Home Desh Manimahesh Yatra ਦੌਰਾਨ Punjab ਦੇ 3 ਸ਼ਰਧਾਲੂਆਂ ਦੀ ਮੌਤ, ਆਕਸੀਜਨ ਦੀ ਕਮੀ...

Manimahesh Yatra ਦੌਰਾਨ Punjab ਦੇ 3 ਸ਼ਰਧਾਲੂਆਂ ਦੀ ਮੌਤ, ਆਕਸੀਜਨ ਦੀ ਕਮੀ ਕਾਰਨ ਗਈ ਜਾਨ

41
0

ਸਥਾਨਕ ਪ੍ਰਸ਼ਾਸਨ ਦੇ ਅਨੁਸਾਰ ਅਮਨ ਨੀ ਬੀਤੀ ਰਾਤ ਕਮਲ ਕੁੰਡ ਤੋਂ ਰੈਸਕਿਊ ਕੀਤਾ ਗਿਆ ਤੇ ਗੌਰੀਕੁੰਡ ‘ਚ ਮੌਤ ਹੋ ਗਈ।

ਹਿਮਾਚਲ ਪ੍ਰਦੇਸ਼ ਦੇ ਮਣੀਮਹੇਸ਼ ‘ਚ ਬੀਤੀ ਰਾਤ ਦੋ ਤੇ ਅੱਜ ਸਵੇਰ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਹੈ। ਤਿੰਨੋਂ ਸ਼ਰਧਾਲੂਆਂ ਦੀ ਮੌਤ ਯਾਤਰਾ ਦੌਰਾਨ ਆਕਸੀਜ਼ਨ ਦੀ ਘਾਟ ਕਾਰਨ ਹੋਈ ਹੈ। ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭਰਮੌਰ ਲਿਆਂਦਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਹਿਚਾਣ ਪਠਾਨਕੋਟ ਦੇ ਅਮਨ (18), ਰੋਹਿਤ (18) ਤੇ ਗੁਰਦਾਸਪੁਰ ਦੇ ਅਨਮੋਲ (26) ਦੇ ਤੌਰ ‘ਤੇ ਹੋਈ ਹੈ। ਅਮਨ ਤੋਂ ਰੋਹਿਤ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ। ਪਰਿਵਾਰ ਵਾਲਿਆਂ ਦੇ ਪਹੁੰਚਣ ਤੋਂ ਬਾਅਦ ਭਰਮੌਰ ‘ਚ ਪੋਸਟਮਾਰਟਮ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਮ੍ਰਿਤਕ ਦੇਹਾਂ ਪਰਿਵਾਰ ਵਾਲਿਆਂ ਨੂੰ ਸੌਂਪਿਆ ਜਾਵੇਗਾ।
ਸਥਾਨਕ ਪ੍ਰਸ਼ਾਸਨ ਦੇ ਅਨੁਸਾਰ ਅਮਨ ਨੀ ਬੀਤੀ ਰਾਤ ਕਮਲ ਕੁੰਡ ਤੋਂ ਰੈਸਕਿਊ ਕੀਤਾ ਗਿਆ ਤੇ ਗੌਰੀਕੁੰਡ ‘ਚ ਮੌਤ ਹੋ ਗਈ। ਜਦਕਿ ਰੋਹਿਤ ਦੀ ਮੌਕ ਕੁਗਤੀ ਟ੍ਰੈਕ ‘ਤੇ ਆਕਸੀਜਨ ‘ਦੀ ਕਮੀਂ ਨਾਲ ਹੋਈ ਹੈ। ਉੱਥੇ ਹੀ ਅਨਮੋਲ ਦੀ ਮੌਕ ਧੰਚੋਂ ‘ਚ ਅੱਜ ਸਵੇਰ 10 ਵਜੇ ਹੋਈ। ਮਾਊਂਟ ਟ੍ਰੇਨਿੰਗ ਤੇ ਐਨਡੀਆਰਐਫ ਦੀਆਂ ਦੀਆਂ ਟੀਮਾਂ ਮ੍ਰਿਤਕ ਦੇਹਾਂ ਨੂੰ ਭਰਮੌਰ ਲੈ ਕੇ ਆਈਆਂ।

ਭਾਰੀ ਬਾਰਿਸ਼ ਕਾਰਨ ਰੋਕੀ ਗਈ ਯਾਤਰਾ

ਐਸਡੀਐਮ ਭਰਮੌਰ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਮਣੀਮਹੇਸ਼ ਦੀ ਯਾਤਰਾ ‘ਤੇ ਅਸਥਾਈ ਤੌਰ ‘ਤੇ ਕੋਰ ਲਗਾ ਦਿੱਤੀ ਗਈ ਹੈ। ਸ਼ਰਧਾਲੂਆਂ ਨੂੰ ਸੁਰੱਖਿਅਤ ਸਥਾਨਾਂ ‘ਤੇ ਰੁੱਕਣ ਲਈ ਕਿਹਾ ਗਿਆ ਹੈ। ਹਿਮਾਚਲ ਪ੍ਰਦੇਸ਼ ‘ਚ ਬੀਤੇ 24 ਘੰਟਿਆਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ।
ਉੱਥੇ ਹੀ ਬਾਰਿਸ਼ ਕਰਦੇ ਪਠਾਨਕੋਟ-ਭਰਮੌਰ ਨੈਸ਼ਨਲ ਹਾਈਵੇਅ ਕਈ ਥਾਂਵਾਂ ਤੋਂ ਲੈਂਡਸਲਾਈਡ ਕਾਰਨ ਬੰਦ ਪਿਆ ਹੈ। ਇਸ ਨਾਲ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾ ਰੁੱਕ ਗਈ ਹੈ। ਕਈ ਮਣੀਮਹੇਸ਼ ਜਾਣ ਵਾਲੇ ਯਾਤਰੀ ਫਸੇ ਹੋਏ ਹਨ।

LEAVE A REPLY

Please enter your comment!
Please enter your name here