Home Desh Congress ਆਗੂ ਰਮਿੰਦਰ ਅਵਲਾ ਦੇ ਘਰ IT ਦੀ ਰੇਡ, ਤੜਕਸਾਰ ਤੋਂ ਹੀ...

Congress ਆਗੂ ਰਮਿੰਦਰ ਅਵਲਾ ਦੇ ਘਰ IT ਦੀ ਰੇਡ, ਤੜਕਸਾਰ ਤੋਂ ਹੀ ਟੀਮ ਕਰ ਰਹੀ ਜਾਂਚ

10
0

ਰਮਿੰਦਰ ਅਵਲਾ ਇਸ ਤੋਂ ਪਹਿਲਾਂ 2019 ‘ਚ ਜਲਾਲਾਬਾਦ ਤੋਂ ਵਿਧਾਇਕ ਬਣੇ ਸਨ।

ਕਾਂਗਰਸ ਦੇ ਸੀਨੀਅਰ ਅਾਗੂ ਤੇ ਉੱਦਮੀ ਰਮਿੰਦਰ ਅਵਲਾ ਦੇ ਘਰ ਇਨਕਮ ਟੈਕਸ ਡਿਪਾਰਟਮੈਂਟ ਦੀ ਰੇਡ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਗੁਰਹਰਸਹਾਏ ਦੀ ਰਿਹਾਇਸ਼ ਸਮੇਤ 12 ਥਾਂਵਾ ਤੇ ਟੀਮ ਜਾਂਚ ਕਰ ਰਹੀ ਹੈ। ਰਮਿੰਦਰ ਅਵਲਾ ਤੋਂ ਉਨ੍ਹਾਂ ਦੇ ਕਾਰੋਬਾਰ ਤੇ ਇਨਕਮ ਸਬੰਧਾ ਬਿਊਰਾ ਮੰਗਿਆ ਜਾ ਰਿਹਾ ਹੈ। ਗੁਰਹਰਸਹਾਏ ਵਿਖੇ ਸਵੇਰੇ ਕਰੀਬ 6 ਵਜੇ ਹੀ ਟੀਮਾਂ ਪਹੁੰਚ ਗਈਆਂ ਸਨ। ਇਨਕਮ ਟੀਮ ਅਜੇ ਵੀ ਅੰਦਰ ਹੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਮਿੰਦਰ ਅਵਲਾ ਨਹੀਂ ਹਨ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਪੁੱਛ-ਗਿੱਛ ਹੋ ਰਹੀ ਹੈ।
ਰਮਿੰਦਰ ਅਵਲਾ ਇਸ ਤੋਂ ਪਹਿਲਾਂ 2019 ਚ ਜਲਾਲਾਬਾਦ ਤੋਂ ਵਿਧਾਇਕ ਬਣੇ ਸਨ। ਇੱਥੇ 2019 ਚ ਜ਼ਿਮਨੀ ਚੋਣ ਹੋਈ ਸੀ। ਸੁਖਬੀਰ ਸਿੰਘ ਬਾਦਲ ਦੇ ਸਾਂਸਦ ਚੁਣੇ ਜਾਣ ਮਗਰੋਂ ਇਹ ਸੀਟ ਖਾਲੀ ਹੋਈ ਸੀ। ਜ਼ਿਮਨੀ ਚੋਣ ਦੌਰਾਨ ਉਨ੍ਹਾਂ ਇੱਥੋਂ ਹੀ ਜਿੱਤ ਮਿਲੀ ਸੀ। ਪਰ 2022 ਚੋਣਾਂ ਦੌਰਾਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਰਮਿੰਦਰ ਅਵਲਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੀ ਰਾਜਨੀਤੀ ਤੇ ਹੋਰ ਗਤੀਵਿਧੀਆਂ ਨੂੰ ਲੈ ਕੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਵੀਡੀਓਜ਼ ਪਾਉਂਦੇ ਰਹਿੰਦੇ ਹਨ। ਇਸ ਚ ਉਹ ਆਪਣੀਆਂ ਲਾਈਫ਼ਸਟਾਈਲ ਦੀਆਂ ਵੀਡੀਓਜ਼ ਪਾਉਂਦੇ ਹਨ।

LEAVE A REPLY

Please enter your comment!
Please enter your name here