Home Uncategorized ਸ਼ੂਗਰ, ਹਾਈਪ੍ਰਟੈਸ਼ਨ, ਕੋਲੈਸਟ੍ਰੋਲ ਅਤੇ ਮੋਟਾਪੇ ਤੋਂ ਪੀੜਿਤ ਵਿਅਕਤੀਆਂ ਨੂੰ ਸਟ੍ਰੋਕ ਦਾ ਜ਼ਿਆਦਾ...

ਸ਼ੂਗਰ, ਹਾਈਪ੍ਰਟੈਸ਼ਨ, ਕੋਲੈਸਟ੍ਰੋਲ ਅਤੇ ਮੋਟਾਪੇ ਤੋਂ ਪੀੜਿਤ ਵਿਅਕਤੀਆਂ ਨੂੰ ਸਟ੍ਰੋਕ ਦਾ ਜ਼ਿਆਦਾ ਖਤਰਾ ਰਹਿੰਦਾ ਹੈ: ਡਾ ਸੁਖਦੀਪ ਸਿੰਘ ਝਾਬਰ

117
0

ਸ਼ੂਗਰ, ਹਾਈਪ੍ਰਟੈਸ਼ਨ, ਕੋਲੈਸਟ੍ਰੋਲ ਅਤੇ ਮੋਟਾਪੇ ਤੋਂ ਪੀੜਿਤ
ਵਿਅਕਤੀਆਂ ਨੂੰ ਸਟ੍ਰੋਕ ਦਾ ਜ਼ਿਆਦਾ ਖਤਰਾ ਰਹਿੰਦਾ ਹੈ: ਡਾ ਸੁਖਦੀਪ ਸਿੰਘ ਝਾਬਰ

