Home latest News Mankirt Aulakh ਦਾ ਸਿਆਸਤ ‘ਚ ਆਉਣ ਨੂੰ ਲੈ ਕੇ ਵੱਡਾ ਬਿਆਨ, ਜਾਣੋ...

Mankirt Aulakh ਦਾ ਸਿਆਸਤ ‘ਚ ਆਉਣ ਨੂੰ ਲੈ ਕੇ ਵੱਡਾ ਬਿਆਨ, ਜਾਣੋ ਕੀ ਕਿਹਾ?

33
0

ਗਾਇਕ ਮਨਕੀਰਤ ਔਲਖ ਸਿਆਸਤ ਵਿੱਚ ਆਉਣ ਦੀਆਂ ਅਟਕਲਾਂ ਦਾ ਸਾਹਮਣਾ ਕਰ ਰਹੇ ਹਨ।

ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਲੋਕਾਂ ਦੀ ਨਿੱਜੀ ਤੌਰ ‘ਤੇ ਸਹਾਇਤਾ ਕਰਕੇ ਗਾਇਕ ਮਨਕੀਰਤ ਔਲਖ ਖੂਬ ਚਰਚਾ ਵਿੱਚ ਰਹੇ। ਉਨ੍ਹਾਂ ਦੀ ਸੇਵਾ ਭਾਵਨਾ ਦੀ ਵੱਡੇ ਪੱਧਰ ਤੇ ਪ੍ਰਸ਼ੰਸਾ ਹੋਈ, ਪਰ ਇਸ ਨਾਲ ਹੀ ਇਹ ਸਵਾਲ ਵੀ ਖੜ੍ਹੇ ਹੋਣ ਲੱਗੇ ਕਿ ਕੀ ਔਲਖ ਸਿਆਸਤ ਦਾ ਰੁਖ ਕਰਨ ਵਾਲੇ ਹਨ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਡੀਓ ਕਾਲ ਰਾਹੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ।
ਸਿਆਸਤ ਬਾਰੇ ਸਪੱਸ਼ਟ ਕਰਦਿਆਂ ਸਿੰਗਰ ਮਨਕੀਰਤ ਔਲਖ ਨੇ ਕਿਹਾ ਕਿ ਉਨ੍ਹਾਂ ਦਾ ਰਾਜਨੀਤੀ ਵਿੱਚ ਜਾਣ ਦਾ ਕੋਈ ਵੀ ਇਰਾਦਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਲਾਕਾਰ ਹਨ ਅਤੇ ਸਾਰੀ ਉਮਰ ਉਹ ਕਲਾਕਾਰ ਹੀ ਰਹਿਣਗੇ। ਉਨ੍ਹਾਂ ਦੀ ਇੱਛਾ ਹੈ ਕਿ ਬੁਢਾਪੇ ਵਿੱਚ ਵੀ ਉਹ ਲੋਕਾਂ ਨੂੰ ਸੁਪਰਹਿੱਟ ਗੀਤ ਪੇਸ਼ ਕਰਦੇ ਰਹਿਣਗੇ।

