ਕੌਂਸਲਰ ਸੁਸ਼ਮਾ ਕੁਮਾਰੀ ਨੇ ਕੀਤੀ ਐਸ,ਡੀ,ਐਮ ਆਦਮਪੁਰ ਨਾਲ ਮੀਟਿੰਗ।
ਆਦਮਪੁਰ ( ਧਰਮਵੀਰ ਰਜਿੰਦਰ ਭੱਟੀ) ਅੱਜ ਕੌਂਸਲਰ ਸੁਸ਼ਮਾ ਕੁਮਾਰੀ ਨੇ ਐਸ, ਡੀ,ਐਮ ਵਿਵੇਕ ਕੁਮਾਰ ਮੋਦੀ ਆਦਮਪੁਰ ਨੂੰ ਮਿਲ ਕੇ ਵਾਰਡ ਦੇ ਕੰਮਾਂ ਨੂੰ ਲੇਕੇ ਮੀਟਿੰਗ ਕੀਤੀ। ਜਿਸ ਵਿੱਚ ਵਾਰਡ ਦੇ ਰੁਕੇ ਹੋਏ। ਸੀਵਰੇਜ ਤੇ ਆਦਮਪੁਰ ਰੈਸਟ ਹਾਊਸ ਨਹਿਰ ਦੇ ਪੁਲ ਤੋਂ ਲੇਕੇ ਅਲਾਵਲਪੁਰ ਰੋੜ ਤੱਕ ਦੋਵੇਂ ਪਾਸੇ ਦੀਆਂ ਸੜਕਾਂ ਨੂੰ ਬਣਾਉਣ ਲਈ ਮੰਗ ਪੱਤਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਰਾਜੇਸ਼ ਕੁਮਾਰ ਰਾਜੂ, ਵਿਜੇ ਕੁਮਾਰ ਸੈਣੀ, ਮੰਗਾਂ ਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ।






































