Police ਡਾਗ ਸਕੂਐਡ ਤੇ ਬੰਬ ਨਿਰੋਧਕ ਟੀਮ ਇਲਾਕੇ ਦੀ ਜਾਂਚ ਕਰ ਰਹੇ ਹਨ।
Punjab ਦੇ ਡੀਸੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਹੁਣ ਤੱਕ ਗੁਰਦਾਪੁਰ ਦੇ ਮੁਕਤਸਰ ਸਾਹਿਬ ਦੇ ਡੀਸੀ ਦਫ਼ਤਰਾਂ ਤੱਕ ਧਮਕੀ ਪਹੁੰਚੀ ਹੈ, ਜਿਨ੍ਹਾਂ ਨੂੰ ਤੁਰੰਤ ਖਾਲੀ ਕਰਵਾ ਦਿੱਤਾ ਗਿਆ ਹੈ। ਮੌਕੇ ‘ਤੇ ਭਾਰੀ ਪੁਲਿਸ ਬਲ ਤੈਨਾਤ ਹੈ ਤੇ ਪੂਰੇ ਦਫ਼ਤਰ ਦਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ।
ਪੁਲਿਸ ਡਾਗ ਸਕੂਐਡ ਤੇ ਬੰਬ ਨਿਰੋਧਕ ਟੀਮ ਦਫ਼ਤਰ ਦੇ ਇਲਾਕੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨੀ ਸੰਗਠਨ ISKP ਨਾਮ ਤੋਂ ਇਹ ਈਮੇਲ ਭੇਜੀ ਗਈ ਹੈ। ਫ਼ਿਲਹਾਲ ਪੁਲਿਸ ਅਧਿਕਾਰੀ ਨੇ ਅਜੇ ਤੱਕ ਇਸ ਮਾਮਲੇ ‘ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।