾਲ ਤੇ ਪੂਰਨ ਪਾਬੰਦੀ ਰਹੇਗੀ। ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਪ੍ਰੋਗਰਾਮਾਂ, ਪੋਸਟਰਾਂ ਜਾ ਹੋਰ ਗਤੀਵਿਧੀਆਂ ਤੇ ਵੀ ਰੋਕ ਲੱਗੇਗੀ। ਇਸ ਤੋਂ ਇਲਾਵਾ ਕਚਰਾ ਫੈਲਾਉਣ, ਪਾਰਕਿੰਗ ਤੇ ਭੀੜ ਵਧਾਉਣ ਵਾਲੇ ਵਿਵਹਾਰ ਤੇ ਵੀ ਸਖ਼ਤ ਨਜ਼ਰ ਹੋਵੇਗੀ।

ਰੋਜ਼ਾਨਾ ਦੇ ਕਾਰਜ ਨਹੀਂ ਹੋਣਗੇ ਪ੍ਰਭਾਵਿਤ

ਰੋਜ਼ਾਨਾ ਦੇ ਕਾਰਜਾਂ ਨਾਲ ਜੁੜੀਆਂ ਸੇਵਾਵਾਂ ਜਾਂ ਰੋਜ਼ਾਨ ਸਮਾਨ ਵਾਲੀਆਂ ਦੁਕਾਨਾਂ ਤੇ ਕੋਈ ਰੋਕ ਨਹੀਂ ਹੋਵੇਗੀ। ਧਾਰਮਿਕ ਪ੍ਰੋਗਰਾਮਾਂ, ਸੰਗਤ ਦੇ ਆਉਣ-ਜਾਣ ਤੇ ਸਥਾਨਕ ਨਿਵਾਸੀਆਂ ਦੀ ਆਮ ਰੁਟੀਨ ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਲੋਕਾਂ ਨੂੰ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਮਿਲਦੀਆਂ ਰਹਿਣਗੀਆਂ। ਆਵਾਜਾਈ ਤੇ ਕਿਸੇ ਵਿਸ਼ੇਸ਼ ਤਰੀਕੇ ਦੀ ਪਾਬੰਦੀ ਨਹੀਂ ਲਗਾਈ ਜਾਵੇਗੀ।

LEAVE A REPLY

Please enter your comment!
Please enter your name here