Home Desh Sarabjit ਤੇ Nasir ਨੇ ਪਹਿਲਾਂ ਹੀ ਕਰ ਲਈ ਸੀ ਸਾਰੀ...

Sarabjit ਤੇ Nasir ਨੇ ਪਹਿਲਾਂ ਹੀ ਕਰ ਲਈ ਸੀ ਸਾਰੀ ਪਲਾਨਿੰਗ, ਪਾਕਿਸਤਾਨੀ ਵਕੀਲ ਨੇ ਕੀਤੇ ਕਈ ਖੁਲਾਸੇ

20
0

ਸਰਬਜੀਤ ਨਨਕਾਣਾ ਸਾਹਿਬ ਵਿਖੇ ਪਹੁੰਚੇ ਕੇ ਨਾਸਿਰ ਨਾਲ ਚਲੀ ਗਈ।

ਪਾਕਿਸਤਾਨ ‘ਚ ਗੁਰਧਾਮਾਂ ਦੇ ਦਰਸ਼ਨ ਕਰਨ ਬਹਾਨੇ ਭਾਰਤੀ ਜੱਥੇ ‘ਚੋਂ ਫ਼ਰਾਰ ਤੇ ਫ਼ਿਰ ਪਾਕਿਸਤਾਨ ਸ਼ਖਸ ਨਾਲ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਮਾਮਲੇ ‘ਚ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇੱਕ ਹੋਰ ਖੁਲਾਸਾ ਹੋਇਆ ਹੈ, ਜਿਸ ਮੁਤਾਬਕ ਸਰਬਜੀਤ ਕੌਰ ਪਹਿਲਾ ਹੀ ਨਿਕਾਹ ਦੀਆਂ ਪੂਰੀਆਂ ਤਿਆਰੀਆਂ ਕਰਕੇ ਗਈ ਸੀ। ਜਿਵੇਂ ਹੀ, ਉਹ ਨਨਕਾਣਾ ਸਾਹਿਬ ਪਹੁੰਚੀ ਉੱਥੇ ਨਾਸਿਰ (ਜਿਸ ਨਾਲ ਸਰਜੀਤ ਨੇ ਨਿਕਾਹ ਕਰਵਾਇਆ ਹੈ) ਮੌਜੂਦ ਸੀ। ਨਾਸਿਰ ਪਹਿਲਾਂ ਹੀ ਵਕੀਲ ਨੂੰ ਪਾਕਿਸਤਾਨ ‘ਚ ਸਰਬਜੀਤ ਨੂੰ ਸ਼ਰਨ ਦਿਵਾਉਣ ਤੇ ਨਿਕਾਹ ਕਰਵਾਉਣ ਦੀ ਫ਼ੀਸ ਦੇ ਕੇ ਆਇਆ ਸੀ।
ਸਰਬਜੀਤ ਨਨਕਾਣਾ ਸਾਹਿਬ ਵਿਖੇ ਪਹੁੰਚੇ ਕੇ ਨਾਸਿਰ ਨਾਲ ਚਲੀ ਗਈ। ਸਭ ਤੋਂ ਪਹਿਲਾਂ ਦੋਵੇਂ ਵਕੀਲ ਅਹਿਮਦ ਹਸਨ ਪਾਸ਼ਾ ਕੋਲ ਪਹੁੰਚੇ, ਜਿੱਥੇ ਉਨ੍ਹਾਂ ਨੇ ਨਿਕਾਹ ਕਰਵਾਉਣ ਲਈ ਕਿਹਾ। ਵਕੀਲ ਪਾਸ਼ਾ ਨੇ ਸਰਬਜੀਤ ਨੂੰ ਕਿਹਾ ਕਿ ਤੁਹਾਡਾ ਨਿਕਾਹ ਧਰਮ ਬਦਲਣ ਤੋਂ ਬਿਨਾਂ ਸੰਭਵ ਨਹੀਂ ਹੈ। ਇਸ ਤੋਂ ਬਾਅਦ ਸਰਬਜੀਤ ਨੇ ਧਰਮ ਬਦਲਣ ਦੀ ਗੱਲ ਕਹੀ ਤੇ ਸਰਬਜੀਤ ਦੀ ਰਜ਼ਾਮੰਦੀ ਨਾਲ ਨਿਕਾਹ ਕਰਵਾਇਆ। ਇਹ ਸਾਰੇ ਖੁਲਾਸੇ ਵਕੀਲ ਪਾਸ਼ਾ ਨੇ ਕੀਤੇ ਹਨ।
ਵਕੀਲ ਦੇ ਕਹਿਣਾ ਹੈ ਕਿ ਇਸ ਤੋਂ ਬਾਅਦ ਉਸ ਨੇ ਆਪਣੇ ਚੈਂਬਰ ‘ਚ ਇੱਕ ਮੌਲਵੀ ਨੂੰ ਬੁਲਾਇਆ ਤੇ ਪਹਿਲਾਂ ਧਰਮ ਬਦਲਣ ਦੀ ਪ੍ਰਕਿਰਿਆ ਹੋਈ ਤੇ ਫਿਰ ਉਸ ਨੇ ਕੋਰਟ ਮੈਰਿਜ ਕਰਵਾਈ।

