ਨਕੋਦਰ:-(ਝਲਮਣ ਸਿੰਘ)
ਥਾਣਾ ਸਦਰ ਨਕੋਦਰ ਦੀ ਪੁਲਿਸ ਵਲੋਂ ਚੋਰੀ ਦੇ ਮੁਕੱਦਮੇ ਵਿੱਚ ਲੋੜੀਂਦੇ 01 ਦੋਸ਼ੀ ਨੂੰ ਗ੍ਰਿਫਤਾਰ ਕਰਕੇ
ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਪਾਲ ਸਿੰਘ, ਉਪ-ਪੁਲਿਸ ਕਪਤਾਨ ਸਬ-ਡਵੀਜਨ
ਨਕੋਦਰ ਜੀ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਲਾਹੌਰੀ ਸਿੰਘ ਵਾਸੀ ਪਿੰਡ ਰਸੂਲਪੁਰ ਕਲਾਂ ਥਾਣਾ ਸਦਰ ਨਕੋਦਰ ਨੇ
ਚੌਂਕੀ ਉੱਗੀ ਵਿਖੇ ਦਰਖਾਸਤ ਦਿੱਤੀ ਸੀ ਕਿ ਮਿਤੀ 01-07-2024 ਨੂੰ ਸੰਦੀਪ ਉਰਫ ਸੀਪਾ ਪੁੱਤਰ ਮਨਜਿੰਦਰ ਸਿੰਘ,
ਅਮਨਦੀਪ ਉਰਫ ਅਮਨ ਉਰਫ ਅੰਬੂ ਪੁੱਤਰ ਰਮੇਸ਼ ਕੁਮਾਰ ਅਤੇ ਸੰਦੀਪ ਕੁਮਾਰ ਉਰਫ ਅਮਨ ਉਰਫ ਜੰਗਲੀ ਪੁੱਤਰ
ਬਲਵਿੰਦਰ ਸਿੰਘ ਉਰਫ ਬੱਗਾ ਸਾਰੇ ਵਾਸੀਆਨ ਪਿੰਡ ਉੱਗੀ ਥਾਣਾ ਸਦਰ ਨਕੋਦਰ ਨੇ ਦਰਬਾਰ ਬਾਬਾ ਮਸਤ ਬਾਪੂ ਤਾਰੇ ਸ਼ਾਹ
ਜੀ ਦਰਬਾਰ ਪਿੰਡ ਰਸੂਲਪੁਰ ਕਲਾਂ ਵਿੱਚੋਂ ਨਕਦੀ ਅਤੇ ਗਹਿਣੇ ਚੋਰੀ ਕਰ ਲਏ ਹਨ। ਜਿਸ ਤੇ ਦੋਸ਼ੀਆ ਖਿਲਾਫ ਮੁਕੱਦਮਾ
ਨੰਬਰ 86 ਮਿਤੀ 12-07-2024 ਅ/ਧ 331,305,317(2),3(5) BNS ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕੀਤਾ ਗਿਆ ਸੀ। ਉਪਰੋਕਤ ਮੁਕੱਦਮਾ ਵਿੱਚ ਦੋਸ਼ੀ ਸੰਦੀਪ ਉਰਫ ਸੀਪਾ ਨੂੰ ਪਹਿਲਾ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੌਰਾਨੇ
ਤਫਤੀਸ਼, ਦੋਸ਼ੀ ਅਮਨਦੀਪ ਉਰਫ ਅਮਨ ਉਰਫ ਅੰਬੂ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਉੱਗੀ ਥਾਣਾ ਸਦਰ ਨਕੋਦਰ ਨੂੰ
ASI ਕਾਬਲ ਸਿੰਘ, ਇੰਚਾਰਜ ਚੌਂਕੀ ਉੱਗੀ ਵਲੋਂ ਮਿਤੀ 04-11-2024 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਟੁੱਲੂ ਪੰਪ,
04 ਛੋਟੇ ਟੂਟੀਆ ਵਾਲੇ ਪਾਇਪ, 01 ਟੂਟੀ, 20 ਫੁੱਟ ਬਿਜਲੀ ਦੀ ਤਾਰ ਸਿਲਵਰ, 05 ਟੂਟੀਆ ਦੇ ਕੈਂਪ, 01 ਪਲਾਸ ਬ੍ਰਾਮਦ
ਕੀਤੇ ਗਏ। ਜਿਸਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।






