ਤਣਾਅ ਰਹਿਤ ਜੀਵਨਸ਼ੈਲੀ ਤੇ ਸਿਹਤਮੰਦ ਭੋਜਨ ਨਾਲ ਸਟ੍ਰੋਕ ਦੇ ਖਤਰੇ ਤੋਂ ਬਚਿਆ ਜਾ ਸਕਦੈ

ਫਗਵਾੜਾ (ਡਾ ਰਮਨ ) ਜਵਾਹਰ ਸੁਪਰਸਪੈਸਲਟੀ ਹਸਪਤਾਲ ਫਗਵਾੜਾ ਦੇ ਡਾ ਸੁਖਦੀਪ ਸਿੰਘ ਝਾਬਰ ਨਿਊਰੋ ਸਰਜਨ ਨੇ ਇੱਕ ਵਿਸ਼ੇਸ਼ ਮੁਲਾਕਾਤ ਦੋਰਾਨ ਵਿਸ਼ਵ ਸਟ੍ਰੋਕ ਦਿਵਸ ਦਿਵਸ ਸਬੰਧੀ ਸਟੋਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟ੍ਰੋਕ ਦਿਮਾਗ ਨਾਲ ਸਬੰਧਿਤ ਹੈ, ਜੋ ਕਿ ਉਸ ਵੇਲੇ ਹੁੰਦਾ ਹੈ ਜਦੋਂ ਦਿਮਾਗ ਦੇ ਕਿਸੇ ਹਿੱਸੇ ਵਿੱਚ ਖੂਨ ਦਾ ਵਹਾਅ ਬੰਦ ਹੋ ਜਾਂਦਾ ਹੈ ਤੇ ਦਿਮਾਗ ਦੇ ਸੈੱਲ ਸੈੱਲਾਂ ਨੂੰ ਨੁਕਸਾਨ ਪਹੁੰਚਦਾ ਹੈ ਸਟ੍ਰੋਕ ਦਾ ਅਸਰ ਦਿਮਾਗ ਦੇ ਨੁਕਸਾਨ ਗ੍ਰਸਤ ਹਿੱਸੇ ਅਤੇ ਨੁਕਸਾਨ ਦੀ ਮਾਤਰਾ ‘ਤੇ ਨਿਰਭਰ ਕਰਦਾ ਹੈ ਉਨ੍ਹਾਂ ਕਿਹਾ ਕਿ ਸਟ੍ਰੋਕ ਇੱਕ ਐਮਰਜੈਂਸੀ ਕੰਡੀਸ਼ਨ ਹੈ ਸਟ੍ਰੋਕ ਹੋਣ ਤੋਂ ਬਾਅਦ ਵਾਲੇ ਚਾਰ ਘੰਟੇ ਬਹੁਤ ਮਹੱਤਵਪੂਰਨ ਹੁੰਦੇ ਹਨ ਇਸ ਪੀਰੀਅਡ ਨੂੰ ਗੋਲਡਨ ਵਿੰਡੋ ਕਿਹਾ ਜਾਂਦਾ ਹੈ ਇਸ ਸਮੇਂ ਵਿੱਚ ਰੋਗ ਦੇ ਲੱਛਣ ਪਛਾਣ ਕੇ ਸ਼ੁਰੂਆਤ ਵਿੱਚ ਹੀ ਇਸ ਦਾ ਇਲਾਜ ਕੀਤਾ ਜਾਵੇ ਤਾਂ ਪ੍ਰਭਾਵਿਤ ਵਿਅਕਤੀ ਆਮ ਜਿੰਦਗੀ ਜੀਅ ਸਕਦਾ ਹੈ ਲੱਛਣਾਂ ਵਿੱਚ ਚਿਹਰੇ ਦਾ ਇੱਕ ਪਾਸਾ ਵਿੰਗਾ ਹੋ ਜਾਣਾ, ਗੱਲਬਾਤ ਵਿੱਚ ਅਸਪੱਸ਼ਟਤਾ, ਲੱਤ ਬਾਂਹ ਜਾਂ ਸਰੀਰ ਦੇ ਕਿਸੇ ਵੀ ਹਿੱਸੇ ਦਾ ਸੁੰਨ ਹੋਣਾ ਜਾਂ ਅਚਾਨਕ ਕੰਮ ਕਰਨਾ ਬੰਦ ਕਰ ਦੇਣਾ ਸਟ੍ਰੋਕ ਦੀਆਂ ਨਿਸ਼ਾਨੀਆਂ ਹਨ ਉਨ੍ਹਾਂ ਦੱਸਿਆ ਕਿ ਸ਼ੂਗਰ, ਹਾਈਪ੍ਰਟੈਸ਼ਨ, ਕੋਲੈਸਟ੍ਰੋਲ ਅਤੇ ਮੋਟਾਪੇ ਤੋਂ ਪੀੜਿਤ ਵਿਅਕਤੀਆਂ ਨੂੰ ਸਟ੍ਰੋਕ ਦਾ ਜ਼ਿਆਦਾ ਖਤਰਾ ਰਹਿੰਦਾ ਹੈ ਤਣਾਅ ਰਹਿਤ ਸਿਹਤਮੰਦ ਜੀਵਨਸ਼ੈਲੀ ਅਤੇ ਸਿਹਤਮੰਦ ਭੋਜਨ ਨਾਲ ਸਟੋਕ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ ਰੋਜ਼ਾਨਾ ਕਸਰਤ, ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਪ੍ਰਹੇਜ਼, ਨਮਕ, ਚੀਨੀ ਅਤੇ ਰਿਫਾਈਂਡ ਤੇਲ ਦੀ ਵਰਤੋਂ ਘੱਟ ਕਰਕੇ ਅਤੇ ਘਰ ਦਾ ਬਣਿਆ ਸਾਫ ਸੁਥਰਾ ਭੋਜਨ ਜਿਸ ਵਿੱਚ ਬੂਰੇ ਸਮੇਤ ਆਟਾ, ਦਾਲਾਂ, ਮੌਸਮੀ ਫਲ ਅਤੇ ਸਬਜੀਆਂ ਨੂੰ ਰੋਜ਼ਾਨਾ ਦੇ ਭੋਜਨ ਵਿੱਚ ਸ਼ਾਮਲ ਕਰਕੇ ਸਿਹਤਮੰਦ ਰਿਹਾ ਜਾ ਸਕਦਾ ਹੈ ਭਾਰਤ ਵਿੱਚ ਹਰ ਇੱਕ ਮਿੰਟ ਵਿੱਚ ਤਕਰੀਬਨ 3 ਵਿਅਕਤੀ ਸਟ੍ਰੋਕ ਗ੍ਰਸਤ ਹੋ ਜਾਂਦੇ ਹਨ ਅਤੇ ਦੁਨੀਆਂ ਵਿੱਚ ਹਰ ਸਾਲ ਲਗਭਗ 15 ਮਿਲੀਅਨ ਲੋਕਾਂ ਨੂੰ ਸਟ੍ਰੋਕ ਹੋ ਜਾਂਦਾ ਹੈ ਜੋ ਕਿ ਬਹੁਤ ਵੱਡਾ ਅੰਕੜਾ ਹੈ ਉਨਾਂ ਕਿਹਾ ਕਿ ਸਟੋਕ ਇਲਾਜਯੋਗ ਹੈ ਸੋ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਤਾਂ ਜੋ ਇਸ ਬੀਮਾਰੀ ਬਾਰੇ ਲੋਕਾਂ ਨੂੰ ਪਤਾ ਹੋਵੇ ਅਤੇ ਉਹ ਵੇਲੇ ਸਿਰ ਇਲਾਜ ਕਰਵਾ ਸਕਣ

LEAVE A REPLY

Please enter your comment!
Please enter your name here