Home Desh ਹਾਈ ਕੋਰਟ ਨੇ ਨਿਰਮਲਾ ਸੀਤਾਰਮਨ ਖਿਲਾਫ਼ ਚੋਣ ਬਾਂਡ ਨਾਲ ਜੁੜੇ ਮਾਮਲੇ ’ਚ...

ਹਾਈ ਕੋਰਟ ਨੇ ਨਿਰਮਲਾ ਸੀਤਾਰਮਨ ਖਿਲਾਫ਼ ਚੋਣ ਬਾਂਡ ਨਾਲ ਜੁੜੇ ਮਾਮਲੇ ’ਚ ਜਾਂਚ ’ਤੇ ਲਗਾਈ ਰੋਕ

141
0

ਵਿਸ਼ੇਸ਼ ਅਦਾਲਤ ਦੇ ਨਿਰਦੇਸ਼ ’ਤੇ ਇਹ ਕਾਰਵਾਈ ਕੀਤੀ ਗਈ ਸੀ।

ਸ਼ਨਿਚਰਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਲਮਾ ਸੀਤਾਰਮਨ, ਈਡੀ ਅਧਿਕਾਰੀਆਂ, ਕੇਂਦਰੀ ਤੇ ਸੂਬਾਈ ਭਾਜਪਾ ਦਫਤਰ ਦੇ ਅਹੁਦੇਦਾਰਾਂ, ਕਰਨਾਟਕ ਦੇ ਸਾਬਕਾ ਭਾਜਪਾ ਐੱਮਪੀ ਨਲਿਨ ਕੁਮਾਰ ਕਟੀਲ, ਕਰਨਾਟਕ ਭਾਜਪਾ ਪ੍ਰਦੇਸ਼ ਪ੍ਰਧਾਨ ਬੀਵਾਈ ਵਿਜੇਂਦਰ ਦੇ ਖਿਲਾਫ਼ ਪੁਲਿਸ ਨੇ ਬੈਂਗਲੁਰੂ ’ਚ ਅਪਰਾਧਕ ਮਾਮਲਾ ਦਰਜ ਕੀਤਾ ਸੀ।

ਇਨ੍ਹਾਂ ’ਤੇ ਹੁਣ ਖਤਮ ਹੋ ਚੁੱਕੀ ਚੋਣ ਬਾਂਡ ਯੋਜਨਾ ਦੇ ਜ਼ਰੀਏ ਜਬਰੀ ਵਸੂਲੀ ਦਾ ਦੋਸ਼ ਲਗਾਇਆ ਗਿਆ। ਮੁਲਜ਼ਮਾਂ ਦੇ ਖਿਲਾਫ਼ ਧਾਰਾ 384 (ਜਬਰੀ ਵਸੂਲੀ, 120 ਬੀ (ਅਪਰਾਧਕ ਸਾਜ਼ਿਸ਼) ਤੇ ਧਾਰਾ 34 (ਸਾਂਝੇ ਇਰਾਦੇ ਨਾਲ ਕਈ ਲੋਕਾਂ ਵਲੋਂ ਕੀਤਾ ਗਿਆ ਕੰਮ) ਦੇ ਤਹਿਤ ਕਾਰਵਾਈ ਕੀਤੀ ਗਈ।

ਵਿਸ਼ੇਸ਼ ਅਦਾਲਤ ਦੇ ਨਿਰਦੇਸ਼ ’ਤੇ ਇਹ ਕਾਰਵਾਈ ਕੀਤੀ ਗਈ ਸੀ। ਇਸ ਸਬੰਧ ’ਚ ਲੋਕ ਅਧਿਕਾਰ ਸੰਘਰਸ਼ ਪ੍ਰੀਸ਼ਦ (ਜੇਐੱਸਪੀ) ਦੇ ਸਹਿ ਪ੍ਰਧਾਨ ਆਦਰਸ਼ ਆਰ ਅਈਅਰ ਨੇ ਸ਼ਿਕਾਇਤ ਦਰਜ ਕਰਾਈ ਸੀ।

ਪਟੀਸ਼ਨਰ ਨੇ ਕਿਹਾ ਸੀ ਕਿ ਮੁਲਜ਼ਮਾਂ ਨੇ ਚੋਣ ਬਾਂਡ ਦੀ ਆੜ ’ਚ ਜਬਰੀ ਵਸੂਲੀ ਕੀਤੀ ਤੇ ਅੱਠ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਫ਼ਾਇਦਾ ਉਠਾਇਆ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਚੋਣ ਬਾਂਡ ਯੋਜਨਾ ਰੱਦ ਕਰ ਦਿੱਤੀ ਸੀ।

LEAVE A REPLY

Please enter your comment!
Please enter your name here