ਸਭ ਰਾਜਨੀਤਿਕ ਪਾਰਟੀਆਂ ਨਾਲ ਪਿਆਰ ਤੇ ਸਤਿਕਾਰ

ਸਿੰਗਰ ਮਨਕੀਰਤ ਔਲਖ ਨੇ ਦੱਸਿਆ ਕਿ ਉਹ ਸਭ ਰਾਜਨੀਤਿਕ ਪਾਰਟੀਆਂ ਨਾਲ ਪਿਆਰ ਕਰਦੇ ਹਨ ਭਾਵੇਂ ਉਹ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ, ਅਕਾਲੀ ਦਲ ਜਾਂ ਕਿਸੇ ਹੋਰ ਨਾਲ ਸੰਬੰਧਤ ਹੋਣ। ਕਲਾਕਾਰ ਹੋਣ ਕਰਕੇ ਉਹ ਹਰ ਕਿਸੇ ਨਾਲ ਪਿਆਰ ਅਤੇ ਸਤਿਕਾਰ ਦਾ ਰਿਸ਼ਤਾ ਬਣਾਈ ਰੱਖਦੇ ਹਨ।
ਕਿਸਾਨਾਂ ਦਾ ਹੋ ਸਕਦਾ ਕਰਜ਼ਾ ਮੁਆਫ਼! CM ਬੋਲੇ- ਅਸੀਂ ਕਰ ਰਹੇ ਵਿਚਾਰ, ਮਨਕੀਰਤ ਔਲਖ ਨੂੰ ਕੀਤੀ ਸੀ ਵੀਡੀਓ ਕਾਲ
ਸਿਆਸਤ ਤੋਂ ਦੂਰ ਰਹਿਣ ਦਾ ਕਾਰਨ ਦੱਸਦਿਆਂ ਮਨਕੀਰਤ ਔਲਖ ਨੇ ਕਿਹਾ ਕਿ ਜੇ ਉਹ ਚੋਣਾਂ ਵਿੱਚ ਉਤਰਦੇ ਹਨ ਤਾਂ ਲੋਕ ਉਨ੍ਹਾਂ ਨੂੰ ਕਿਸੇ ਇੱਕ ਪਾਰਟੀ ਦੇ ਟੈਗ ਨਾਲ ਜੋੜ ਦੇਣਗੇ, ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਘੱਟ ਹੋ ਸਕਦੇ ਹਨ। ਇਸ ਤੋਂ ਇਲਾਵਾ ਰਾਜਨੀਤੀ ਵਿੱਚ ਕਈ ਵਾਰ ਅਜਿਹੇ ਫੈਸਲੇ ਕਰਨੇ ਪੈਂਦੇ ਹਨ ਜੋ ਸੁਭਾਅ ਦੇ ਖ਼ਿਲਾਫ਼ ਹੁੰਦੇ ਹਨ। ਔਲਖ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਸ਼ਖਸੀਅਤ ਐਸੀਆਂ ਚੀਜ਼ਾਂ ਲਈ ਨਹੀਂ ਬਣੀ।

ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਲੱਗੇ ਮਨਕੀਰਤ ਔਲਖ

ਪੰਜਾਬ ਵਿੱਚ ਆਏ ਹੜ੍ਹਾਂ ਤੋਂ ਬਾਅਦ ਮਨਕੀਰਤ ਔਲਖ ਅਤੇ ਉਨ੍ਹਾਂ ਦੀ ਟੀਮ ਗਰਾਉਂਡ ‘ਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਦੀ ਸੇਵਾ ਕਰਦੀ ਨਜ਼ਰ ਆਈ। ਉਨ੍ਹਾਂ ਨੇ ਲੋਕਾਂ ਦੀ ਬਹੁਤ ਮਦਦ ਕੀਤੀ ਅਤੇ ਉੁਨ੍ਹਾਂ ਦੀ ਟੀਮ ਗਲੋਬਲ ਸਿੱਖਸ ਸੰਸ਼ਥਾਂ ਦੇ ਨਾਲ ਮਿਲ ਕੇ ਹਾਲੇ ਵੀ ਸੇਵਾ ਕਰਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਮਨਕੀਰਤ ਔਲਖ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ 5 ਕਰੋੜ ਰੁਪਏ ਮਦਦ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ 100 ਟਰੈਕਟਰ ਵੱਢਣ ਦੀ ਗੱਲ ਵੀ ਆਖੀ ਅਤੇ ਕਈ ਲੋਕਾਂ ਨੂੰ ਉਨ੍ਹਾਂ ਵੱਲੋਂ ਟ੍ਰੈਕਟਰ ਦਿੱਤੇ ਵੀ ਜਾ ਚੁੱਕੇ ਹਨ।

LEAVE A REPLY

Please enter your comment!
Please enter your name here