Home latest News ਰਾਜਾ ਵੜਿੰਗ ਨੇ ਪੱਖ ਰੱਖਣ ਲਈ SC ਕਮਿਸ਼ਨ ਤੋਂ ਮੰਗਿਆ ਜਵਾਬ, 19...

ਰਾਜਾ ਵੜਿੰਗ ਨੇ ਪੱਖ ਰੱਖਣ ਲਈ SC ਕਮਿਸ਼ਨ ਤੋਂ ਮੰਗਿਆ ਜਵਾਬ, 19 ਨਵੰਬਰ ਨੂੰ ਪ੍ਰਤਾਪ ਬਾਜਵਾ ਨੂੰ ਕੀਤਾ ਹੈ ਤਲਬ

23
0

ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੁਲਿਸ ਤੋਂ ਰਿਪੋਰਟ ਮੰਗੀ ਗਈ ਹੈ।

ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਦੱਸਿਆ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਪੱਖ ਰੱਖਣ ਲਈ ਸਮਾਂ ਮੰਗਿਆ ਹੈ, ਪਰ ਉਨ੍ਹਾਂ ਨੂੰ ਹੁਣ ਸਮਾਂ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਰਾਜਾ ਵੜਿੰਗ ਨੂੰ 20 ਨਵੰਬਰ ਤੱਕ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਹੈ। ਜਸਬੀਰ ਗੜ੍ਹੀ ਨੇ ਕਿਹਾ ਕਿ ਰਾਜਾ ਵੜਿੰਗ ਦੇ ਮਾਮਲੇ ‘ਚ ਐਸਐਸਪੀ ਕਪੂਰਥਲਾ ਨੇ ਕਾਰਵਾਈ ਕਰਨੀ ਹੈ ਤੇ ਉਨ੍ਹਾਂ ਨੇ ਵੀ 20 ਨਵੰਬਰ ਤੱਕ ਰਿਪੋਰਟ ਪੇਸ਼ ਕਰਨੀ ਹੈ।
ਉਨ੍ਹਾਂ ਨੇ ਦੱਸਿਆ ਕਿ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਸੋ-ਮੋਟੋ ਨੋਟਿਸ ਭੇਜਿਆ ਗਿਆ ਸੀ। ਪ੍ਰਤਾਪ ਸਿੰਘ ਬਾਜਵਾ ਨੂੰ 19 ਨਵੰਬਰ ਤੇ ਰਾਜਾ ਵੜਿੰਗ ਨੇ 20 ਨਵੰਬਰ ਨੂੰ ਪੇਸ਼ ਹੋਣਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ‘ਚ ਐਸਸੀ ਸਮਾਜ ਦੇ ਖਿਲਾਫ਼ ਕੋਈ ਵੀ ਕੰਮ ਕਰਨ ਵਾਲੇ ਨੂੰ ਕਮਿਸ਼ਨ ਤਲਬ ਕਰ ਸਕਦਾ ਹੈ।
ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੁਲਿਸ ਤੋਂ ਰਿਪੋਰਟ ਮੰਗੀ ਗਈ ਹੈ। ਉਨ੍ਹਾਂ ਤੋਂ ਇਹ ਜਾਣਕਾਰੀ ਮੰਗੀ ਜਾਵੇਗੀ ਕਿ ਦੱਸ ਦਿਨਾਂ ‘ਚ ਤੁਸੀਂ ਕੀ ਕਾਰਵਾਈ ਕੀਤੀ ਹੈ। ਉਸ ਦੀ ਰਿਪੋਰਟ 10 ਨਵੰਬਰ ਨੂੰ ਪੇਸ਼ ਕੀਤੀ ਗਈ ਸੀ ਤੇ ਅਗਲੀ ਰਿਪੋਰਟ 20 ਨਵੰਬਰ ਨੂੰ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਗ੍ਰਹਿ ਮੰਤਰੀ ਸਵ. ਬੂਟਾ ਸਿੰਘ ਖਿਲਾਫ਼ ਵਿਵਾਦਿਤ ਸ਼ਬਦ ਵਰਤਣ ਲਈ ਰਾਜਾ ਵੜਿੰਗ ਨੂੰ ਸਜ਼ਾ ਜ਼ਰੂਰ ਮਿਲੂਗੀ। ਪੁਲਿਸ ਦੀ ਕਾਰਵਾਈ ਸੰਤੋਸ਼ਜਨਕ ਨਹੀਂ ਹੋਈ ਤਾਂ ਉਨ੍ਹਾਂ ਤੋਂ ਡੇਲੀ ਰਿਪੋਰਟ ਵੀ ਮੰਗੀ ਜਾ ਸਕਦੀ ਹੈ।
ਰਾਜਾ ਦੇ ਵਕੀਲ ਆਪਣਾ ਪੱਖ ਰੱਖਣ ਲਈ ਸਮੇਂ ਮੰਗ ਰਹੇ ਹਨ। ਸੋਮਵਾਰ ਯਾਨੀ ਅੱਜ ਪਤਾ ਚੱਲ ਸਕਦਾ ਹੈ ਕਿ ਉਨ੍ਹਾਂ ਨੂੰ ਸਮਾਂ ਦਿੱਤਾ ਜਾਵੇਗਾ ਜਾਂ ਨਹੀਂ। ਜਸਬੀਰ ਗੜ੍ਹੀ ਨੇ ਦੱਸਿਆ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਸੋ-ਮੋਟੋ ਨੋਟਿਸ ਇਸ ਲਈ ਭੇਜਿਆ ਗਿਆ ਹੈ ਕਿਉਂਕਿ ਉਨ੍ਹਾਂ ਨੇ ਭਾਈ ਜੀਵਨ ਸਿੰਘ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਭਾਈ ਸਾਹਿਬ ਦੀ ਫੋਟੋ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ।
ਉਨ੍ਹਾਂ ਦੇ ਖਿਲਾਫ਼ ਜੋ ਵੀ ਕਾਰਵਾਈ ਬਣੇਗੀ, ਉਹ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਲੀਡਰ ਦਲਿਤ ਸਮਾਜ ਦੇ ਖਿਲਾਫ਼ ਕੁੱਝ ਵੀ ਬੋਲ ਜਾਵੇ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਐਸਸੀ ਕਮਿਸ਼ਨ ਵੱਲੋਂ ਪੰਜਾਬ ਦੇ ਦਲਿਤਾਂ ਦੇ ਨਾਲ ਕਿਸੇ ਵੀ ਪ੍ਰਕਾਰ ਦੀ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਮੁਆਫ਼ ਕੀਤਾ ਜਾਵੇਗਾ। ਕਾਨੂੰਨ ਮੁਤਾਬਕ ਜੋ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਬਣਦੀ ਹੈ, ਉਹ ਕੀਤੀ ਜਾਵੇਗੀ।

LEAVE A REPLY

Please enter your comment!
Please enter your name here