Home Desh ਅਕਾਲੀ ਦਲ ਦਾ ਕਾਂਗਰਸ ‘ਤੇ ‘AI ਹਮਲਾ’, ਸੁੱਖੀ, ਜਾਖੜ ਤੇ ਚੰਨੀ ਅਟੈਚੀ...

ਅਕਾਲੀ ਦਲ ਦਾ ਕਾਂਗਰਸ ‘ਤੇ ‘AI ਹਮਲਾ’, ਸੁੱਖੀ, ਜਾਖੜ ਤੇ ਚੰਨੀ ਅਟੈਚੀ ਲੈ ਕੇ ਪਹੁੰਚੇ ਗਾਂਧੀ ਹਾਊਸ

8
0

ਇਸ ਵੀਡੀਓ ‘ਚ ਸਭ ਤੋਂ ਪਹਿਲਾਂ ਸੁੱਖੀ ਨੂੰ 200 ਕਰੋੜ ਰੁਪਏ ਦਾ ਅਟੈਚੀ ਗਾਂਧੀ ਹਾਊਸ ‘ਚ ਲਿਜਾਂਦੇ ਦਿਖਾਇਆ ਗਿਆ ਹੈ।

ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਡਾ. ਨਵਜੋਤ ਕੌਰ ਸਿੱਧੂ ਦੇ 500 ਕਰੋੜ ਰੁਪਏ ਦਾ ਅਟੈਚੀ ਵਾਲੇ ਬਿਆਨ ਦਾ ਵਿਰੋਧੀ ਪਾਰਟੀਆਂ ਵੱਲੋਂ ਪੂਰਾ ਫਾਇਦਾ ਚੁੱਕਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਤੇ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਤੇ ਜਿੱਥੇ ਸ਼ਬਦੀ ਹਮਲਾ ਕੀਤਾ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੂੰ ਘੇਰਦੇ ਹੋਏ ਇੱਕ AI (ਆਰਟੀਫਿਸ਼ੀਅਲ ਇੰਟੈਲੀਜੰਸ) ਨਾਲ ਬਣਾਈ ਗਈ ਵੀਡੀਓ ਆਪਣੇ ਅਧਿਕਾਰਤ ਐਕਸ ਅਕਾਊਂਟ ਤੇ ਸ਼ੇਅਰ ਕੀਤੀ ਹੈ।
ਇਸ ਵੀਡੀਓ ਚ ਸਭ ਤੋਂ ਪਹਿਲਾਂ ਸੁੱਖੀ ਨੂੰ 200 ਕਰੋੜ ਰੁਪਏ ਦਾ ਅਟੈਚੀ ਗਾਂਧੀ ਹਾਊਸ ਚ ਲਿਜਾਂਦੇ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਜਾਖੜ 300 ਕਰੋੜ ਰੁਪਏ ਦਾ ਅਟੈਚੀ ਲੈ ਕੇ ਜਾਂਦੇ ਹਨ। ਫਿਰ ਸਿੱਧੂ ਫੁੱਲਾਂ ਦਾ ਗੁਲਦਸਤਾ ਪ੍ਰਿਯੰਕਾ ਗਾਂਧੀ ਨੂੰ ਦਿੰਦੇ ਹਨ, ਪਰ ਪਿਯੰਕਾ ਗੁੱਸੇ ਚ ਗੁਲਦਸਤਾ ਸੁੱਟ ਦਿੰਦੇ ਹਨ।
ਸਭ ਤੋਂ ਆਖਿਰ ਚ ਚੰਨੀ ਘਰ-ਘਰ ਜਾ ਕੇ ਪੈਸੇ ਇਕੱਠੇ ਕਰਦੇ ਦਿਖਾਏ ਗਏ ਹਨ। ਉਹ ਫਿਰ ਆਟੋ ਚਲਾਉਂਦੇ ਹੋਏ ਪੂਰਾ 500 ਕਰੋੜ ਰੁਪਏ ਇਕੱਠਾ ਕਰਕੇ ਗਾਂਧੀ ਹਾਊਸ ਚ ਜਾਂਦੇ ਹਨ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਦਿੰਦੇ ਹਨ। ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਦੇ ਹੋਏ ਦਿਖਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਏਆਈ ਦੀ ਮਦਦ ਨਾਲ ਰਚਨਾਤਮਕ ਢੰਗ ਨਾਲ ਇਹ ਨਿਸ਼ਾਨਾ ਸਾਧਿਆ ਹੈ।

500 ਕਰੋੜ ਦੀ ਅਟੈਚੀ ਵਾਲਾ ਬਿਆਨ

ਦੱਸ ਦੇਈਏ ਕਿ ਨਵਜੋਤ ਕੌਰ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ 500 ਕਰੋੜ ਦੀ ਅਟੈਚੀ ਵਾਲਾ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ, ਸਿਰਫ਼ ਉਹੀ ਵਿਅਕਤੀ ਮੁੱਖ ਮੰਤਰੀ ਬਣਦਾ ਹੈ ਜੋ 500 ਕਰੋੜ ਰੁਪਏ ਦਾ ਅਟੈਚੀ ਦਿੰਦਾ ਹੈ। ਅਟੈਚੀ ਤੋਂ ਬਿਨਾਂ ਕੋਈ ਮੁੱਖ ਮੰਤਰੀ ਨਹੀਂ ਬਣ ਸਕਦਾ।
ਉਨ੍ਹਾਂ ਅੱਗੇ ਕਿਹਾ ਕਿ ਇਸ ਵੇਲੇ ਪੰਜਾਬ ਕਾਂਗਰਸ ਚ ਪੰਜ ਮੁੱਖ ਮੰਤਰੀ ਉਮੀਦਵਾਰ ਘੁੰਮ ਰਹੇ ਹਨ। ਅਜਿਹੀ ਸਥਿਤੀ ਚ ਨਵਜੋਤ ਸਿੰਘ ਸਿੱਧੂ ਨੂੰ ਮੌਕਾ ਕਿਵੇਂ ਮਿਲੇਗਾ? ਜੇਕਰ ਕਾਂਗਰਸ ਹਾਈ ਕਮਾਨ ਨਵਜੋਤ ਨੂੰ ਅੱਗੇ ਲਿਆਉਣ ਦਾ ਫੈਸਲਾ ਕਰਦੀ ਹੈ ਤਾਂ ਕੋਈ ਵੀ ਉਨ੍ਹਾਂ ਨੂੰ ਰੋਕ ਨਹੀਂ ਸਕਦਾ।

LEAVE A REPLY

Please enter your comment!
Please enter your name here