Home Desh Bigg Boss 18 : ਖੁਸ਼ੀਆਂ ਵਿਚਾਲੇ ਮੰਡਰਾਉਣਗੇ ਗ਼ਮ ਦੇ ਬੱਦਲ, ਇਸ ਸਟਾਰ...

Bigg Boss 18 : ਖੁਸ਼ੀਆਂ ਵਿਚਾਲੇ ਮੰਡਰਾਉਣਗੇ ਗ਼ਮ ਦੇ ਬੱਦਲ, ਇਸ ਸਟਾਰ ਨੇ ਆਖਰੀ ਪਲ਼ ‘ਚ ਝਾੜਿਆ Salman Khan ਦੇ ਸ਼ੋਅ ਤੋਂ ਪੱਲਾ

171
0

ਇਸ ਵਾਰ ਸ਼ੋਅ ਦਾ ਥੀਮ ‘ਕਾਲ ਕਾ ਤਾਂਡਵ’ ਹੈ, ਜਿਸ ‘ਚ ਕੰਟੈਸਟੈਂਟ ਸਾਹਮਣੇ ਉਨ੍ਹਾਂ ਦਾ ਭੂਤ, ਵਰਤਮਾਨ ਤੇ ਭਵਿੱਖ ਖੋਲ੍ਹਣਗੇ।

ਸਲਮਾਨ ਖਾਨ ਦੇ ਸਭ ਤੋਂ ਵਿਵਾਦਤ ਸ਼ੋਅ ਬਿੱਗ ਬੌਸ ਸੀਜ਼ਨ 18 ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਇਸ ਸ਼ੋਅ ਦਾ ਗ੍ਰੈਂਡ ਪ੍ਰੀਮੀਅਰ ਕੱਲ ਯਾਨੀ 6 ਅਕਤੂਬਰ ਨੂੰ ਹੋਣ ਜਾ ਰਿਹਾ ਹੈ ਜਿੱਥੇ ਸਲਮਾਨ ਫਿਰ ਤੋਂ ਹੋਸਟ ਦੇ ਤੌਰ ‘ਤੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਤੇ ਸਾਰੇ ਮੁਕਾਬਲੇਬਾਜ਼ਾਂ ਨੂੰ ਇਕ-ਇਕ ਕਰ ਕੇ ਘਰ ਦੇ ਅੰਦਰ ਭੇਜਣਗੇ।

ਇਸ ਵਾਰ ਸ਼ੋਅ ਦਾ ਥੀਮ ‘ਕਾਲ ਕਾ ਤਾਂਡਵ’ ਹੈ, ਜਿਸ ‘ਚ ਕੰਟੈਸਟੈਂਟ ਸਾਹਮਣੇ ਉਨ੍ਹਾਂ ਦਾ ਭੂਤ, ਵਰਤਮਾਨ ਤੇ ਭਵਿੱਖ ਖੋਲ੍ਹਣਗੇ। ਇਕ ਪਾਸੇ ਜਿੱਥੇ ਸਾਰੇ ਸਿਤਾਰੇ ਘਰ ਵਿਚ ਪ੍ਰਵੇਸ਼ ਕਰਨ ਲਈ ਬੇਤਾਬ ਹਨ, ਉੱਥੇ ਹੀ ਦੂਜੇ ਪਾਸੇ ਜਿਸ ਨੂੰ ਸਲਮਾਨ ਖਾਨ ਦੇ ਸ਼ੋਅ ‘ਚ ਦੇਖਣ ਲਈ ਦਰਸ਼ਕ ਸਭ ਤੋਂ ਵੱਧ ਬੇਤਾਬ ਸਨ, ਉਸ ਨੇ ਆਖਰੀ ਸਮੇਂ ‘ਚ ਇਸ ਵਿਵਾਦਤ ਸ਼ੋਅ ਤੋਂ ਕਿਨਾਰਾ ਕਰ ਲਿਆ ਹੈ।

ਬਿੱਗ ਬੌਸ 18 ‘ਚ ਨਜ਼ਰ ਨਹੀਂ ਆਵੇਗੀ ਟੀਵੀ ਦੀ ਇਹ ਹਸੀਨਾ ?

