ਜ਼ਖਮੀ ਕਿੰਨਰ ਨੇ ਦੱਸਿਆ ਕਿ ਉਹ ਨਕੋਦਰ ਚੌਕ ‘ਤੇ ਲੋਕਾਂ ਤੋਂ ਪੈਸੇ ਮੰਗਦਾ ਹੈ।
ਮੰਗਲਵਾਰ ਦੇਰ ਸ਼ਾਮ ਜਲੰਧਰ ‘ਚ ਪੁਲਿਸ ਸਟੇਸ਼ਨ 4 ਦੇ ਅਧਿਕਾਰ ਖੇਤਰ ‘ਚ ਆਉਣ ਵਾਲੇ ਨਕੋਦਰ ਚੌਕ (ਡਾ. ਭੀਮਰਾਓ ਅੰਬੇਡਕਰ ਚੌਕ) ਵਿਖੇ ਦੋ ਕਿੰਨਰਾਂ ਤੇ ਦੋ ਹੀ ਨੌਜਵਾਨਾਂ ਵਿਚਕਾਰ ਹਾਈ-ਵੋਲਟੇਜ ਡਰਾਮਾ ਹੋਇਆ। ਕਿੰਨਰਾਂ ਤੇ ਨੌਜਵਾਨਾਂ ਵਿਚਕਾਰ ਇਸ ਹਾਈ-ਵੋਲਟੇਜ ਡਰਾਮੇ ਨੂੰ ਦੇਖ ਕੇ, ਲੋਕ ਨੇੜੇ ਇਕੱਠੇ ਹੋ ਗਏ ਤੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਦੇ ਸਾਹਮਣੇ ਕਿੰਨਰਾਂ ਤੇ ਨੌਜਵਾਨ ਨੂੰ ਗਾਲੀ-ਗਲੋਚ ਕਰਦੇ ਦੇਖਿਆ ਗਿਆ।
ਕਿੰਨਰਾਂ ਤੇ ਨੌਜਵਾਨਾਂ ਵਿਚਕਾਰ ਸਥਿਤੀ ਵਿਗੜਦੀ ਦੇਖ ਕੇ, ਪੁਲਿਸ ਦੋਵੇਂ ਨੌਜਵਾਨਾਂ ਨੂੰ ਥਾਣੇ ਲੈ ਗਈ। ਘਟਨਾ ‘ਚ ਜ਼ਖਮੀ ਹੋਏ ਇੱਕ ਕਿੰਨਰ ਨੇ ਨੌਜਵਾਨਾਂ ‘ਤੇ ਹਮਲੇ ਦੇ ਗੰਭੀਰ ਇਲਜ਼ਾਮ ਲਗਾਏ, ਜਦੋਂ ਕਿ ਨੌਜਵਾਨਾਂ ਨੇ ਕਿੰਨਰਾਂ ‘ਤੇ ਦੁਰਵਿਵਹਾਰ ਦੇ ਗੰਭੀਰ ਦੋਸ਼ ਲਗਾਏ।
ਨੌਜਵਾਨਾਂ ਨੇ ਕੜਿਆਂ ਨਾਲ ਕੀਤੇ ਵਾਰ
ਜ਼ਖਮੀ ਕਿੰਨਰ ਨੇ ਦੱਸਿਆ ਕਿ ਉਹ ਨਕੋਦਰ ਚੌਕ ‘ਤੇ ਲੋਕਾਂ ਤੋਂ ਪੈਸੇ ਮੰਗਦਾ ਹੈ। ਜਦੋਂ ਉਹ ਚੌਕ ‘ਤੇ ਪੈਸੇ ਮੰਗ ਰਿਹਾ ਸੀ, ਤਾਂ ਦੋ ਨੌਜਵਾਨ ਉਸ ਕੋਲ ਆਏ ਤੇ ਉਸ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਕਿੰਨਰ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਨੇ ਪਹਿਲਾਂ ਇੱਕ ਵਿਅਕਤੀ ਨੂੰ ਵੀਡੀਓ ਕਾਲ ਕੀਤੀ ਤੇ ਪੁੱਛਿਆ ਕਿ ਇਹ ਬੰਦੇ ਸਨ। ਜਦੋਂ ਉਸ ਵਿਅਕਤੀ ਨੇ ਉਨ੍ਹਾਂ ਨੂੰ ਉਸ ਬਾਰੇ ਦੱਸਿਆ, ਤਾਂ ਉਹ ਉਸ ਕੋਲ ਆਏ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਨੌਜਵਾਨਾਂ ਨੇ ਉਸ ‘ਤੇ ਬੁਰੀ ਤਰ੍ਹਾਂ ਹਮਲਾ ਕੀਤਾ ਤੇ ਉਸ ਦੇ ਸਿਰ ‘ਤੇ ਕੜੇ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ। ਕਿੰਨਰ ਨੇ ਕਬੂਲ ਕੀਤਾ ਕਿ ਉਸ ਨੇ ਕਾਰ ਕਿਸੇ ਦੀ ਨੈਨੋ ਕਾਰ ਦਾ ਸ਼ੀਸ਼ਾ ਤੌੜ ਦਿੱਤਾ ਸੀ। ਹਾਲਾਂਕਿ, ਇਸ ਦਾ ਘਟਨਾ ਨਾਲ ਕੀ ਸਬੰਧ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ।
ਕਿੰਨਰ ਨੇ ਪੁਲਿਸ ਨੂੰ ਦੱਸਿਆ ਕਿ ਜਿਸ ਵਿਅਕਤੀ ਨੇ ਇਨ੍ਹਾਂ ਨੌਜਵਾਨਾਂ ਨੂੰ ਭੇਜਿਆ ਸੀ, ਉਸ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਕਿੰਨਰ ਨੇ ਸੜਕ ‘ਤੇ ਹੋਏ ਝਗੜੇ ਲਈ ਨੌਜਵਾਨਾਂ ਨੂੰ ਗਾਲ੍ਹਾਂ ਵੀ ਕੱਢੀਆਂ। ਕਿੰਨਰ ਨੇ ਦੱਸਿਆ ਕਿ ਉਹ ਪੰਜ ਸਾਲਾਂ ਤੋਂ ਇਸ ਚੌਕ ‘ਤੇ ਲੋਕਾਂ ਤੋਂ ਪੈਸੇ ਮੰਗ ਰਿਹਾ ਹੈ।
ਪੁਲਿਸ ਨੇ ਮਾਮਲਾ ਕਰਵਾਇਆ ਸ਼ਾਂਤ
ਮਾਮਲਾ ਵਧਣ ਤੋਂ ਬਾਅਦ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਨੂੰ ਨੌਜਵਾਨਾਂ ਨੇ ਕਿਹਾ ਕਿ ਕਿੰਨਰਾਂ ਨੇ ਉਨ੍ਹਾਂ ਨੂੰ ਗਲਤ ਕੰਮ ਕਰਨ ਲਈ ਕਿਹਾ ਸੀ ,ਪਰ ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਵਿਚਕਾਰ ਲੜਾਈ ਹੋ ਗਈ। ਹਾਲਾਤ ਅਜਿਹੇ ਸਨ ਕਿ ਕਿੰਨਰ ਤੇ ਨੌਜਵਾਨ ਸੜਕ ਦੇ ਵਿਚਕਾਰ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਸਨ। ਪੁਲਿਸ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਸਥਿਤੀ ਵਿਗੜਦੀ ਦੇਖ ਕੇ ਪੁਲਿਸ ਦੋਵਾਂ ਨੂੰ ਥਾਣੇ ਲੈ ਗਈ।