ਵਿਗੜ ਰਹੀ ਸਥਿਤੀ ਨੂੰ ਦੇਖਦਿਆਂ ਜਲੰਧਰ ਪੁਲਿਸ ਨੇ ਡੀਸੀਪੀ ਨਰੇਸ਼ ਡੋਗਰਾ ਅਤੇ ਏਸੀਪੀ ਸੰਦੀਪ ਸ਼ਰਮਾ ਦੀ ਅਗਵਾਈ ਵਿੱਚ ਇੱਕ ਪੁਲਿਸ ਫੋਰਸ ਤਾਇਨਾਤ ਕੀਤੀ ਗਈ।
ਸ਼ੁੱਕਰਵਾਰ ਨੂੰ, ਜਲੰਧਰ ਵਿੱਚ “ਆਈ ਲਵ ਮੁਹੰਮਦ” ਦੇ ਨਾਅਰੇ ਨੂੰ ਲੈ ਕੇ ਹੰਗਾਮਾ ਹੋ ਗਿਆ। ਮੁਸਲਿਮ ਸੰਗਠਨ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਲਈ ਇਕੱਠੇ ਹੋਏ। ਉਨ੍ਹਾਂ ਨੇ “ਅੱਲ੍ਹਾ ਹੂ ਅਕਬਰ” ਦੇ ਨਾਅਰੇ ਲਗਾਏ। ਜਿਸ ਸਮੇਂ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋਏ ਸਨ ਉਸੀ ਸਮੇਂ ਇੱਕ ਨੌਜਵਾਨ, ਜੋ ਕਿ ਸਕੂਟੀ ਤੇ ਆਇਆ ਸੀ, ਉਸ ਨੇ ਉੱਥੇ ਜੈ ਸ੍ਰੀ ਰਾਮ ਦੇ ਨਾਅਰੇ ਲਗਾਉਣ ਲੱਗੇ। ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਕਿਹਾ-ਸੁਣਾ ਹੋ ਗਈ।
ਇਸ ਘਟਨਾ ਦਾ ਪਤਾ ਲੱਗਦਾ, ਹਿੰਦੂ ਸੰਗਠਨਾਂ ਦੇ ਲੋਕ ਵੀ ਮੌਕੇ ਤੇ ਪਹੁੰਚ ਗਏ ਅਤੇ ਦੋਵੇਂ ਧਿਰਾਂ ਵੱਲੋਂ ਜ਼ੋਰ ਜ਼ੋਰ ਨਾਲ ਨਾਅਰੇ ਲਗਾਏ ਗਏ, ਵਿਰੋਧ ਦੇ ਵਿੱਚ ਹਿੰਦੂ ਸੰਗਠਨਾਂ ਨੇ ਪ੍ਰੈੱਸ ਕਲੱਬ ਰੋਡ ਨੂੰ ਜਾਮ ਕਰ ਦਿੱਤਾ।
ਮੁਸਲਿਮ ਪੱਖ ਹਟਿਆ ਪਿੱਛੇ
ਦੋਵੇਂ ਧਿਰਾਂ ਵਿਚਾਲੇ ਨਾਅਰੇਬਾਜ਼ੀ ਤੋਂ ਬਾਅਦ ਹਾਲਾਤ ਤਣਾਅ ਪੂਰਨ ਹੋ ਗਏ ਅਤੇ ਜਿਸ ਤੋਂ ਬਾਅਦ ਵਿਗੜ ਰਹੀ ਸਥਿਤੀ ਨੂੰ ਦੇਖ ਮੁਸਲਿਮ ਪੱਖ ਨੇ ਪਿੱਛੇ ਹਟਣ ਦਾ ਫੈਸਲਾ ਕੀਤਾ ਅਤੇ ਮੌਕੇ ਤੋਂ ਚਲੇ ਗਏ।
ਹਿੰਦੂ ਪੱਖ ਦੀ ਪੁਲਿਸ ਨਾਲ ਝੜਪ
ਵਿਗੜ ਰਹੀ ਸਥਿਤੀ ਨੂੰ ਦੇਖਦਿਆਂ ਜਲੰਧਰ ਪੁਲਿਸ ਨੇ ਡੀਸੀਪੀ ਨਰੇਸ਼ ਡੋਗਰਾ ਅਤੇ ਏਸੀਪੀ ਸੰਦੀਪ ਸ਼ਰਮਾ ਦੀ ਅਗਵਾਈ ਵਿੱਚ ਇੱਕ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਹਾਲਾਂਕਿ, ਪੁਲਿਸ ਹਿੰਦੂ ਸੰਗਠਨਾਂ ਨੂੰ ਮਨਾਉਣ ਵਿੱਚ ਅਸਫਲ ਰਹੀ, ਅਤੇ ਉਨ੍ਹਾਂ ਨੇ ਸ਼ਹਿਰ ਦੇ ਵਿਅਸਤ ਬੀਐਮਸੀ ਚੌਕ ਨੂੰ ਰੋਕ ਦਿੱਤਾ। ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ, ਪੁਲਿਸ ਨੇ ਉਨ੍ਹਾਂ ਨਾਲ ਝੜਪ ਵੀ ਕੀਤੀ।
ਵਿਰੋਧ ਕਰ ਰਹੇ ਹਿੰਦੂ ਸੰਗਠਨ ਦੇ ਲੋਕਾਂ ਨੇ ਸੜਕ ਨੂੰ ਰੋਕ ਤੇ ਸੜਕ ਉੱਪਰ ਹੀ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਓਧਰ ਡੀਸੀਪੀ ਨਰੇਸ਼ ਡੋਗਰਾ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ‘ਤੇ ਮੁਸਲਿਮ ਨੇਤਾਵਾਂ ਅਯੂਬ ਖਾਨ, ਨਮੀਨ ਖਾਨ ਅਤੇ ਦੋ ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।