Home Crime Ferozepur ‘ਚ ਨਿਜ਼ੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ‘ਚ ਚਲੀ ਗੋਲੀ,...

Ferozepur ‘ਚ ਨਿਜ਼ੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ‘ਚ ਚਲੀ ਗੋਲੀ, ਇੱਕ ਨੌਜਵਾਨ ਗੰਭੀਰ ਜ਼ਖਮੀ

8
0

ਇੱਕ ਗੁੱਟ ਵੱਲੋਂ ਦੂਸਰੇ ਗੁੱਟ ‘ਤੇ ਫਾਈਰਿੰਗ ਕੀਤੀ ਗਈ।

ਫਿਰੋਜ਼ਪੁਰ ਦੇ ਪਿੰਡ ਫੇਮੇਕੇ ਵਿਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੋ ਗੁੱਟਾਂ ਵਿੱਚ ਨਿਜ਼ੀ ਰੰਜ਼ਿਸ਼ ਨੂੰ ਲੈ ਕੇ ਝੜਪ ਹੋ ਗਈ। ਇੱਕ ਗੁੱਟ ਵੱਲੋਂ ਦੂਸਰੇ ਗੁੱਟ ‘ਤੇ ਫਾਈਰਿੰਗ ਕੀਤੀ ਗਈ। ਫਾਈਰਿੰਗ ਦੌਰਾਨ ਇੱਕ ਨੌਜਵਾਨ ਨੂੰ ਲੱਗੀ ਹੈ। ਦੱਸ ਦਈਏ ਕਿ ਇਹ ਨੌਜਵਾਨ ਲੜਾਈ ਨੂੰ ਛੁਡਵਾਉਣ ਲਈ ਆਇਆ ਸੀ। ਇਸ ਝਗੜੇ ਦੌਰਾਨ ਨੌਜਵਾਨ ਨੂੰ ਲੱਗੀ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਫਿਰੋਜ਼ਪੁਰ ਦੇ ਨਿਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਗੁਰਮੁੱਖ ਸਿੰਘ ਵਾਸੀ ਖਾਈ ਫੇਮੇਕੇ ਨੇ ਦੱਸੀਆਂ ਕਿ ਬਲਜੀਤ ਸਿੰਘ ਖਾਈ ਫੇਮੇਕੇ ਉਸ ਦਾ ਦੋਸਤ ਹੈ, ਬਲਜੀਤ ਦੀ ਦੋਸ਼ੀਆਂ ਨਾਲ ਪੁਰਾਣੀ ਰੰਜ਼ਿਸ਼ ਚਲ ਰਹੀ ਸੀ। ਬੁਧਵਾਰ ਸ਼ਾਮ ਨੂੰ 5 ਮੁਲਜ਼ਮ ਬਾਈਕ ਤੇ ਸਵਾਰ ਹੋ ਕੇ ਆਏ ਅਤੇ ਬਲਜੀਤ ਸਿੰਘ ਪਰ ਪੱਥਰਾਵ ਕਰਨੇ ਲੱਗੇ। ਇਸ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੁੰਦਾ ਗਿਆ ਅਤੇ ਦੂਸਰੇ ਪਾਸਿਓ ਮੁਲਜ਼ਮਾਂ ਨੇ ਗੋਲੀਬਾਰੀ ਕਰ ਦਿੱਤੀ। ਇਸ ਦੌਰਾਨ ਇਕ ਗੋਲੀ ਬਲਜੀਤ ਦੀ ਲੱਤ ਤੇ ਲਗੀ। ਇਸ ਤੋਂ ਬਾਅਦ ਬਲਜੀਤ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹਾਂ ਦੀ ਹਾਲਾਤ ਗੰਭੀਰ ਦੱਸੀ। ਫਿਲਹਾਲ ਪੁਲਿਸ ਨੇ ਆਪਣੀ ਜਾਂਚ ਸ਼ੂਰੁ ਕਰ ਦਿੱਤੀ ਹੈ।

ਮੌਕੇ ‘ਤੇ ਪਹੁੰਚੀ ਪੁਲਿਸ

ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ। ਇਸ ਤੋਂ ਬਾਅਦ ਪੁਲਿਸ ਨੇ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲੋਕਾਂ ਨੂੰ ਭਰੋਸਾ ਦਵਾਇਆ ਹੈ ਕਿ ਉਹ ਇਸ ਗੋਲੀਬਾਰੀ ਵਿਚ ਸ਼ਾਮਲ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਫੱੜ ਲੈਣਗੇ। ਪੁਲਿਸ ਦਾ ਕਹਿਣਾ ਹੈ ਕਿ ਉਹ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣਗੇ।

ਪਹਿਲਾਂ ਵੀ ਹੋਈ ਗੋਲੀਬਾਰੀ

ਫਿਰੋਜ਼ਪੁਰ ਪੰਜਾਬ ਦਾ ਕਾਫੀ ਸੰਵੇਦਨਾਸ਼ੀਲ ਇਲਾਕਾ ਹੈ। ਇੱਥੇ ਪਹਿਲਾਂ ਵੀ ਕਈ ਵਾਰੀ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਇਆ ਹਨ। ਕੁਝ ਹੀ ਦਿਨ ਪਹਿਲਾਂ ਇੱਥੇ ਆਰਐਸਐਸ ਦੇ ਲੀਡਰ ਦਾ ਕਤਲ ਹੋਇਆ ਸੀ। ਜ਼ਿਕਰਯੋਗ ਹੈ ਕੀ ਦੀਨਾਨਾਥ ਆਰਐਸਐਸ ਦੇ ਇੱਕ ਵੱਡੇ ਲੀਡਰ ਸਨ, ਉਨ੍ਹਾਂ ਦਾ ਪੋਤਰਾ ਨਵੀਨ ਕੁਮਾਰ ਜਦੋਂ ਆਪਣੀ ਦੁਕਾਨ ਤੋਂ ਜਾ ਰਿਹਾ ਸੀ ਤਾਂ ਉਸ ਵੇਲੇ ਕੁਝ ਅਨਪਛਾਤੇ ਲੋਕਾਂ ਨੇ ਉਸ ‘ਤੇ ਗੋਲੀਬਾਰੀ ਕਰ ਦਿੱਤੀ ਸੀ। ਇਸ ਗੋਲੀਬਾਰੀ ਦੌਰਾਨ ਨਵੀਨ ਕੁਮਾਰ ਦੇ ਸਿਰ ‘ਤੇ ਲਗੀ, ਜਿਸ ਨਾਲ ਉਹ ਉੱਥੇ ਗਿਰ ਗਿਆ ਸੀ ਅਤੇ ਫਿਰ ਉਨ੍ਹਾਂ ਨੂੰ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ।

LEAVE A REPLY

Please enter your comment!
Please enter your name here