ਜਦੋਂ ਬਿੱਗ ਬੌਸ 18 ਦੇ ਅਪਡੇਟ ਆਉਣੇ ਸ਼ੁਰੂ ਹੋਏ ਤਾਂ ਟੀਵੀ ਦੀ ਪਹਿਲੀ ਸੁੰਦਰੀ ਜਿਸ ਦਾ ਨਾਂ ਸਾਹਮਣੇ ਆਇਆ ਉਹ ਸੀ ਨਿਆ ਸ਼ਰਮਾ। ਲਾਫਟਰ ਸ਼ੈੱਫ ਤੋਂ ਬਾਅਦ ਖਬਰ ਆਈ ਸੀ ਕਿ ਉਹ ਸਲਮਾਨ ਖਾਨ ਦੇ ਸ਼ੋਅ ‘ਚ ਕੰਟੈਸਟੈਂਟ ਦੇ ਰੂਪ ‘ਚ ਨਜ਼ਰ ਆਵੇਗੀ।
ਇਸ ਗੱਲ ਦੀ ਪੁਸ਼ਟੀ ਰੋਹਿਤ ਸ਼ੈੱਟੀ ਨੇ ‘ਖਤਰੋਂ ਕੇ ਖਿਲਾੜੀ 14’ ਦੇ ਗ੍ਰੈਂਡ ਫਿਨਾਲੇ ‘ਚ ਕੀਤੀ ਸੀ, ਜਿਸ ਤੋਂ ਬਾਅਦ ‘ਚੁੜੈਲ’ ਅਦਾਕਾਰਾ ਨੇ ਵੀ ਇਕ ਪੋਸਟ ਸ਼ੇਅਰ ਕੀਤੀ ਤੇ ਲਿਖਿਆ ਕਿ ਉਹ ਬਿੱਗ ਬੌਸ ਬਾਰੇ ਕੁਝ ਵੀ ਖੁਲਾਸਾ ਨਹੀਂ ਕਰਨ ਵਾਲੀ ਹੈ। ਹਾਲ ਹੀ ‘ਚ ਬਿੱਗ ਬੌਸ 18 ਦੇ ਨਿਊਜ਼ ਪੇਜ ਨੇ ਆਪਣੇ ਇੰਸਟਾਗ੍ਰਾਮ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਨਿਆ ਸ਼ਰਮਾ ਬਿੱਗ ਬੌਸ 18 ‘ਚ ਨਹੀਂ ਆ ਰਹੀ ਹੈ।

naidunia_image

ਸੋਸ਼ਲ ਮੀਡੀਆ ‘ਤੇ ਫੁੱਟਿਆ ਫੈਨਜ਼ ਦਾ ਗੁੱਸਾ

ਇਸ ਜਾਣਕਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਨੀਆ ਦੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ ਹੈ। ਇਸ ਪੋਸਟ ‘ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ”ਫਿਰ ਰੋਹਿਤ ਸ਼ੈੱਟੀ ਨੇ ਕਿਉਂ ਕਿਹਾ ਕਿ ਨੀਆ ਬਿੱਗ ਬੌਸ ਦੇ ਘਰ ਜਾ ਰਹੀ ਹੈ, ”ਇਹ ਚੰਗਾ ਹੈ ਕਿ ਉਹ ਨਹੀਂ ਆ ਰਹੀ, ਕਿਉਂਕਿ ਮੈਂ ਵਿਵੀਅਨ ਡਿਸੇਨਾ ਨੂੰ ਸਪੋਰਟ ਕਰ ਰਹੀ ਹਾਂ। ਨੀਆ ਵੀ ਮੇਰੀ ਫੇਵਰੇਟ ਹੈ। ਮੈਂ ਕਨਫਿਊਜ਼ ਹੋ ਜਾਂਦੀ ਕਿ ਦੋਵਾਂ ‘ਚੋਂ ਕਿਸ ਨੂੰ ਵਿਸ਼ ਕਰਾਂ।”

ਇਕ ਹੋਰ ਯੂਜ਼ਰ ਨੇ ਲਿਖਿਆ, ”ਜੇਕਰ ਨੀਆ ਸ਼ਰਮਾ ਇਸ ਵਾਰ ਬਿੱਗ ਬੌਸ ਦੇ ਘਰ ਨਹੀਂ ਆਈ ਤਾਂ ਮੈਂ ਕਲਰਸ ਨੂੰ ਅਨਫਾਲੋ ਕਰ ਦਿਆਂਗੀ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਸ਼ੋਅ ‘ਚ ਵਿਵਿਅਨ ਡਿਸੇਨਾ ਤੋਂ ਲੈ ਕੇ ਨਾਇਰਾ ਬੈਨਰਜੀ, ਸ਼ਹਿਜ਼ਾਦਾ ਧਾਮੀ ਵਰਗੇ ਕਈ ਟੀਵੀ ਸਿਤਾਰੇ ਨਜ਼ਰ ਆਉਣਗੇ।

LEAVE A REPLY

Please enter your comment!
Please enter your name here