ਪਹਿਲਾਂ ਹੀ ਦੇ ਦਿੱਤੀ ਸੀ ਫ਼ੀਸ

ਵਕੀਲ ਅਹਿਮਦ ਹਸਨ ਪਾਸ਼ਾ ਨੇ ਦੱਸਿਆ ਕਿ ਨਾਸਿਰ ਨਿਕਾਹ ਕਰਵਾਉਣ ਤੋਂ ਕਈ ਦਿਨ ਪਹਿਲਾਂ ਹੀ ਉਸ ਕੋਲੋਂ ਆਇਆ ਸੀ। ਉਸ ਨੇ ਕਿਹਾ ਕਿ ਮੇਰੀ ਇੱਕ ਦੋਸਤ ਹੈ ਉਸ ਨੂੰ ਪਾਕਿਸਤਾਨ ‘ਚ ਕਾਨੂੰਨੀ ਸਹਾਇਤ ਦਿਵਾਉਣੀ ਹੈ। ਮੈਂ ਉਸ ਨੂੰ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਫ਼ੀਸ ਲੱਗੇਗੀ। ਇਸ ਤੋਂ ਬਾਅਦ ਉਹ ਫ਼ੀਸ ਜਮਾ ਕਰਵਾ ਕੇ ਚਲਾ ਗਿਆ ਤੇ ਕਿਹਾ ਕਿ ਦਸਤਾਵੇਜ਼ ਤਿਆਰ ਰੱਖਣਾ।
ਵਕੀਲ ਪਾਸ਼ਾ ਨੇ ਦੱਸਿਆ ਕਿ ਇਸ ਤੋਂ ਬਾਅਦ ਨਾਸਿਰ 5 ਅਕਤੂਬਰ ਨੂੰ ਇੱਕ ਔਰਤ ਨੂੰ ਲੈ ਕੇ ਮੇਰੇ ਚੈਂਬਰ ‘ਚ ਆਇਆ। ਉਸ ਨੇ ਕਿਹਾ ਕਿ ਇਸ ਦਾ ਨਾਮ ਸਰਬਜੀਤ ਕੌਰ ਹੈ। ਇਹ ਇੰਡੀਆ ਤੋਂ ਹੈ ਤੇ ਇਸ ਨੂੰ ਇੱਥੇ ਸ਼ਰਨ ਦਿਵਾਉਣਈ ਹੈ। ਇਸ ਤੋਂ ਬਾਅਦ ਨਾਸਿਰ ਨੇ ਕਿਹਾ ਕਿ ਅਸੀਂ ਨਿਕਾਹ ਕਰਵਾਉਣਾ ਚਾਹੁੰਦੇ ਹਨ। ਵਕੀਲ ਨੇ ਕਿਹਾ ਕਿ ਨਾਸਿਰ ਨੇ ਉਸ ਨੂੰ ਦੱਸਿਆ ਕਿ ਇਹ ਸਿੱਖ ਹੈ ਤੇ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਈ ਸੀ। ਮੈਂ ਇਸ ਨੂੰ ਨਾਲ ਲੈ ਕੇ ਆ ਗਿਆ ਹਾਂ। ਅਸੀਂ 9 ਸਾਲ ਤੋਂ ਇੱਕ-ਦੂਸਰੇ ਨੂੰ ਜਾਣਦੇ ਹਾਂ ਤੇ ਸੋਸ਼ਲ ਮੀਡੀਆ ‘ਤੇ ਗੱਲਾਂ ਕਰਦੇ ਹਾਂ।
ਪਾਸ਼ਾ ਨੇ ਦੱਸਿਆ ਕਿ ਉਸ ਨੇ ਸਰਬਜੀਤ ਕੌਰ ਤੋਂ ਸਾਰੇ ਦਸਤਾਵੇਜ਼ ਮੰਗੇ ਤੇ ਉਸ ਨੇ ਸਾਰੇ ਦਸਤਾਵੇਜ਼ ਦੇ ਦਿੱਤੇ। ਇਸ ਤੋਂ ਬਾਅਦ ਪਾਕਿਸਤਾਨ ਦੇ ਕਾਨੂੰਨ ਅਨੁਸਾਰ ਉਸ ਨੂੰ ਕਾਨੂੰਨੀ ਸਹਾਇਤਾ ਦਿੱਤੀ। ਵਕੀਲ ਨੇ ਕਿਹਾ ਕਿ ਮੇਰਾ ਕੰਮ ਕਲਾਇੰਟ ਦੇ ਅਨੁਸਾਰ ਕੰਮ ਕਰਵਾਉਣਾ ਹੈ। ਇਸ ਲਈ ਮੈਂ ਸਰਬਜੀਤ ਕੌਰ ਤੇ ਨਾਸਿਰ ਤੋਂ ਉਨ੍ਹੀਂ ਹੀ ਪੁੱਛ-ਗਿੱਛ ਕੀਤੀ, ਜਿੰਨੀ ਕੀ ਦਸਤਾਵੇਜ਼ਾਂ ਲਈ ਜ਼ਰੂਰੀ ਸੀ।

LEAVE A REPLY

Please enter your comment!
Please enter your name here