Home Desh ਇਨ੍ਹਾਂ 5 ਸਬਜ਼ੀਆਂ ਨੂੰ ਬਣਾਓ ਆਪਣੀ ਡਾਈਟ ਦਾ ਹਿੱਸਾ, ਚਰਬੀ ਹੋ ਜਾਵੇਗੀ...

ਇਨ੍ਹਾਂ 5 ਸਬਜ਼ੀਆਂ ਨੂੰ ਬਣਾਓ ਆਪਣੀ ਡਾਈਟ ਦਾ ਹਿੱਸਾ, ਚਰਬੀ ਹੋ ਜਾਵੇਗੀ ਗਾਇਬ, Shape ‘ਚ ਆ ਜਾਵੇਗੀ Body!

152
0

ਬਰੋਕਲੀ ਵਿਟਾਮਿਨ C ਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਹ ਪੋਟਾਸ਼ੀਅਮ ਤੇ ਵਿਟਾਮਿਨ K ਦਾ ਚੰਗਾ ਸਰੋਤ ਹੈ।

ਭਾਰ ਘੱਟ ਕਰਨ (Weight Loss) ਲਈ ਸਭ ਤੋਂ ਪਹਿਲਾਂ ਸਾਡੇ ਦਿਮਾਗ ‘ਚ ਆਉਂਦਾ ਹੈ ਕਿ ਖਾਣਾ ਘੱਟ ਕਰ ਦਈਏ, ਪਰ ਇਹ ਤਰੀਕਾ ਸਹੀ ਨਹੀਂ ਹੈ। ਇਸ ਨਾਲ ਤੁਹਾਡਾ ਸਰੀਰ ਕਮਜ਼ੋਰ ਹੋ ਸਕਦਾ ਹੈ ਤੇ ਬਾਅਦ ‘ਚ ਦੁੱਗਣੀ ਤੇਜ਼ੀ ਨਾਲ ਭਾਰ ਵਧ ਸਕਦਾ ਹੈ। ਬਲਕਿ ਭਾਰ ਘੱਟ ਕਰਨ ਲਈ ਡਾਈਟ ‘ਚ ਸਹੀ ਚੀਜ਼ਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ। ਸਬਜ਼ੀਆਂ (Vegetables for Weight Loss) ਕਿਸੇ ਵੀ ਸਿਹਤ ਖੁਰਾਕ ਦਾ ਜ਼ਰੂਰੀ ਹਿੱਸਾ ਹੁੰਦੀਆਂ ਹਨ ਤੇ ਜਦੋਂ ਤੁਸੀਂ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਖ਼ਾਸ ਤੌਰ ‘ਤੇ ਮਹੱਤਵਪੂਰਨ ਹੁੰਦੀਆਂ ਹਨ।
ਸਬਜ਼ੀਆਂ ਨਾਲ ਤੁਹਾਨੂੰ ਜ਼ਰੂਰੀ ਵਿਟਾਮਿਨ, ਖਣਿਜ ਤੇ ਫਾਈਬਰ ਮਿਲਦਾ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ‘ਚ ਕਾਰਬੋਹਾਈਡ੍ਰੇਟ ਘੱਟ ਹੁੰਦਾ ਹੈ। ਜਿਸ ਕਾਰਨ ਭਾਰ ਘੱਟ ਕਰਨ ‘ਚ ਇਹ ਬਹੁਤ ਮਦਦਗਾਰ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ 5 ਇਸ ਤਰ੍ਹਾਂ ਦੀਆਂ ਸਬਜ਼ੀਆਂ (5 Low Carb Vegetables) ਬਾਰੇ ਦੱਸਾਂਗੇ ਜੋ ਘੱਟ ਕਾਬਰਸ ਵਾਲੀਆਂ ਹੁੰਦੀਆਂ ਹਨ ਤੇ ਭਾਰ ਘਟਾਉਣ ‘ਚ ਕਾਫ਼ੀ ਮਦਦਗਾਰ ਵੀ ਹੁੰਦੀਆਂ ਹਨ।
ਪਾਲਕ
ਪਾਲਕ ਇਕ ਪੱਤੇਦਾਰ ਸਬਜ਼ੀ ਹੈ। ਜੋ ਕਿ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਤੇ ਕੈਲੋਰੀ ‘ਚ ਘੱਟ ਹੁੰਦੀ ਹੈ। ਇਹ ਵਿਟਾਮਿਨ A, C,K ਤੇ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਦਾ ਇਕ ਚੰਗਾ ਸਰੋਤ ਹੈ। ਪਾਲਕ ‘ਚ ਸਿਰਫ਼ 7 ਕੈਲੋਰੀ ਪ੍ਰਤੀ ਕੱਪ ਹੁੰਦੀ ਹੈ ਤੇ ਇਹ ਸਿਰਫ਼ 1 ਗ੍ਰਾਮ ਕਾਰਬੋਹਾਈਡ੍ਰੇਟ ਰੱਖਦੀ ਹੈ। ਇਸ ਲਈ ਭਾਰ ਘੱਟ ਕਰਨ ਲਈ ਆਪਣੀ ਡਾਈਟ ‘ਚ ਇਸ ਨੂੰ ਜ਼ਰੂਰ ਸ਼ਾਮਲ ਕਰੋ।
ਬਰੋਕਲੀ
ਬਰੋਕਲੀ ਵਿਟਾਮਿਨ C ਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਹ ਪੋਟਾਸ਼ੀਅਮ ਤੇ ਵਿਟਾਮਿਨ K ਦਾ ਚੰਗਾ ਸਰੋਤ ਹੈ। ਬਰੋਕਲੀ ‘ਚ ਸਿਰਫ਼ 31 ਕੈਲੋਰੀ ਪ੍ਰਤੀ ਕੱਪ ਹੁੰਦੀ ਹੈ ਤੇ ਇਹ ਸਿਰਫ਼ 6 ਗ੍ਰਾਮ ਕਾਰਬੋਹਾਈਡ੍ਰੇਟ ਰੱਖਦੀ ਹੈ। ਇਸ ਲਈ ਭਾਰ ਘੱਟ ਕਰਨ ਲਈ ਬਰੋਕਲੀ ਨੂੰ ਵੀ ਆਪਣੀ ਡਾਈਟ ਦਾ ਹਿੱਸਾ ਬਣਾਓ।

LEAVE A REPLY

Please enter your comment!
Please enter your name here