‘ਵਰਲਡ ਏਡਜ਼ ਦਿਵਸ’ ਨੂੰ ਮੁੱਖ ਰੱਖ ਕੇ ਐਚ.ਆਈ.ਵੀ./ ਏਡਜ਼ ਸੰਬੰਧੀ ਕੀਤਾ ਜਾਗਰੂਕ
ਏਡਜ਼ ਗ੍ਰਸਤ ਵਿਅਕਤੀ ਨਾਲ ਭੇਦਭਾਵ ਨਾ ਕੀਤਾ ਜਾਵੇ : ਡਾ ਦਰਸ਼ਨ ਬੱਧਨ
ਫਗਵਾੜਾ ( ਡਾ ਰਮਨ )ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਕਪੂਰਥਲਾ ਡਾ ਰੀਚਾ ਭਾਟੀਆ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ ਰਾਜੇਸ਼ ਚੰਦਰ ਦੀਆਂ ਹਦਾਇਤਾਂ ਅਨੁਸਾਰ ਅਤੇ ਡਾ ਦਰਸ਼ਨ ਬੱਧਨ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਅੱਜ “ਵਰਲਡ ਏਡਜ਼ ਦਿਵਸ” ਨੂੰ ਮੁੱਖ ਰੱਖ ਕੇ ਐਚ.ਆਈ.ਵੀ./ ਏਡਜ਼ ਸੰਬੰਧੀ ਸਿਵਲ ਹਸਪਤਾਲ ਫਗਵਾੜਾ ਵਿਖੇ ਆਏ ਮਰੀਜ਼ਾਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਡਾਕਟਰ ਦਰਸ਼ਨ ਬੱਧਨ ਨੇ ਦੱਸਿਆ ਕਿ ਐਚ.ਆਈ.ਵੀ./ਏਡਜ਼ ਇੱਕ ਭਿਆਨਕ ਬਿਮਾਰੀ ਹੈ ਜੋ ਅਸੁਰੱਖਿਅਤ ਯੋਨ ਸੰਬੰਧਾਂ, ਦੂਸ਼ਿਤ ਸਰਿੰਜਾਂ ਸੂਈਆਂ ਦੀ ਵਰਤੋ, ਦੂਸ਼ਿਤ ਖੂਨ ਚੜਾਉਣ ਨਾਲ ਅਤੇ ਐਚ.ਆਈ.ਵੀ. ਗ੍ਰਸਤ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ ਹੋ ਸਕਦਾ ਹੈ, ਉਨਾਂ ਕਿਹਾ ਕਿ ਬੱਚੇ ਨੂੰ ਐਚ.ਆਈ.ਵੀ. ਹੋਣ ਤੋਂ ਬਚਾਇਆ ਜਾ ਸਕਦਾ ਹੈ ਜੇਕਰ ਸਹੀ ਟਾਈਮ ਤੇ ਟ੍ਰੀਟਮੈਂਟ ਕਰਵਾਇਆ ਜਾਵੇ ਉਹਨਾਂ ਕਿਹਾ ਕਿ ਏਡਜ਼ ਗ੍ਰਸਤ ਵਿਅਕਤੀ ਨਾਲ ਭੇਦਭਾਵ ਨਾ ਕੀਤਾ ਜਾਵੇ ਕਿਉਂਕਿ ਐਚ.ਆਈ.ਵੀ./ਏਡਜ਼ ਪ੍ਰਿਵੈਂਸ਼ਨ ਐਂਡ ਕੰਟਰੋਲ ਐਕਟ 2017 ਦੇ ਮੁਤਾਬਿਕ ਜੇ ਕੋਈ ਐਚ.ਆਈ.ਵੀ. ਪ੍ਰਭਾਵਿਤ ਵਿਅਕਤੀ ਨਾਲ ਭੇਦ ਭਾਵ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਇਸ ਮੌਕੇ ਡਾ ਇਸ਼ਮੀਤ ਕੋਰ , ਸੀਤਾ , ਰਮਨ , ਲਵਦੀਪ , ਰਾਜੇਸ਼ , ਆਤਮਾ ਰਾਮ ਆਦਿ ਮੌਜੂਦ ਸਨ





































